ਮਾਈਨਿੰਗ ਕਾਨੂੰਨ ’ਚ ਵੱਡੇ ਬਦਲਾਅ ਦੀ ਤਿਆਰੀ, ਨਵਾਂ ਬਿੱਲ ਲਿਆਏਗੀ ਸਰਕਾਰ

Monday, Oct 19, 2026 - 06:01 PM (IST)

ਮਾਈਨਿੰਗ ਕਾਨੂੰਨ ’ਚ ਵੱਡੇ ਬਦਲਾਅ ਦੀ ਤਿਆਰੀ, ਨਵਾਂ ਬਿੱਲ ਲਿਆਏਗੀ ਸਰਕਾਰ

ਬਿਜ਼ਨੈੱਸ ਡੈਸਕ - ਕੇਂਦਰ ਸਰਕਾਰ ਮਾਈਨਿੰਗ ਖੇਤਰ ਨਾਲ ਜੁੜੇ ਨਿਯਮਾਂ ਨੂੰ ਸਰਲ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਖਾਨਾਂ ਅਤੇ ਖਣਿਜ (ਵਿਕਾਸ ਅਤੇ ਨਿਯਮ) ਐਕਟ, 1957 (ਐੱਮ. ਐੱਮ. ਡੀ. ਆਰ. ਐਕਟ) ’ਚ ਵਿਆਪਕ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਤਹਿਤ ਮੌਜੂਦਾ ਕਾਨੂੰਨ ਦੀ ਨਵੇਂ ਸਿਰੇ ਤੋਂ ਸਮੀਖਿਆ ਕਰ ਕੇ ਇਕ ਵਿਆਪਕ ਅਤੇ ਸੁਚਾਰੂ ਮਾਈਨਿੰਗ ਕਾਨੂੰਨ ਤਿਆਰ ਕੀਤਾ ਜਾ ਸਕਦਾ ਹੈ। ਇਸ ਦਾ ਉਦੇਸ਼ ਕਾਰੋਬਾਰੀ ਸੁਗਮਤਾ ਵਧਾਉਣ ਦੇ ਨਾਲ-ਨਾਲ ਆਮ ਲੋਕਾਂ ਲਈ ਪ੍ਰਕਿਰਿਆਵਾਂ ਨੂੰ ਆਸਾਨ ਬਣਾਉਣਾ ਵੀ ਹੈ।

ਇਹ ਵੀ ਪੜ੍ਹੋ :  Gold ਦੀਆਂ ਕੀਮਤਾਂ 'ਚ ਆਉਣ ਵਾਲਾ ਹੈ ਵੱਡਾ ਬਦਲਾਅ, ਮਾਹਰਾ ਨੇ ਕੀਮਤਾਂ ਨੂੰ ਲੈ ਕੇ ਕਰ'ਤੀ ਵੱਡੀ ਭਵਿੱਖਬਾਣੀ

ਮਾਮਲੇ ਨਾਲ ਜੁੜੇ ਸਰੋਤਾਂ ਅਨੁਸਾਰ ਬਦਲਦੀਆਂ ਲੋੜਾਂ, ਨਵੀਆਂ ਟੈਕਨਾਲੋਜੀਆਂ ਅਤੇ ਮਾਈਨਿੰਗ ਖੇਤਰ ਦੀਆਂ ਭਵਿੱਖ ਦੀਆਂ ਚੁਣੌਤੀਆਂ ਨੂੰ ਦੇਖਦਿਆਂ ਕਾਨੂੰਨ ਨੂੰ ਨਵੇਂ ਸਰੂਪ ’ਚ ਢਾਲਣ ’ਤੇ ਵਿਚਾਰ ਕੀਤਾ ਜਾ ਰਹਾ ਹੈ। ਮਾਈਨਿੰਗ ਖੇਤਰ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤੀ ਦੇਣ, ਤਕਨੀਕੀ ਵਿਕਾਸ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਰਾਸ਼ਟਰੀ ਰਣਨੀਤਕ ਲੋੜਾਂ ਨੂੰ ਪੂਰਾ ਕਰਨ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਇਹ ਵੀ ਪੜ੍ਹੋ : ਗੰਨੇ ਦੇ ਰਸ ਤੇ ਖੰਡ ਤੋਂ Ethanol ਬਣਾਉਣ 'ਤੇ ਲੱਗੀ ਰੋਕ; ਸਰਕਾਰ ਨੇ ਜਾਰੀ ਕੀਤੇ ਟੈਂਡਰ ਲਈ ਨਿਯਮ

ਸਾਲ 2047 ਤੱਕ ਵਿਕਸਤ ਭਾਰਤ ਦਾ ਟੀਚਾ ਹਾਸਲ ਕਰਨ ’ਚ ਵੀ ਇਸ ਖੇਤਰ ਦਾ ਮਹੱਤਵਪੂਰਨ ਯੋਗਦਾਨ ਹੋਵੇਗਾ।

ਇਹ ਵੀ ਪੜ੍ਹੋ : 15 ਤੋਂ 30 ਅਕਤੂਬਰ ਤੱਕ ਕਈ ਦਿਨਾਂ ਲਈ ਬੰਦ ਰਹਿਣਗੇ Bank; ਵੇਖੋ ਛੁੱਟੀਆਂ ਦੀ ਸੂਚੀ
ਇਹ ਵੀ ਪੜ੍ਹੋ :  FSSAI ਨੇ Gemini Edibles , Bigbasket ਤੇ FlipKart ਨੂੰ ਜਾਰੀ ਕੀਤੇ ਨੋਟਿਸ
ਇਹ ਵੀ ਪੜ੍ਹੋ : ਹੈਂ! 4,500 ਰੁਪਏ 'ਚ ਵਿਕ ਰਹੀ 200 ਰੁਪਏ ਦੀ ਦਵਾਈ, MRP ਦੇ ਨਾਂ 'ਤੇ ਖੇਡੀ ਜਾ ਰਹੀ ਵੱਡੀ ਗੇਮ
ਇਹ ਵੀ ਪੜ੍ਹੋ : 20 ਅਕਤੂਬਰ ਤੋਂ ਸਸਤੇ ਹੋ ਜਾਣਗੇ NZ ਦੇ ਸ਼ਰਾਬ , ਸ਼ਹਿਦ ਤੇ ਕੀਵੀ ਸਮੇਤ ਇਹ 20 ਉਤਪਾਦ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News