ਨੌਜਵਾਨਾਂ ਨੂੰ ਨੰਗਾ ਕਰ ਕੇ ਲਾਇਆ ਕਰੰਟ, ਪਲਾਸ ਨਾਲ ਪੁੱਟੇ ਨਹੁੰ
Saturday, Apr 19, 2025 - 12:33 PM (IST)

ਭੀਲਵਾੜਾ- ਛੱਤੀਸਗੜ੍ਹ ਦੇ ਕੋਰਬਾ ਸ਼ਹਿਰ ’ਚ ਕੰਮ ਕਰਨ ਗਏ ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਦੇ 2 ਦਲਿਤ ਨੌਜਵਾਨਾਂ ਨਾਲ ਅਣਮਨੁੱਖੀ ਵਤੀਰੇ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕਨੀਆ ਤੇ ਕਾਲੀਆਸ ਪਿੰਡਾਂ ਦੇ 2 ਵਸਨੀਕਾਂ ਅਭਿਸ਼ੇਕ ਤੇ ਵਿਨੋਦ ਕੁਮਾਰ ਨੂੰ ਆਪਣੀ ਮਜ਼ਦੂਰੀ ਮੰਗਣ ’ਤੇ ਨਾ ਸਿਰਫ਼ ਨੰਗਾ ਕੀਤਾ ਗਿਆ ਸਗੋਂ ਬਿਜਲੀ ਦਾ ਕਰੰਟ ਵੀ ਲਾਇਆ ਗਿਆ। ਪਲਾਸ ਨਾਲ ਉਨ੍ਹਾਂ ਦੇ ਨਹੁੰ ਵੀ ਪੁੱਟ ਦਿੱਤੇ ਗਏ। ਪੀੜਤਾਂ ਦਾ ਕਹਿਣਾ ਹੈ ਕਿ ਚੋਰੀ ਦੇ ਝੂਠੇ ਦੋਸ਼ ਲਾ ਕੇ ਉਨ੍ਹਾਂ ’ਤੇ ਤਸ਼ੱਦਦ ਕੀਤਾ ਗਿਆ।
ਜ਼ਖਮੀ ਨੌਜਵਾਨ ਕਿਸੇ ਤਰ੍ਹਾਂ ਆਪਣੇ ਪਿੰਡ ਪਹੁੰਚੇ ਤੇ ਪਰਿਵਾਰ ਨੂੰ ਘਟਨਾ ਬਾਰੇ ਦੱਸਿਆ। ਅਭਿਸ਼ੇਕ ਦੀ ਹਾਲਤ ਇੰਨੀ ਗੰਭੀਰ ਹੈ ਕਿ ਉਹ ਤੁਰਨ-ਫਿਰਨ ਤੋਂ ਵੀ ਅਸਮਰੱਥ ਹੈ। ਪਰਿਵਾਰ ਨੇ ਗੁਲਾਬਪੁਰਾ ਪੁਲਸ ਸਟੇਸ਼ਨ ’ਚ ਰਿਪੋਰਟ ਦਰਜ ਕਰਵਾਈ ਪਰ ਦੋਸ਼ ਲਾਇਆ ਕਿ ਪੁਲਸ ਨੇ ਸ਼ੁਰੂ ’ਚ ਉਨ੍ਹਾਂ ਦੀ ਗੱਲ ਨਹੀਂ ਸੁਣੀ ਤੇ ਸਮਝੌਤਾ ਕਰਨ ਲਈ ਦਬਾਅ ਪਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8