ਮਨਚਲੇ ਨੌਜਵਾਨਾਂ ਵਿਰੁੱਧ ਮੁਹਿੰਮ ਚਲਾ ਕੇ ਬੁਲੇਟ ’ਤੇ ਪਟਾਕੇ ਪਾਉਣ ਵਾਲੇ 10 ਮੋਟਰਸਾਈਕਲ ਜ਼ਬਤ

Monday, Dec 08, 2025 - 07:07 PM (IST)

ਮਨਚਲੇ ਨੌਜਵਾਨਾਂ ਵਿਰੁੱਧ ਮੁਹਿੰਮ ਚਲਾ ਕੇ ਬੁਲੇਟ ’ਤੇ ਪਟਾਕੇ ਪਾਉਣ ਵਾਲੇ 10 ਮੋਟਰਸਾਈਕਲ ਜ਼ਬਤ

ਨਵਾਂਸ਼ਹਿਰ (ਤ੍ਰਿਪਾਠੀ)-ਐੱਸ. ਐੱਸ. ਪੀ. ਤੁਸ਼ਾਰ ਗੁਪਤਾ ਦੇ ਨਿਰਦੇਸ਼ਾਂ ’ਤੇ, ਨਵਾਂਸ਼ਹਿਰ ਡਿਵੀਜ਼ਨ ਦੇ ਡੀ. ਐੱਸ. ਪੀ. ਦੀ ਅਗਵਾਈ ਹੇਠ ਅੱਜ ਬੁਲੇਟ ਮੋਟਰਸਾਈਕਲਾਂ ਦੇ ਸਾਈਲੈਂਸਰ ਉਤਾਰ ਕੇ ਪਟਾਕੇ ਪਾਉਣ ਵਾਲੇ ਬਾਈਕ ਸਵਾਰਾਂ ਅਤੇ ਪਲੇਟ ਨੰਬਰ ਦੀ ਥਾਂ ਕੁਝ ਹੋਰ ਲਿਖਵਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ। ਇਸ ਸਬੰਧ ’ਚ ਜਾਣਕਾਰੀ ਦਿੰਦੇ ਡੀ. ਐੱਸ. ਪੀ. ਰਾਜਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ’ਚ, ਪੁਲਸ ਨੇ ਲਗਭਗ 50 ਦੋਪਹੀਆ ਵਾਹਨਾਂ ਵਿਰੁੱਧ ਕਾਰਵਾਈ ਕੀਤੀ ਜਿਨ੍ਹਾਂ ’ਤੇ ਨੰਬਰ ਨਹੀਂ ਲਿਖਿਆ ਗਿਆ ਸੀ ਜਾਂ ਨੰਬਰ ਦੀ ਥਾਂ ਕੁਝ ਹੋਰ ਲਿਖਿਆ ਸੀ, ਟ੍ਰਿਪਲ ਸਵਾਰ ਸਨ, ਜਾਂ ਉਨ੍ਹਾਂ ਦੇ ਬੁਲੇਟ ਮੋਟਰਸਾਈਕਲਾਂ ਦੇ ਸਾਈਲੈਂਸਰ ਉਤਾਰ ਰੱਖੇ ਸਨ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਸਰਕਾਰੀ ਸਕੂਲ ਦੇ ਬੱਚਿਆਂ ਦੀ ਹੈਂਡਰਾਈਟਿੰਗ ਮੋਤੀਆਂ ਤੋਂ ਵੀ ਸੋਹਣੀ, ਮਿਲਿਆ ਵੱਡਾ ਐਵਾਰਡ

PunjabKesari

ਉਨ੍ਹਾਂ ਕਿਹਾ ਕਿ ਪਟਾਕੇ ਪਾਉਣ ਵਾਲੇ 10 ਮੋਟਰਸਾਈਕਲ ਜ਼ਬਤ ਕੀਤੇ ਗਏ ਹਨ। ਉਨ੍ਹਾਂ ਸਾਈਕਲ ਸਵਾਰਾਂ ਨੂੰ ਹਦਾਇਤ ਕੀਤੀ ਕਿ ਮੋਟਰਸਾਈਕਲਾਂ 'ਤੇ ਨੰਬਰ ਲਿਖੇ ਹੋਣੇ ਚਾਹਿਦੇ ਅਤੇ ਕੋਈ ਵੀ ਪਟਾਕੇ ਪਾਉਣ ਲਈ ਸਾਈਲੈਂਸਰ ਨਾ ਉਤਾਰੇ ਨਹੀਂ ਤਾਂ ਉਨ੍ਹਾਂ ਨੂੰ ਜੁਰਮਾਨਾ ਕੀਤਾ ਜਾਵੇਗਾ ਅਤੇ ਜੇਕਰ ਇਸ ਤੋਂ ਬਾਅਦ ਵੀ ਕੋਈ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਨ੍ਹਾਂ ਵਿਰੁੱਧ ਪੁਲਸ ਕੇਸ ਦਰਜ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਬੁਲੇਟ ਮੋਟਰਸਾਈਕਲਾਂ ਦੇ ਸਾਈਲੈਂਸਰ ਉਤਾਰ ਕੇ ਪਟਾਕੇ ਪਾਉਣ ਵਾਲੇ ਮੋਟਰਸਾਈਕਲ ਤਿਆਰ ਕਰਨ ਵਾਲੇ ਮੋਟਰ ਮਕੈਨਿਕਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐੱਸ. ਐੱਚ. ਓ. ਸਿਟੀ ਨਵਾਂਸ਼ਹਿਰ ਇੰਸਪੈਕਟਰ ਅਵਤਾਰ ਸਿੰਘ, ਐੱਸ. ਐੱਚ. ਓ. ਸਦਰ ਨਵਾਂਸ਼ਹਿਰ ਐੱਸ. ਆਈ. ਰੁਵਨੀਵ ਸਿੰਘ, ਐੱਸ. ਐੱਚ. ਓ. ਰਾਹੋਂ ਵਰਿੰਦਰ ਕੁਮਾਰ, ਐੱਸ. ਐੱਚ. ਓ. ਔੜ ਇੰਸਪੈਕਟਰ ਅਸ਼ੋਕ ਕੁਮਾਰ ਅਤੇ ਟ੍ਰੈਫਿਕ ਇੰਚਾਰਜ ਸੁਭਾਸ਼ ਕੁਮਾਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਜਲੰਧਰ 'ਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ ਕੁੜੀ ਦੇ ਮਾਮਲੇ 'ਚ ਖ਼ੁਲਾਸਾ! ਦਰਿੰਦਾ ਬੋਲਿਆ ਨੀਅਤ ਬਦਲੀ ਤਾਂ...


author

shivani attri

Content Editor

Related News