ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਹੈਰਾਨ ਕਰ ਦੇਣ ਵਾਲਾ ਸਰਵੇ, ਰਿਪੋਰਟ ਪੜ੍ਹ ਖੜ੍ਹੇ ਹੋ ਜਾਣਗੇ ਰੌਂਗਟੇ
Wednesday, Dec 10, 2025 - 03:49 PM (IST)
ਨੈਸ਼ਨਲ ਡੈਸਕ- ਭਾਰਤ ਦੇ 10 ਸ਼ਹਿਰਾਂ ਦੇ ਸਕੂਲੀ ਵਿਦਿਆਰਥੀਆਂ ਦੇ ਇਕ ਸਰਵੇਖਣ 'ਚ ਪਾਇਆ ਗਿਆ ਕਿ ਉਨ੍ਹਾਂ ਦੇ 12 ਤੋਂ 13 ਸਾਲ ਦੀ ਉਮਰ ਦੇ ਵਿਚ ਹੀ ਨਸ਼ੀਲੇ ਪਦਾਰਥਾਂ ਦੀ ਲਪੇਟ 'ਚ ਆਉਣ ਦਾ ਖ਼ਤਰਾ ਹੋ ਸਕਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਸੈਕੰਡਰੀ ਸਕੂਲ ਪਹੁੰਚਣ ਤੋਂ ਪਹਿਲਾਂ ਹੀ ਦਖ਼ਲਅੰਦਾਜ਼ੀ ਦੀ ਲੋੜ ਹੈ। ਇੱਥੇ ਸਥਿਤ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) ਦੇ ਸੋਧਕਰਤਾਵਾਂ ਸਮੇਤ ਹੋਰ ਅਧਿਐਨਕਰਤਾਵਾਂ ਨੇ ਦਿੱਲੀ, ਬੈਂਗਲੁਰੂ ਅਤੇ ਹੈਦਰਾਬਾਦ ਸਣੇ ਹੋਰ ਸ਼ਹਿਰਾਂ 'ਚ ਸਥਿਤ ਸ਼ਹਿਰੀ ਸਰਕਾਰੀ, ਸ਼ਹਿਰੀ ਨਿੱਜੀ ਅਤੇ ਪੇਂਡੂ ਸਕੂਲਾਂ ਦੇ 8ਵੀਂ, 9ਵੀਂ, 11ਵੀਂ ਅਤੇ 12ਵੀਂ ਜਮਾਤ ਦੇ 5,900 ਤੋਂ ਵੱਧ ਵਿਦਿਆਰਥੀਆਂ ਤੋਂ ਪ੍ਰਸ਼ਨ ਪੁੱਛੇ। ਪ੍ਰਸ਼ਨ ਨਸ਼ੀਲੇ ਪਦਾਰਥਾਂ ਦੇ ਸੇਵਨ ਦਾ ਰੁਝਾਨ ਅਤੇ ਉਸ ਉਮਰ ਨਾਲ ਸੰਬੰਧਤ ਸਨ, ਜਦੋਂ ਕਿਸੇ ਭਾਗੀਦਾਰ ਨੇ ਤੰਬਾਕੂ, ਸ਼ਰਾਬ, ਭੰਗ ਜਾਂ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ : ਆਖ਼ਿਰ ਧੁੰਨੀ 'ਚ ਕਿੱਥੋਂ ਆ ਜਾਂਦੈ ਰੂੰ ? ਜਾਣੋ ਕੀ ਹੈ ਇਸ ਦਾ ਕਾਰਨ
ਇਸ ਸੋਧ ਦੇ ਲੇਖਕਾਂ ਨੇ 'ਨੈਸ਼ਨਲ ਮੈਡੀਕਲ ਜਨਰਲ ਆਫ਼ ਇੰਡੀਆ' 'ਚ ਪ੍ਰਕਾਸ਼ਿਤ ਅਧਿਐਨ 'ਚ ਲਿਖਿਆ,''ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਸ਼ੁਰੂਆਤ ਦੀ ਉਮਰ 12.9 ਸਾਲ (ਹੱਦ 11-14 ਸਾਲ) ਪਾਈ ਗਈ, ਜਦੋ ਹੋਰ ਭਾਰਤੀ ਅਧਿਐਨਾਂ ਦੇ ਸਮਾਨ ਹੈ ਅਤੇ ਕਈ ਹੋਰ ਰਿਪੋਰਟ ਦੀ ਤੁਲਨਾ 'ਚ ਘੱਟ ਹੈ।'' ਉਨ੍ਹਾਂ ਨੇ ਲਿਖਿਆ,''ਇਸ ਤੋਂ ਪਤਾ ਲੱਗਦਾ ਹੈ ਕਿ 12 ਸਾਲ ਅਤੇ ਉਸ ਤੋਂ ਘੱਟ ਉਮਰ 'ਚ ਹੀ ਰੋਕਥਾਮ ਅਤੇ ਦਖ਼ਲਅੰਦਾਜ਼ੀ ਦੀ ਲੋੜ ਹੈ।'' ਅਧਿਐਨ 'ਚ ਸ਼ਾਮਲ 15 ਫੀਸਦੀ ਭਾਗੀਦਾਰਾਂ ਨੇ ਘੱਟੋ-ਘੱਟ ਇਕ ਵਾਰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੀ ਗੱਲ ਸਵੀਕਾਰ ਕੀਤੀ, ਜਦੋਂ ਕਿ 10 ਫੀਸਦੀ ਨੇ ਪਿਛਲੇ ਇਕ ਸਾਲ 'ਚ ਨਸ਼ੀਲੇ ਪਦਾਰਥ ਦਾ ਸੇਵਨ ਕਰਨ ਦੀ ਗੱਲ ਕਹੀ। ਅਧਿਐਨਕਰਤਾਵਾਂ ਨੇ ਕਿਹਾ,''ਪਰਿਵਾਰਕ ਕਲੇਸ਼ ਵੀ ਅਹਿਮ ਕਾਰਕ ਸੀ, ਜਿਸ ਦੀ ਜਾਣਕਾਰੀ ਲਗਭਗ ਇਕ-ਚੌਥਾਈ ਭਾਗੀਦਾਰਾਂ ਨੇ ਦਿੱਤੀ।'' ਉਨ੍ਹਾਂ ਦੱਸਿਆ ਕਿ ਪਰਿਵਾਰਕ ਕਲੇਸ਼ ਦੇ ਮਾਹੌਲ 'ਚ ਰਹਿ ਰਹੇ ਨਾਬਾਲਗਾਂ 'ਚ ਨਸ਼ੀਲੇ ਪਦਾਰਥਾਂ ਦੀ ਲਪੇਟ 'ਚ ਆਉਣ ਦਾ ਸੰਬੰਧ ਪਾਇਆ ਗਿਆ ਹੈ।
ਇਹ ਵੀ ਪੜ੍ਹੋ : ਵੱਡੇ ਲੋਕਾਂ ਦੇ ਮਹਿੰਗੇ ਸ਼ੌਂਕ ! ਬੋਲੀ ਲਾ ਕੇ ਖਰੀਦਿਆ ਗੱਡੀ ਦਾ VIP ਨੰਬਰ, ਕੀਮਤ ਜਾਣ ਉੱਡ ਜਾਣਗੇ ਹੋਸ਼
