ਨੌਜਵਾਨਾਂ ਨੂੰ ਭਰਮਾ ਕੇ ਫਰਾਂਸ ਦਾ ਜਾਅਲੀ ਵੀਜ਼ਾ ਦਿਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਮੁੱਖ ਏਜੰਟ ਗ੍ਰਿਫ਼ਤਾਰ

Wednesday, Dec 03, 2025 - 05:12 PM (IST)

ਨੌਜਵਾਨਾਂ ਨੂੰ ਭਰਮਾ ਕੇ ਫਰਾਂਸ ਦਾ ਜਾਅਲੀ ਵੀਜ਼ਾ ਦਿਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਮੁੱਖ ਏਜੰਟ ਗ੍ਰਿਫ਼ਤਾਰ

ਨਵੀਂ ਦਿੱਲੀ- ਦਿੱਲੀ ਪੁਲਸ ਨੇ ਤਾਮਿਲਨਾਡੂ ਵਿਚ ਚੱਲ ਰਹੇ ਉਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਨੌਕਰੀ ਦੀ ਚਾਹਤ ਰੱਖਣ ਵਾਲੇ ਭਾਰਤੀ ਨਾਗਰਿਕਾਂ ਲਈ ਫਰਾਂਸ ਦਾ ਜਾਅਲੀ ਵੀਜ਼ਾ ਪ੍ਰਦਾਨ ਕਰਾਉਣ ਦੇ ਧੰਦੇ ਵਿਚ ਸ਼ਾਮਲ ਸੀ। ਜਣਕਾਰੀ ਦਿੰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਇਕ ਮੁੱਖ ਏਜੰਟ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 3 ਯਾਤਰੀਆਂ ਨੂੰ ਹਿਰਾਸਤ ਵਿਚ ਲਿਆ ਹੈ। 

ਇਹ ਘਟਨਾ 28 ਅਕਤੂਬਰ ਨੂੰ ਉਦੋਂ ਸਾਹਮਣੇ ਆਈ ਜਦੋਂ 3 ਯਾਤਰੀ- ਨਵੀਰਾਜ ਸੁਬਰਾਮਨੀਅਮ (23), ਪ੍ਰਭਾਕਰਨ ਸੇਂਥਿਲਕੁਮਾਰ (28) ਅਤੇ ਮੋਹਨ ਗਾਂਧੀ ਏਲੰਗੋਵਨ (38) ਪੈਰਿਸ ਜਾਣ ਵਾਲੀ ਉਡਾਣ ਲਈ ਹਵਾਈ ਅੱਡੇ ਦੇ ਟਰਮੀਨਲ 3 ’ਤੇ ਇਮੀਗ੍ਰੇਸ਼ਨ ਕਲੀਅਰੈਂਸ ਲਈ ਪਹੁੰਚੇ। ਜਾਂਚ ਦੌਰਾਨ ਇਹ ਪਤਾ ਲੱਗਾ ਕਿ ਉਨ੍ਹਾਂ ਦੇ ਪਾਸਪੋਰਟਾਂ ’ਤੇ ਲੱਗੇ ਫਰਾਂਸੀਸੀ ਡੀ-ਟਾਈਪ ਵੀਜ਼ੇ ਨਕਲੀ ਸਨ ਅਤੇ ਉਨ੍ਹਾਂ ਵਿਚ ਲੋੜੀਂਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਵੀ ਮੌਜੂਦ ਨਹੀਂ ਸਨ।


author

Harpreet SIngh

Content Editor

Related News