Blue Jeans ਪਾਉਣ ''ਤੇ ਜੇਲ੍ਹ! ਇਸ ਦੇਸ਼ ਨੇ ਲਾਇਆ ਹੋਇਐ Ban, ਕਰ ਨਾ ਲਿਓ ਗਲਤੀ

Thursday, Dec 11, 2025 - 05:53 PM (IST)

Blue Jeans ਪਾਉਣ ''ਤੇ ਜੇਲ੍ਹ! ਇਸ ਦੇਸ਼ ਨੇ ਲਾਇਆ ਹੋਇਐ Ban, ਕਰ ਨਾ ਲਿਓ ਗਲਤੀ

ਵੈੱਬ ਡੈਸਕ : ਦੁਨੀਆ ਭਰ 'ਚ ਜੀਨਸ ਨੂੰ ਸਟਾਈਲ ਅਤੇ ਫੈਸ਼ਨ ਦਾ ਸਭ ਤੋਂ ਆਰਾਮਦਾਇਕ ਤਰੀਕਾ ਮੰਨਿਆ ਜਾਂਦਾ ਹੈ, ਪਰ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਬਲੂ ਜੀਨਸ 'ਤੇ ਪਾਬੰਦੀ ਲੱਗੀ ਹੋਈ ਹੈ। ਇਹ ਦੇਸ਼ ਉੱਤਰੀ ਕੋਰੀਆ ਹੈ, ਜਿੱਥੇ ਦੇ ਕੱਟੜ ਨਿਯਮਾਂ ਅਤੇ ਤਾਨਾਸ਼ਾਹੀ ਲਈ ਮਸ਼ਹੂਰ ਨੇਤਾ ਕਿਮ ਜੋਂਗ ਉਨ ਨੇ ਨੀਲੀ ਜੀਨਸ ਪਹਿਨਣ 'ਤੇ ਬੈਨ ਲਗਾਇਆ ਹੋਇਆ ਹੈ।

ਕਿਮ ਜੋਂਗ ਉਨ ਅਮਰੀਕਾ ਦੇ ਸਖ਼ਤ ਵਿਰੋਧੀ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਨੀਲੀ ਜੀਨਸ ਅਮਰੀਕੀ ਸੱਭਿਆਚਾਰ ਦਾ ਪ੍ਰਤੀਕ ਹੈ। ਇਸ ਲਈ, ਉੱਤਰੀ ਕੋਰੀਆ ਵਿੱਚ ਬਲੂ ਜੀਨਸ ਨੂੰ ਲੈ ਕੇ ਕਾਨੂੰਨ ਬਣਾਇਆ ਗਿਆ ਹੈ ਅਤੇ ਜੇਕਰ ਕੋਈ ਇਸ ਨੂੰ ਪਹਿਨਦਾ ਫੜਿਆ ਗਿਆ ਤਾਂ ਉਸਨੂੰ ਸਿੱਧੀ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ। ਇਸ ਕਾਨੂੰਨ ਨੂੰ ਦੇਸ਼ ਵਿੱਚ ਸਿਰਫ਼ ਡਰੈੱਸ ਕੋਡ ਨਹੀਂ, ਸਗੋਂ ਵਿਚਾਰਧਾਰਾ ਨਾਲ ਜੋੜਿਆ ਜਾਂਦਾ ਹੈ।

ਸਰਕਾਰੀ ਕੰਟਰੋਲ ਹੇਠ ਜੀਵਨ ਸ਼ੈਲੀ
ਉੱਤਰੀ ਕੋਰੀਆ ਦੀ ਸਰਕਾਰ ਸਿਰਫ਼ ਕੱਪੜਿਆਂ 'ਤੇ ਹੀ ਨਹੀਂ, ਸਗੋਂ ਲੋਕਾਂ ਦੀ ਪੂਰੀ ਜੀਵਨ ਸ਼ੈਲੀ ਨੂੰ ਕੰਟਰੋਲ ਕਰਦੀ ਹੈ। ਇੱਥੇ ਸਰਕਾਰ ਹੀ ਤੈਅ ਕਰਦੀ ਹੈ ਕਿ ਲੋਕ ਕਿਹੜੇ ਕੱਪੜੇ ਪਹਿਣਨ, ਉਨ੍ਹਾਂ ਦੇ ਵਾਲ ਕਿਹੋ ਜਿਹੇ ਹੋਣ ਅਤੇ ਕਿਹੜਾ ਰੰਗ ਉਨ੍ਹਾਂ ਲਈ ਠੀਕ ਹੈ। ਇਨ੍ਹਾਂ ਨਿਯਮਾਂ 'ਤੇ ਬਹੁਤ ਸਖ਼ਤ ਨਿਗਰਾਨੀ ਰੱਖੀ ਜਾਂਦੀ ਹੈ।

ਇੱਥੋਂ ਤੱਕ ਕਿ, ਜੇਕਰ ਕੋਈ ਦੁਕਾਨਦਾਰ ਬਲੂ ਜੀਨਸ ਵੇਚਦਾ ਪਾਇਆ ਗਿਆ ਤਾਂ ਉਸਨੂੰ ਵੀ ਭਾਰੀ ਜੁਰਮਾਨੇ ਦੇ ਨਾਲ ਜੇਲ੍ਹ ਦੀ ਸਜ਼ਾ ਕੱਟਣੀ ਪੈ ਸਕਦੀ ਹੈ। ਉੱਤਰੀ ਕੋਰੀਆ ਵਿੱਚ ਅਮਰੀਕਾ ਨਾਲ ਸਬੰਧਤ ਹਰ ਚੀਜ਼ ਨੂੰ ਰਾਜਧ੍ਰੋਹ ਮੰਨਿਆ ਜਾਂਦਾ ਹੈ, ਜਿਸ ਕਾਰਨ ਅਮਰੀਕਨ ਬ੍ਰਾਂਡ ਦੀਆਂ ਸ਼ਰਟਾਂ ਤੋਂ ਲੈ ਕੇ ਜੈਕੇਟਾਂ ਤੱਕ ਸਭ ਬੈਨ ਹਨ।

ਜਿੱਥੇ ਦੁਨੀਆ ਭਰ ਵਿੱਚ ਲੋਕ ਫੈਸ਼ਨ ਨੂੰ ਆਜ਼ਾਦੀ ਦਾ ਪ੍ਰਗਟਾਵਾ ਸਮਝਦੇ ਹਨ, ਉੱਥੇ ਉੱਤਰੀ ਕੋਰੀਆ 'ਚ ਇਸਨੂੰ ਸਮਾਜ ਨੂੰ ਨਿਯੰਤਰਣ 'ਚ ਰੱਖਣ ਦਾ ਤਰੀਕਾ ਸਮਝਿਆ ਜਾਂਦਾ ਹੈ। ਉੱਥੋਂ ਦੇ ਨੌਜਵਾਨਾਂ ਨੂੰ ਵੀ ਸਰਕਾਰੀ ਆਦੇਸ਼ਾਂ ਅਨੁਸਾਰ ਹੀ ਕੱਪੜੇ ਪਾਉਣੇ ਪੈਂਦੇ ਹਨ ਤੇ ਲੋਕ ਅੱਜ ਵੀ ਆਪਣੀ ਪਸੰਦ ਦੇ ਕੱਪੜੇ ਪਹਿਨਣ ਲਈ ਤਰਸਦੇ ਹਨ।


author

Baljit Singh

Content Editor

Related News