63 ਸਿੱਕੇ ਨਿਗਲ ਗਿਆ ਨੌਜਵਾਨ, ਢਿੱਡ ਦਰਦ ਹੋਣ ’ਤੇ ਅਪਰੇਸ਼ਨ ਕਰ ਕੇ ਕੱਢੇ

Sunday, Jul 31, 2022 - 11:19 AM (IST)

63 ਸਿੱਕੇ ਨਿਗਲ ਗਿਆ ਨੌਜਵਾਨ, ਢਿੱਡ ਦਰਦ ਹੋਣ ’ਤੇ ਅਪਰੇਸ਼ਨ ਕਰ ਕੇ ਕੱਢੇ

ਜੋਧਪੁਰ- ਰਾਜਸਥਾਨ ਦੇ ਜੋਧਪੁਰ ’ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਚੌਪਾਸਨੀ ਹਾਊਸਿੰਗ ਬੋਰਡ ਦੇ ਰਹਿਣ ਵਾਲੇ 36 ਸਾਲਾ ਨੌਜਵਾਨ ਨੂੰ ਅਚਾਨਕ ਢਿੱਡ ’ਚ ਤੇਜ਼ ਦਰਦ ਹੋਣ ਲੱਗਾ। ਇਸ ’ਤੇ ਪਰਿਵਾਰ ਵਾਲੇ ਉਸ ਨੂੰ ਸ਼ਾਮ ਕਰੀਬ 4 ਵਜੇ ਮਥੁਰਾਦਾਸ ਮਾਥੁਰ ਹਸਪਤਾਲ ਲੈ ਕੇ ਪਹੁੰਚੇ। ਜਦੋਂ ਡਾਕਟਰਾਂ ਨੇ ਐਕਸ-ਰੇ ਕੀਤਾ ਤਾਂ ਢਿੱਡ ’ਚ ਕੁਝ ਦਿਖਾਈ ਦਿੱਤਾ। ਪੁੱਛਗਿੱਛ ਦੌਰਾਨ ਮਰੀਜ਼ ਨੇ ਦੱਸਿਆ ਕਿ ਉਸ ਨੇ ਕੁਝ ਸਿੱਕੇ ਨਿਗਲ ਲਏ ਹਨ। 

ਇਹ ਵੀ ਪੜ੍ਹੋ : ਭਾਰਤ 'ਚ ਮੰਕੀਪਾਕਸ ਦਾ ਪਹਿਲਾ ਮਰੀਜ਼ ਹੋਇਆ ਠੀਕ

ਮਰੀਜ਼ ਮਾਨਸਿਕ ਬੀਮਾਰੀ ਨਾਲ ਪੀੜਤ ਹੈ ਸ਼ਾਇਦ ਇਸ ਲਈ ਉਸ ਨੇ ਇਹ ਸਿੱਕੇ ਕਾਫ਼ੀ ਸਮੇਂ ਤੋਂ ਨਿਗਲ ਲਏ ਸਨ। ਮਰੀਜ਼ ਦਾ ਤੁਰੰਤ ਆਪਰੇਸ਼ਨ ਕੀਤਾ ਗਿਆ। ਡੇਢ ਘੰਟੇ ਤੱਕ ਚੱਲੇ ਇਸ ਆਪਰੇਸ਼ਨ ’ਚ ਢਿੱਡ ’ਚੋਂ ਕਰੀਬ 63 ਸਿੱਕੇ ਕੱਢੇ ਗਏ। ਆਪਰੇਸ਼ਨ ਤੋਂ ਬਾਅਦ ਚੈੱਕ ਕਰਨ 'ਤੇ ਨੌਜਵਾਨ ਦੇ ਢਿੱਡ 'ਚ ਕੋਈ ਸਿੱਕ ਨਹੀਂ ਮਿਲਿਆ। ਉਸ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਚੁਕੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News