ਪ੍ਰੇਮ ਪ੍ਰਸਤਾਵ ਠੁਕਰਾਉਣ ''ਤੇ ਨੌਜਵਾਨ ਨੇ ਕੁੜੀ ਨੂੰ ਕੀਤਾ ਅੱਗ ਦੇ ਹਵਾਲੇ

Sunday, Oct 20, 2024 - 11:44 AM (IST)

ਪ੍ਰੇਮ ਪ੍ਰਸਤਾਵ ਠੁਕਰਾਉਣ ''ਤੇ ਨੌਜਵਾਨ ਨੇ ਕੁੜੀ ਨੂੰ ਕੀਤਾ ਅੱਗ ਦੇ ਹਵਾਲੇ

ਕਡੱਪਾ (ਵਾਰਤਾ)- ਆਂਧਰਾ ਪ੍ਰਦੇਸ਼ 'ਚ ਕਡੱਪਾ ਜ਼ਿਲ੍ਹੇ ਦੇ ਇਕ ਪਿੰਡ 'ਚ ਪ੍ਰੇਮ ਪ੍ਰਸਤਾਵ ਠੁਕਰਾਉਣ 'ਤੇ ਨੌਜਵਾਨ ਨੇ ਵਿਦਿਆਰਥਣ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਕਡੱਪਾ ਜ਼ਿਲ੍ਹਾ ਸੁਪਰਡੈਂਟ ਹਰਸ਼ਵਰਧਨ ਰਾਜੂ ਨੇ ਮੀਡੀਆ ਨੂੰ ਦੱਸਿਆ ਕਿ ਪੀੜਤਾ ਇੰਟਰਮੀਡੀਏਟ ਦੀ ਪੜ੍ਹਾਈ ਕਰ ਰਹੀ ਹੈ। ਦੋਸ਼ੀ 22 ਸਾਲਾ ਵਿਗਨੇਸ਼ ਅਤੇ ਪੀੜਤਾ ਬਚਪਨ ਤੋਂ ਦੋਸਤ ਹਨ ਅਤੇ ਇਰ ਹੀ ਇਲਾਕੇ ਦੇ ਰਹਿਣ ਵਾਲੇ ਹਨ। ਵਿਗਨੇਸ਼ ਨੇ ਸਵੇਰੇ ਕੁੜੀ ਨੂੰ ਫੋਨ ਕੀਤਾ ਅਤੇ ਬਾਹਰੀ ਇਲਾਕੇ 'ਚ ਮਿਲਣ 'ਤੇ ਜ਼ੋਰ ਦਿੱਤਾ। ਉਹ ਕੁੜੀ ਨੂੰ ਆਟੋਰਿਕਸ਼ਾ 'ਚ ਗੋਕਾਵਰਮ ਪਿੰਡ ਦੇ ਬਾਹਰੀ ਇਲਾਕੇ 'ਚ ਲੈ ਗਿਆ। ਉਹ ਉਸ ਨਾਲ ਗੱਲ ਕਰਨ ਦੇ ਬਹਾਨੇ ਉਸ ਨੂੰ ਜ਼ਬਰਨ ਸੁੰਨਗਾਨ ਜਗ੍ਹਾ 'ਤੇ ਝਾੜੀਆਂ ਦੇ ਪਿੱਛੇ ਲੈ ਗਿਆ, ਜਿੱਥੇ ਅਚਾਨਕ ਉਸ ਨੇ ਉਸ 'ਤੇ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ ਅਤੇ ਉੱਥੋਂ ਦੌੜ ਗਿਆ।

ਰਾਹਗੀਰਾਂ ਨੇ ਪੀੜਤਾ ਦੀਆਂ ਚੀਕਾਂ ਸੁਣੀਆਂ ਅਤੇ ਉਸ ਨੂੰ ਸੜੀ ਹੋਈ ਹਾਲਤ 'ਚ ਦੇਖਿਆ। ਉਨ੍ਹਾਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਕੁੜੀ ਨੂੰ ਹਸਪਤਾਲ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਮੈਜਿਸਟ੍ਰੇਟ ਨੇ ਪੀੜਤਾ ਦਾ ਬਿਆਨ ਲਿਆ ਹੈ। ਦੋਸ਼ੀ ਨੂੰ ਫੜਨ ਲਈ ਚਾਰ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ। ਪੀੜਤਾ ਨੇ ਮਾਤਾ-ਪਿਤਾ ਨੇ ਦੱਸਿਆ ਕਿ ਕੁੜੀ ਇੰਟਰਮੀਡੀਏਟ ਦੀ ਪੜ੍ਹਾਈ ਕਰ ਰਹੀ ਸੀ ਅਤੇ ਦੋਸ਼ੀ ਵਿਗਨੇਸ਼ ਨੇ ਕੁੜੀ ਨਾਲ ਦੋਸਤੀ ਕੀਤੀ ਸੀ। ਵਿਗਨੇਸ਼ ਦਾ ਹਾਲ ਹੀ 'ਚ ਵਿਆਹ ਹੋਇਆ ਹੈ ਪਰ ਉਹ ਪਿਛਲੇ ਕੁਝ ਮਹੀਨਿਆਂ ਤੋਂ ਪਿਆਰ ਦੇ ਨਾਂ 'ਤੇ ਕੁੜੀ ਨੂੰ ਪਰੇਸ਼ਾਨ ਕਰ ਰਿਹਾ ਸੀ। ਇਸ ਘਟਨਾ ਨਾਲ ਪਿੰਡ 'ਚ ਸਨਸਨੀ ਫੈਲ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News