ਪੈਟਰੋਲ ਦੇ ਪੈਸੇ ਮੰਗਣ ''ਤੇ ਨੌਜਵਾਨ ਨੇ ਦੌੜਾਈ ''ਥਾਰ''! ਪਿੱਛਾ ਕਰਦੇ ਕਰਮੀ ਨੂੰ 5KM ਤੱਕ ਘੜੀਸਿਆ

Saturday, Feb 28, 2026 - 11:02 AM (IST)

ਪੈਟਰੋਲ ਦੇ ਪੈਸੇ ਮੰਗਣ ''ਤੇ ਨੌਜਵਾਨ ਨੇ ਦੌੜਾਈ ''ਥਾਰ''! ਪਿੱਛਾ ਕਰਦੇ ਕਰਮੀ ਨੂੰ 5KM ਤੱਕ ਘੜੀਸਿਆ

ਨੈਸ਼ਨਲ ਡੈਸਕ : ਗ੍ਰੇਟਰ ਨੋਇਡਾ ਦੇ ਬਾਦਲਪੁਰ ਥਾਣਾ ਖੇਤਰ ਵਿੱਚ ਬੀਤੇ ਦਿਨੀਂ ਯਾਨੀ ਸ਼ੁੱਕਰਵਾਰ ਸ਼ਾਮ ਨੂੰ ਇੱਕ ਅਜਿਹੀ ਘਟਨਾ ਵਾਪਰੀ, ਜਿਸਨੇ ਜੀਟੀ ਰੋਡ 'ਤੇ ਆਉਣ-ਜਾਣ ਵਾਲੇ ਰਾਹਗੀਰਾਂ ਦੇ ਦਿਲ ਕੰਬਾ ਦਿੱਤੇ। ਇੱਕ ਥਾਰ ਡਰਾਈਵਰ ਨੇ ਪਹਿਲਾਂ ਇੱਕ ਪੈਟਰੋਲ ਪੰਪ 'ਤੇ ਆਪਣਾ ਦਬਦਬਾ ਦਿਖਾਇਆ ਅਤੇ ਫਿਰ ਜਦੋਂ ਸੇਲਜ਼ਮੈਨ ਨੇ ਵਿਰੋਧ ਕੀਤਾ ਤਾਂ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮਾਂ ਨੇ ਥਾਰ ਦੇ ਹੇਠਾਂ ਫਸੀ ਬਾਈਕ ਨੂੰ ਲਗਭਗ 5 ਕਿਲੋਮੀਟਰ ਤੱਕ ਘਸੀਟਿਆ, ਜਿਸ ਕਾਰਨ ਸੜਕ 'ਤੇ ਚੰਗਿਆੜੀਆਂ ਉੱਠਣ ਲੱਗ ਪਈਆਂ।

ਇਹ ਵੀ ਪੜ੍ਹੋ : ਹੋਲੀ ਦੇ ਤਿਉਹਾਰ 'ਤੇ ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਇਸ ਸੂਬੇ 'ਚ ਵਰਦੀ ਉਤਾਰਨ 'ਤੇ ਵੀ ਲੱਗੀ ਪਾਬੰਦੀ

ਪੁਲਸ ਦੇ ਅਨੁਸਾਰ, ਜੋਲੀ ਪਿੰਡ ਦਾ ਰਹਿਣ ਵਾਲਾ 22 ਸਾਲਾ ਹਰਸ਼ ਸ਼ੁੱਕਰਵਾਰ ਸ਼ਾਮ ਨੂੰ ਆਪਣੀ ਥਾਰ ਗੱਡੀ ਰਘੁਨੰਦਨ ਪੈਟਰੋਲ ਪੰਪ ਲੈ ਕੇ ਗਿਆ। ਉਸਨੇ ਪਹਿਲਾਂ ਆਪਣੀ ਗੱਡੀ ਦੀ ਟੈਂਕੀ ਪੈਟਰੋਲ ਨਾਲ ਭਰ ਲਈ। ਜਦੋਂ ਭੁਗਤਾਨ ਕਰਨ ਦਾ ਸਮਾਂ ਆਇਆ, ਤਾਂ ਉਸਨੇ ਆਨਲਾਈਨ ਪੈਸੇ ਦੇਣ ਦਾ ਬਹਾਨਾ ਬਣਾਇਆ। ਇਸ ਦੌਰਾਨ ਜਿਵੇਂ ਹੀ ਸੇਲਜ਼ਮੈਨ ਕੁਲਦੀਪ ਸ਼ਰਮਾ ਸਵਾਈਪ ਮਸ਼ੀਨ ਲੈਣ ਲਈ ਅੰਦਰ ਗਿਆ ਤਾਂ ਨੌਜਵਾਨ ਹਰਸ਼ ਨੇ ਮੌਕਾ ਦੇਖ ਕੇ ਗੱਡੀ ਦੌੜਾਉਣੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਮੁਫ਼ਤ ਰਾਸ਼ਨ ਲੈਣ ਵਾਲਿਆਂ ਲਈ ਅਹਿਮ ਖ਼ਬਰ: ਜਾਰੀ ਹੋਣਗੇ 2 ਲੱਖ ਨਵੇਂ ਰਾਸ਼ਨ ਕਾਰਡ, ਦਿੱਲੀ CM ਦਾ ਵੱਡਾ ਐਲਾਨ

ਇਸ ਦੌਰਾਨ ਹਿੰਮਤ ਦਿਖਾਉਂਦੇ ਹੋਏ ਸੇਲਜ਼ਮੈਨ ਕੁਲਦੀਪ ਨੇ ਆਪਣੀ ਬਾਈਕ ਚੁੱਕੀ ਅਤੇ ਥਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਕੁਲਦੀਪ ਚਿਥੇਰਾ ਬਾਈਪਾਸ ਨੇੜੇ ਥਾਰ ਪਹੁੰਚਿਆ, ਤਾਂ ਦੋਸ਼ੀ ਨੇ ਜਾਣਬੁੱਝ ਕੇ ਉਸਨੂੰ ਜ਼ੋਰਦਾਰ ਟੱਕਰ ਮਾਰੀ। ਕੁਲਦੀਪ ਸੜਕ 'ਤੇ ਡਿੱਗ ਪਿਆ ਅਤੇ ਜ਼ਖਮੀ ਹੋ ਗਿਆ ਪਰ ਉਸਦੀ ਸਾਈਕਲ ਥਾਰ ਦੇ ਅਗਰਲੇ ਹਿੱਸੇ ਵਿਚ ਫਸ ਗਈ। ਇਸ ਦੌਰਾਨ ਮੁਲਜ਼ਮ ਨੇ ਗੱਡੀ ਰੋਕਣ ਦੀ ਥਾਂ ਉਸ ਦੀ ਰਫ਼ਤਾਰ ਹੋਰ ਤੇਜ਼ ਕਰ ਲਈ। ਚਸ਼ਮਦੀਦਾਂ ਦੇ ਅਨੁਸਾਰ, ਥਾਰ ਦੇ ਹੇਠਾਂ ਫਸੀ ਹੋਈ ਮੋਟਰ ਸਾਈਕਲ ਸੜਕ ਨਾਲ ਰਗੜੇ ਖਾਂਦੀ ਹੋਈ ਜਾ ਰਹੀ ਸੀ ਅਤੇ ਉਸ ਵਿਚੋਂ ਭਿਆਨਕ ਚੰਗਿਆੜੀਆਂ ਨਿਕਲ ਰਹੀਆਂ ਸਨ। ਇਸ ਭਿਆਨਕ ਦ੍ਰਿਸ਼ ਨੂੰ ਦੇਖ ਕੇ ਸੜਕ 'ਤੇ ਚੱਲ ਰਹੇ ਲੋਕਾਂ ਵਿਚ ਦਹਿਸ਼ਤ ਫੈਲ ਗਈ। ਬਾਈਕ ਨੂੰ ਲਗਭਗ 5 ਕਿਲੋਮੀਟਰ ਤੱਕ ਘਸੀਟਣ ਤੋਂ ਬਾਅਦ ਦੋਸ਼ੀ ਲੁਹਾਰਲੀ ਟੋਲ ਤੋਂ ਪਹਿਲਾਂ ਚੌਲਾਸ ਪਿੰਡ ਵੱਲ ਵਾਪਸ ਮੁੜਨ ਹੀ ਵਾਲਾ ਸੀ।

ਇਹ ਵੀ ਪੜ੍ਹੋ : ਬਾਂਕੇ ਬਿਹਾਰੀ ਮੰਦਰ 'ਚ YouTubers ਦੀ ਐਂਟਰੀ ਬੈਨ, ਕੈਮਰੇ ਤੇ ਟ੍ਰਾਈਪੌਡ 'ਤੇ ਲੱਗੀ ਪਾਬੰਦੀ, ਜਾਣੋ ਨਵੇਂ ਨਿਯਮ

ਹਾਲਾਂਕਿ, ਉਦੋਂ ਤੱਕ ਪੁਲਸ ਨੂੰ ਜਾਣਕਾਰੀ ਮਿਲ ਗਈ ਸੀ। ਉਨ੍ਹਾਂ ਨੇ ਗੱਡੀ ਨੂੰ ਘੇਰ ਲਿਆ, ਥਾਰ ਨੂੰ ਜ਼ਬਤ ਕਰ ਲਿਆ ਅਤੇ ਦੋਸ਼ੀ ਹਰਸ਼ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਪੂਰੀ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਥਾਰ ਦੇ ਹੇਠਾਂ ਫਸੀ ਬਾਈਕ ਵਿੱਚੋਂ ਚੰਗਿਆੜੀਆਂ ਨਿਕਲਦੀਆਂ ਸਾਫ਼ ਦਿਖਾਈ ਦੇ ਰਹੀਆਂ ਹਨ। ਸੈਂਟਰਲ ਨੋਇਡਾ ਦੇ ਏਡੀਸੀਪੀ ਆਰਕੇ ਗੌਤਮ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜ਼ਖਮੀ ਸੇਲਜ਼ਮੈਨ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਰਿੰਕੂ ਸਿੰਘ ਦੇ ਪਿਤਾ ਦਾ ਦਿਹਾਂਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News