ਹਾਥੀ ਨਾਲ ਲੈ ਰਿਹਾ ਸੀ ਸੈਲਫੀ, ਫਿਰ ਨੌਜਵਾਨ ਨਾਲ ਜੋ ਹੋਇਆ ਉਹ ਸੋਚਿਆ ਨਾ ਸੀ

Saturday, Oct 26, 2024 - 02:10 AM (IST)

ਮੁੰਬਈ — ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੇ ਜੰਗਲੀ ਖੇਤਰ 'ਚ ਜੰਗਲੀ ਹਾਥੀ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਹੇ 24 ਸਾਲਾ ਨੌਜਵਾਨ ਨੂੰ ਹਾਥੀ ਨੇ ਕੁਚਲ ਕੇ ਮਾਰ ਦਿੱਤਾ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਜਦੋਂ ਨੌਜਵਾਨ ਹਾਥੀ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਹਾਥੀ ਨੇ ਉਸ 'ਤੇ ਹਮਲਾ ਕਰ ਦਿੱਤਾ। ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਸ਼ਸ਼ੀਕਾਂਤ ਸਾਤਰੇ ਵਾਸੀ ਪਿੰਡ ਮੁਟਨੂਰ ਵਜੋਂ ਹੋਈ ਹੈ। ਉਹ ਕਿਸੇ ਕੰਮ ਲਈ ਜੰਗਲੀ ਖੇਤਰ 'ਚ ਗਿਆ ਹੋਇਆ ਸੀ, ਜਦੋਂ ਉਸ ਨੇ ਹਾਥੀ ਨੂੰ ਦੇਖਿਆ। ਜਿਵੇਂ ਹੀ ਉਹ ਸੈਲਫੀ ਲੈਣ ਲਈ ਅੱਗੇ ਵਧਿਆ ਤਾਂ ਹਾਥੀ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਕੁਚਲ ਦਿੱਤਾ। ਸੂਚਨਾ ਮਿਲਣ 'ਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਪੀੜਤ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਦਾਖਲ ਹੋਣ ਤੋਂ ਪਹਿਲਾਂ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।


Inder Prajapati

Content Editor

Related News