ਗੋਲ਼ੀ ਲੱਗਣ ਮਗਰੋਂ ਸ਼ਹਿਦ ਨਾਲ ਇਲਾਜ ਕਰਦਾ ਸੀ ਅੱਤਵਾਦੀ ਮੂਸਾ ! ਜੰਗਲਾਂ ''ਚ ਲੁਕੇ ਰਹਿਣ ਕਾਰਨ...
Monday, Oct 05, 2026 - 10:21 AM (IST)
ਸ਼੍ਰੀਨਗਰ (ਏਜੰਸੀ)- ਜੰਮੂ-ਕਸ਼ਮੀਰ ’ਚ ਮਾਰਿਆ ਗਿਆ ਲਸ਼ਕਰ-ਏ-ਤੋਇਬਾ ਦਾ ਚੋਟੀ ਦਾ ਕਮਾਂਡਰ ਮੁਹੰਮਦ ਆਸਿਫ ਉਰਫ਼ ਹਾਸ਼ਿਮ ਮੂਸਾ ਜੰਗਲ ’ਚ ਲੁਕੇ ਰਹਿਣ ਦੌਰਾਨ ਗੋਲੀਆਂ ਦੇ ਜ਼ਖਮਾਂ ’ਤੇ ਸ਼ਹਿਦ ਲਗਾ ਕੇ ਉਨ੍ਹਾਂ ਦਾ ਇਲਾਜ ਕਰਦਾ ਸੀ। ਪਾਕਿਸਤਾਨ ਫ਼ੌਜ ਦੇ ਵਿਸ਼ੇਸ਼ ਸੇਵਾ ਸਮੂਹ (ਐੱਸ. ਐੱਸ. ਜੀ.) ਦਾ ਸਾਬਕਾ ਕਮਾਂਡੋ ਰਿਹਾ ਮੂਸਾ ਸੁਰੱਖਿਆ ਫੋਰਸਾਂ ਤੋਂ ਬਚਣ ਲਈ ਪੁੰਛ ਅਤੇ ਰਾਜੌਰੀ ਦੇ ਜੰਗਲਾਂ ’ਚ ਲੰਬੇ ਸਮੇਂ ਤੱਕ ਲੁਕਿਆ ਰਿਹਾ।
ਰਾਜੌਰੀ ਦੇ ਡੋਰੀਮਲ-ਗੰਭੀਰ ਮੁਗਲਾ ਇਲਾਕੇ ’ਚ ਆਪ੍ਰੇਸ਼ਨ ਸ਼ੇਰੂਵਾਲੀ ਦੌਰਾਨ ਮੂਸਾ ਨੂੰ ਗੋਲੀਆਂ ਲੱਗੀ ਸੀ। ਇਸ ਤੋਂ ਬਾਅਦ ਜੰਗਲ ’ਚ ਲੁਕੇ ਰਹਿਣ ਦੌਰਾਨ ਉਸ ਨੇ ਜ਼ਖਮਾਂ ’ਤੇ ਸ਼ਹਿਦ ਲਾਇਆ। ਸੁਰੱਖਿਆ ਘੇਰਾ ਹੋਣ ਕਾਰਨ ਉਸ ਨੂੰ ਮੈਡੀਕਲ ਇਲਾਜ ਨਹੀਂ ਮਿਲ ਰਿਹਾ ਸੀ, ਇਸ ਲਈ ਉਸ ਨੇ ਸ਼ਹਿਦ ਦੀ ਵਰਤੋਂ ਜ਼ਖਮ ਭਰਨ ਅਤੇ ਇਨਫੈਕਸ਼ਨ ਤੋਂ ਬਚਾਅ ਲਈ ਕੀਤੀ।
ਯਾਸਿਰ ਦੇ ਫੋਨ ਤੋਂ ਮਿਲੀਆਂ ਮੂਸਾ ਦੇ ਜ਼ਖਮਾਂ ਦੀਆਂ ਤਸਵੀਰਾਂ
ਅਧਿਕਾਰੀਆਂ ਨੇ ਦੱਸਿਆ ਕਿ ਸਤੰਬਰ ਦੇ ਪਹਿਲੇ ਹਫ਼ਤੇ ’ਚ ਯੂਸਮਰਗ ਦੇ ਉੱਚਾਈ ਵਾਲੇ ਇਲਾਕੇ ’ਚ ਮਾਰੇ ਗਏ ਅੱਤਵਾਦੀ ਯਾਸਿਰ ਦੇ ਫੋਨ ਤੋਂ ਮੂਸਾ ਦੇ ਜ਼ਖਮਾਂ ਦੀਆਂ ਤਸਵੀਰਾਂ ਮਿਲੀਆਂ ਸਨ। ਇਨ੍ਹਾਂ ਤਸਵੀਰਾਂ ਨੂੰ ਸਰਹੱਦ ਪਾਰ ਮੌਜੂਦ ਉਸ ਦੇ ਹੈਂਡਲਰਾਂ ਤੱਕ ਭੇਜਿਆ ਗਿਆ ਸੀ, ਤਾਂ ਜੋ ਉਨ੍ਹਾਂ ਨੂੰ ਮੂਸਾ ਦੀ ਸਥਿਤੀ ਦੀ ਜਾਣਕਾਰੀ ਮਿਲ ਸਕੇ। ਦੱਸਿਆ ਗਿਆ ਹੈ ਕਿ ਹੈਂਡਲਰ ਸ਼ਹਿਦ ਦੇ ਸ਼ੁੱਧ ਹੋਣ ’ਤੇ ਵੀ ਜ਼ੋਰ ਦੇ ਰਹੇ ਸਨ, ਤਾਂ ਜੋ ਜ਼ਖਮ ਛੇਤੀ ਭਰ ਸਕਣ।
5 ਸਾਲਾਂ ਤੋਂ ਸੁਰੱਖਿਆ ਏਜੰਸੀਆਂ ਦੇ ਨਿਸ਼ਾਨੇ ’ਤੇ ਸੀ ਮੂਸਾ
ਮੂਸਾ ਜੰਮੂ-ਕਸ਼ਮੀਰ ’ਚ ਲੱਗਭਗ 5 ਸਾਲਾਂ ਤੋਂ ਸੁਰੱਖਿਆ ਏਜੰਸੀਆਂ ਦੇ ਨਿਸ਼ਾਨੇ ’ਤੇ ਸੀ। ਇਸ ਹਫ਼ਤੇ ਮੱਧ ਕਸ਼ਮੀਰ ਦੇ ਬਡਗਾਮ ਜ਼ਿਲੇ ਦੇ ਯੂਸਮਰਗ ’ਚ ਉੱਚਾਈ ਵਾਲੇ ਇਲਾਕੇ ’ਚ ਫ਼ੌਜ ਦੇ ਆਪ੍ਰੇਸ਼ਨ ਦੌਰਾਨ ਉਸ ਨੂੰ ਮਾਰ ਦਿੱਤਾ ਗਿਆ। ਅਧਿਕਾਰੀਆਂ ਨੇ ਉਸ ’ਤੇ ਇਕ ਦਰਜਨ ਤੋਂ ਵੱਧ ਅੱਤਵਾਦੀ ਹਮਲਿਆਂ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ। ਇਨ੍ਹਾਂ ’ਚ ਅਪ੍ਰੈਲ 2023 ਦਾ ਪੁੰਛ ਦੇ ਭਾਟਾ ਧੁਰੀਆਂ ’ਚ ਹਮਲਾ ਸ਼ਾਮਲ ਹੈ, ਜਿਸ ’ਚ 5 ਜਵਾਨ ਸ਼ਹੀਦ ਹੋਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
