ਅਮਿਤਾਭ ਬੱਚਨ ਨਾਲ ਵਿਆਹ ਤੋਂ ਬਾਅਦ ਜਯਾ ਬੱਚਨ ਨੇ ਕਿਉਂ ਛੱਡੀ ਸੀ ਅਦਾਕਾਰੀ?

Monday, Oct 12, 2026 - 10:18 AM (IST)

ਅਮਿਤਾਭ ਬੱਚਨ ਨਾਲ ਵਿਆਹ ਤੋਂ ਬਾਅਦ ਜਯਾ ਬੱਚਨ ਨੇ ਕਿਉਂ ਛੱਡੀ ਸੀ ਅਦਾਕਾਰੀ?

ਮੁੰਬਈ (ਏਜੰਸੀ)- ਦਿੱਗਜ ਅਦਾਕਾਰ ਅਮਿਤਾਭ ਬੱਚਨ ਨਾਲ ਵਿਆਹ ਕਰਾਉਣ ਤੋਂ ਬਾਅਦ ਅਦਾਕਾਰਾ ਜਯਾ ਬੱਚਨ ਨੇ ਫਿਲਮਾਂ ਤੋਂ ਦੂਰੀ ਬਣਾ ਲਈ ਸੀ। ਜਦੋਂ ਸਾਲ 2007 ਵਿੱਚ ਉਹ 'ਕੌਫੀ ਵਿਦ ਕਰਨ' ਦੇ ਸੀਜ਼ਨ 2 ਵਿੱਚ ਪਹੁੰਚੀ ਤਾਂ ਮੇਜ਼ਬਾਨ ਅਤੇ ਫਿਲਮ ਨਿਰਮਾਤਾ ਕਰਨ ਜੌਹਰ ਨੇ ਜਯਾ ਬੱਚਨ ਤੋਂ ਅਜਿਹਾ ਫੈਸਲਾ ਲੈਣ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਇਕ ਵੱਡਾ ਖੁਲਾਸਾ ਕੀਤਾ ਸੀ।

ਇਹ ਵੀ ਪੜ੍ਹੋ: ਮਦੀਨਾ 'ਚ ਮਿਸਟਰ ਫੈਜ਼ੂ ਨੇ ਕਰਾਇਆ ਨਿਕਾਹ, ਦਿਖਾਈ ਬੇਗਮ ਦੀ ਪਹਿਲੀ ਝਲਕ

ਜਯਾ ਬੱਚਨ ਨੇ ਦੱਸਿਆ ਕਿ ਅਮਿਤਾਭ ਬੱਚਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ "9 ਤੋਂ 5 ਵਾਲੀ ਪਤਨੀ" ਨਹੀਂ ਚਾਹੁੰਦੇ। ਉਨ੍ਹਾਂ ਅੱਗੇ ਕਿਹਾ ਕਿ 'ਬਿਗ ਬੀ' (ਅਮਿਤਾਭ ਬੱਚਨ) ਆਪਣੇ ਕੰਮਕਾਜੀ ਰੁਝੇਵਿਆਂ ਵਿੱਚ ਰੁੱਝ ਗਏ ਸਨ, ਅਤੇ ਇਸ ਲਈ ਉਨ੍ਹਾਂ ਨੂੰ ਲੱਗਿਆ ਕਿ ਬੱਚਿਆਂ ਲਈ ਘੱਟੋ-ਘੱਟ ਮਾਂ ਜਾਂ ਪਿਤਾ ਦੋਹਾਂ ਵਿੱਚੋਂ ਇੱਕ ਦਾ ਘਰ ਵਿੱਚ ਮੌਜੂਦ ਹੋਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ: ਅਮਿਤਾਭ ਬੱਚਨ ਨੂੰ ਦਿੱਲੀ ਹਾਈ ਕੋਰਟ 'ਚ ਪੇਸ਼ ਹੋਣ ਦਾ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ

ਉਨ੍ਹਾਂ ਨੇ ਆਪਣੀ ਧੀ ਸ਼ਵੇਤਾ ਬੱਚਨ ਨਾਲ ਜੁੜਿਆ ਇੱਕ ਦਿਲ ਨੂੰ ਛੂਹ ਲੈਣ ਵਾਲਾ ਕਿੱਸ ਵੀ ਸਾਂਝਾ ਕਰਦਿਆਂ ਦੱਸਿਆ ਕਿ, "ਮੈਨੂੰ ਯਾਦ ਹੈ ਕਿ ਇੱਕ ਵਾਰ ਜਦੋਂ ਮੈਂ ਸ਼ੂਟਿੰਗ 'ਤੇ ਜਾਣ ਲਈ ਤਿਆਰ ਹੋ ਰਹੀ ਸੀ, ਤਾਂ ਸ਼ਵੇਤਾ ਨੇ ਕਿਹਾ ਸੀ... 'ਤੁਸੀਂ ਕਿੱਥੇ ਜਾ ਰਹੇ ਹੋ? ਨਾ ਜਾਓ... ਪਾਪਾ ਨੂੰ ਜਾਣ ਦਿਓ... ਤੁਸੀਂ ਨਾ ਜਾਓ। ਉਹ ਪਲ ਮੇਰੇ ਲਈ ਬਹੁਤ ਮੁਸ਼ਕਲ ਸੀ।" 

ਇਹ ਵੀ ਪੜ੍ਹੋ: ਭਜਨ ਗਾਇਕ ਹੰਸਰਾਜ ਰਘੂਵੰਸ਼ੀ ਬਣੇ ਪਿਤਾ, ਪਤਨੀ ਨੇ ਦਿੱਤਾ ਧੀ ਨੂੰ ਜਨਮ

ਦੱਸ ਦੇਈਏ ਕਿ ਜਯਾ ਬੱਚਨ ਨੇ 1971 ਵਿੱਚ ਰਿਸ਼ੀਕੇਸ਼ ਮੁਖਰਜੀ ਦੀ ਫਿਲਮ 'ਗੁੱਡੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਧਰਮਿੰਦਰ ਨਾਲ ਕੰਮ ਕੀਤਾ ਸੀ। ਇਸ ਤੋਂ ਬਾਅਦ, ਜਯਾ ਬੱਚਨ ਨੇ 'ਉਹਫਾਰ' (1971), 'ਕੋਸ਼ਿਸ਼' (1972), 'ਜ਼ੰਜੀਰ' (1973), 'ਅਭਿਮਾਨ' (1973), 'ਕੋਰਾ ਕਾਗਜ਼' (1974), 'ਚੁਪਕੇ ਚੁਪਕੇ' (1975), 'ਮਿਲੀ' (1975), 'ਸ਼ੋਲੇ' (1975) ਅਤੇ 'ਸਿਲਸਿਲਾ' (1981) ਵਰਗੀਆਂ ਕਈ ਫਿਲਮਾਂ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਆਪਣੀ ਕਾਬਲੀਅਤ ਸਾਬਤ ਕੀਤੀ।

ਇਹ ਵੀ ਪੜ੍ਹੋ: 'ਜਦੋਂ ਮੈਂ 20 ਸਾਲ ਦਾ ਸੀ ਤਾਂ ਉਹ ਝੂਲੇ 'ਚ ਖੇਡਦੀ ਸੀ..!' ਸੰਜੇ ਦੱਤ ਨੇ ਪਤਨੀ ਬਾਰੇ ਦਿੱਤਾ ਵੱਡਾ ਬਿਆਨ

1973 ਵਿੱਚ ਅਮਿਤਾਭ ਬੱਚਨ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਤੋਂ ਬਾਅਦ, ਜਯਾ ਬੱਚਨ ਨੇ ਫਿਲਮਾਂ ਤੋਂ 17 ਸਾਲਾਂ ਦਾ ਲੰਬਾ ਬ੍ਰੇਕ ਲਿਆ ਅਤੇ ਪੂਰੀ ਤਰ੍ਹਾਂ ਆਪਣੇ ਪਰਿਵਾਰ 'ਤੇ ਧਿਆਨ ਕੇਂਦਰਿਤ ਕੀਤਾ। ਹਾਲਾਂਕਿ, ਉਨ੍ਹਾਂ ਨੇ 1998 ਵਿੱਚ ਗੋਵਿੰਦ ਨਿਹਲਾਨੀ ਦੀ ਆਲੋਚਕਾਂ ਵੱਲੋਂ ਸਰਾਹੀ ਗਈ ਫਿਲਮ 'ਹਜ਼ਾਰ ਚੌਰਾਸੀ ਕੀ ਮਾਂ' ਨਾਲ ਵਾਪਸੀ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News