ਮਜ਼ਾਕ ''ਚ ਕਿਹਾ ਸੀ ਹਾਰਟ ਅਟੈਕ ਆ ਜਾਵੇਗਾ, ਫਿਰ ਅਗਲੇ ਹੀ ਪਲ ਇਸ ਮਸ਼ਹੂਰ ਗਾਇਕ ਨੇ ਛੱਡ''ਤੀ ਸੀ ਦੁਨੀਆ
Tuesday, Oct 13, 2026 - 01:15 PM (IST)
ਐਂਟਰਟੇਨਮੈਂਟ ਡੈਸਕ - ਕੁੱਝ ਆਵਾਜ਼ਾਂ ਕਿਸੇ ਖਾਸ ਦੌਰ ਦੀ ਪਛਾਣ ਹੁੰਦੀਆਂ ਹਨ ਅਤੇ ਕੁੱਝ ਆਵਾਜ਼ਾਂ ਅਜਿਹੀਆਂ ਵੀ ਹੁੰਦੀਆਂ ਹਨ, ਜੋ ਹਮੇਸ਼ਾ ਲਈ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀਆਂ ਹਨ। ਕਿਸ਼ੋਰ ਕੁਮਾਰ ਦੀ ਆਵਾਜ਼ ਵੀ ਉਨ੍ਹਾਂ ਖਾਸ ਆਵਾਜ਼ਾਂ ਵਿਚੋਂ ਇਕ ਹੈ। ਭਾਵੇਂ ਕਿਸ਼ੋਰ ਕੁਮਾਰ ਨੂੰ ਇਸ ਦੁਨੀਆ ਤੋਂ ਗਏ ਨੂੰ ਅੱਜ 39 ਸਾਲ ਸਾਲ ਹੋ ਚੁੱਕੇ ਹਨ ਪਰ ਉਨ੍ਹਾਂ ਦੀ ਸੁਰੀਲੀ ਆਵਾਜ਼ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਦੀ ਹੈ।

ਕਿਸ਼ੋਰ ਕੁਮਾਰ ਦਾ ਜਨਮ 4 ਅਗਸਤ 1929 ਨੂੰ ਖੰਡਵਾ (ਮੱਧ ਪ੍ਰਦੇਸ਼) ਵਿੱਚ ਹੋਇਆ ਸੀ ਅਤੇ ਦਿਹਾਂਤ 13 ਅਕਤੂਬਰ 1987 ਨੂੰ ਮੁੰਬਈ ਵਿਚ ਉਨ੍ਹਾਂ ਦੇ ਘਰ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਸੀ। ਉਨ੍ਹਾਂ ਦੇ ਪੁੱਤਰ ਅਮਿਤ ਕੁਮਾਰ ਨੇ ਇਕ ਵਾਰ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਪਿਤਾ ਨੂੰ ਪਹਿਲਾਂ ਹੀ ਆਪਣੀ ਮੌਤ ਦਾ ਅਹਿਸਾਸ ਹੋ ਗਿਆ ਸੀ। ਅਮਿਤ ਨੇ ਇਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਸ ਦਿਨ ਉਨ੍ਹਾਂ ਦੇ ਪਿਤਾ ਕੁੱਝ ਜ਼ਿਆਦਾ ਹੀ ਬੈਚੇਨ ਲੱਗ ਰਹੇ ਹਨ। ਉਨ੍ਹਾਂ ਨੇ ਸੁਮਿਤ (ਅਮਿਤ ਦੇ ਸੌਤੇਲੇ ਭਰਾ) ਨੂੰ ਸਵੀਮਿੰਗ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਹ ਮੇਰੀ ਕੈਨੇਡਾ ਤੋਂ ਆਉਣ ਵਾਲੀ ਫਲਾਈਟ ਨੂੰ ਲੈ ਕੇ ਵੀ ਚਿੰਤਤ ਸਨ।
ਇਹ ਵੀ ਪੜ੍ਹੋ: ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਅਮਿਤ ਮੁਤਾਬਕ ਉਨ੍ਹਾਂ ਦੇ ਪਿਤਾ ਕਿਸ਼ੋਰ ਕੁਮਾਰ ਨੂੰ ਹਾਰਟ ਅਟੈਕ ਦੇ ਲੱਛਣ ਮਹਿਸੂਸ ਹੋਣ ਲੱਗੇ ਸਨ। ਇਸ ਦੌਰਾਨ ਉਹ ਆਪਣੀ ਪਤਨੀ ਲੀਨਾ ਚੰਦਾਵਰਕਰ ਨਾਲ ਹਾਸਾ-ਮਜ਼ਾਕ ਕਰ ਰਹੇ ਸਨ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਤੁਸੀਂ ਡਾਕਟਰ ਨੂੰ ਬੁਲਾਇਆ ਤਾਂ ਮੈਨੂੰ ਹਾਰਟ ਅਟੈਕ ਆ ਜਾਵੇਗਾ ਤਾਂ ਹੋਇਆ ਵੀ ਅਜਿਹਾ ਹੀ। ਫਿਰ ਅਗਲੇ ਹੀ ਪਲ ਉਹ ਅਚਾਨਕ ਹੇਠਾਂ ਡਿੱਗ ਪਏ। ਲੀਨਾ ਨੂੰ ਪਹਿਲਾਂ ਲੱਗਾ ਕਿ ਉਹ ਮਜ਼ਾਕ ਕਰ ਰਹੇ ਹਨ ਪਰ ਬਾਅਦ ਵਿੱਚ ਪਤਾ ਲੱਗਾ ਕਿ ਉਨ੍ਹਾਂ ਨੂੰ ਸੱਚਮੁੱਚ ਹਾਰਟ ਅਟੈਕ ਆਇਆ ਹੈ। ਇਸ ਤਰ੍ਹਾਂ ਕਿਸ਼ੋਰ ਕੁਮਾਰ 58 ਸਾਲ ਦੀ ਉਮਰ ਵਿੱਚ ਅਚਾਨਕ ਹੀ ਇਸ ਦੁਨੀਆ ਤੋਂ ਰੁਖਸਤ ਹੋ ਗਏ।
ਇਹ ਵੀ ਪੜ੍ਹੋ: "ਮੈਂ ਮਾਂ ਨਹੀਂ ਬਣਨਾ ਚਾਹੁੰਦੀ, ਇਹ ਮੇਰੀ ਨਿੱਜੀ ਪਸੰਦ ਹੈ"; ਮਸ਼ਹੂਰ ਅਦਾਕਾਰਾ ਨੇ ਲਿਆ ਵੱਡਾ ਫੈਸਲਾ

ਦੱਸ ਦੇਈਏ ਕਿ ਗਾਇਕ ਦਾ ਅਸਲੀ ਨਾਂ ਆਭਾਸ ਕੁਮਾਰ ਗਾਂਗੁਲੀ ਸੀ। ਉਹ ਗਾਇਕੀ ਤੋਂ ਇਲਾਵਾ ਅਦਾਕਾਰ, ਗੀਤਕਾਰ, ਸੰਗੀਤਕਾਰ, ਨਿਰਮਾਤਾ ਅਤੇ ਨਿਰਦੇਸ਼ਕ ਵੀ ਸਨ। ਉਨ੍ਹਾਂ ਨੇ ਕੁੱਲ 4 ਵਿਆਹ ਕੀਤੇ ਸਨ। ਕਿਸ਼ੋਰ ਦਾ ਪਹਿਲਾ ਵਿਆਹ 1950 ਵਿੱਚ ਰੂਮਾ ਗੁਹਾ ਠਾਕੁਰਤਾ ਨਾਲ ਹੋਇਆ ਸੀ, ਪਰ ਉਨ੍ਹਾਂ ਦਾ ਵਿਆਹ 8 ਸਾਲਾਂ ਬਾਅਦ ਖਤਮ ਹੋ ਗਿਆ ਕਿਉਂਕਿ ਉਹ ਚਾਹੁੰਦੇ ਸਨ ਕਿ ਉਹ ਇੱਕ ਘਰੇਲੂ ਔਰਤ ਬਣ ਕੇ ਰਹੇ, ਜਦੋਂ ਕਿ ਉਹ ਇੱਕ ਕਰੀਅਰ ਚਾਹੁੰਦੀ ਸੀ। ਦਿਲੀਪ ਕੁਮਾਰ ਨਾਲ ਬ੍ਰੇਕਅੱਪ ਤੋਂ ਬਾਅਦ, ਮਧੂਬਾਲਾ ਨੇ "ਚਲਤੀ ਕਾ ਨਾਮ ਗੱਡੀ" ਦੀ ਸ਼ੂਟਿੰਗ ਦੌਰਾਨ ਕਿਸ਼ੋਰ ਕੁਮਾਰ ਨੂੰ ਪ੍ਰਪੋਜ਼ ਕੀਤਾ ਅਤੇ ਫਿਰ 1960 ਵਿੱਚ ਦੋਹਾਂ ਨੇ ਵਿਆਹ ਕਰਵਾ ਲਿਆ ਪਰ ਮਧੂਬਾਲਾ ਦੀ ਮੌਤ ਤੋਂ ਬਾਅਦ, ਕਿਸ਼ੋਰ ਡਿਪਰੈਸ਼ਨ ਵਿੱਚ ਚਲੇ ਗਏ ਸਨ। ਇਸ ਦੌਰਾਨ ਯੋਗਿਤਾ ਬਾਲੀ ਨੇ ਉਨ੍ਹਾਂ ਨੂੰ ਦੁੱਖ ਵਿਚੋਂ ਬਾਹਰ ਨਿਕਲਣ ਵਿੱਚ ਮਦਦ ਕੀਤੀ, ਅਤੇ ਫਿਰ ਉਨ੍ਹਾਂ ਨੇ ਯੋਗਿਤਾ ਨਾਲ ਵਿਆਹ ਕਰਵਾ ਲਿਆ ਪਰ ਉਨ੍ਹਾਂ ਦਾ ਰਿਸ਼ਤਾ ਵੀ ਜ਼ਿਆਦਾ ਦੇਰ ਨਹੀਂ ਚੱਲਿਆ ਅਤੇ 2 ਸਾਲ ਬਾਅਦ ਖਤਮ ਹੋ ਗਿਆ। ਇਸ ਤੋਂ ਬਾਅਦ ਕਿਸ਼ੋਰ ਕੁਮਾਰ ਨੇ 1980 ਵਿੱਚ ਲੀਨਾ ਚੰਦਾਵਰਕਰ ਨਾਲ ਵਿਆਹ ਕਰਵਾ ਲਿਆ। ਲੀਨਾ ਕਿਸ਼ੋਰ ਤੋਂ 20 ਸਾਲ ਛੋਟੀ ਸੀ।
ਇਹ ਵੀ ਪੜ੍ਹੋ: ਪਤਨੀ ਬਾਰੇ ਇਸ਼ਾਰਿਆਂ 'ਚ ਇਹ ਕੀ ਬੋਲ ਗਿਆ ਮਸ਼ਹੂਰ ਗਾਇਕ ! ਬੈੱਡਰੂਮ ਦੀਆਂ ਪ੍ਰਾਈਵੇਟ ਗੱਲਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
