ਜੈਸ਼ੰਕਰ ਦਾ ਵੱਡਾ ਬਿਆਨ, ਕਿਹਾ-ਜਦੋਂ ਪਾਕਿ ਦੇ ਪਿੱਛੇ ਦੁਨੀਆ ਖੜ੍ਹੀ ਸੀ , ਉਦੋਂ ਭਾਰਤ ਨਾਲ ਰੂਸ ਸੀ
Monday, Oct 05, 2026 - 08:12 AM (IST)
ਨਵੀਂ ਦਿੱਲੀ (ਏਜੰਸੀ) - ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਜਦੋਂ ਪੂਰੀ ਦੁਨੀਆ ਪਾਕਿਸਤਾਨ ਦੇ ਪਿੱਛੇ ਖੜ੍ਹੀ ਸੀ ਤਾਂ ਰੂਸ ਨੇ ਭਾਰਤ ਦੀ ਹਮਾਇਤ ਕੀਤੀ। ਐਤਵਾਰ ਇੱਥੇ ਮਿਊਨਿਖ ਸੁਰੱਖਿਆ ਕਾਨਫਰੰਸ ’ਚ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤ-ਰੂਸ ਸਬੰਧ ਲੰਬੇ ਸਮੇਂ ਤੋਂ ਚੰਗੇ ਰਹੇ ਹਨ। ਨਵੀਂ ਦਿੱਲੀ ਲਈ ਮਾਸਕੋ ਨਾਲ ਸਬੰਧ ਸਿਰਫ਼ ਮੌਜੂਦਾ ਸਥਿਤੀ ਰਾਹੀਂ ਨਿਰਧਾਰਤ ਨਹੀਂ ਹੁੰਦੇ। ਰੂਸ ਨੇ ਪਿਛਲੇ 70 ਸਾਲਾਂ ਤੋਂ ਕਸ਼ਮੀਰ ਸਮੇਤ ਮੁੱਖ ਮੁੱਦਿਆਂ ’ਤੇ ਭਾਰਤ ਦੀ ਹਮਾਇਤ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੀ ਦੁਨੀਆ ’ਚ 2 ਵੱਡੀਆਂ ਤਬਦੀਲੀਆਂ ਵਿਖਾਈ ਦੇ ਰਹੀਆਂ ਹਨ।
ਇਹ ਵੀ ਪੜ੍ਹੋ : ਪਿਆਕੜਾਂ ਲਈ ਵੱਡੀ ਖ਼ੁਸ਼ਖ਼ਬਰੀ; 15% ਸਸਤੇ ਹੋਣਗੇ ਦਿੱਲੀ 'ਚ ਵਿਦੇਸ਼ੀ ਪੈੱਗ
ਪਹਿਲੀ ਤਬਦੀਲੀ ਇਹ ਹੈ ਕਿ ਅਮਰੀਕਾ ਦਾ ਦੁਨੀਆ ਪ੍ਰਤੀ ਰਵੱਈਆ ਬਦਲ ਰਿਹਾ ਹੈ। ਦੂਜੀ ਇਹ ਕਿ ਚੀਨ ਤੇਜ਼ੀ ਨਾਲ ਤਾਕਤ ਹਾਸਲ ਕਰ ਰਿਹਾ ਹੈ। ਅਮਰੀਕਾ ਆਪਣੀਆਂ ਨੀਤੀਆਂ ਕਾਰਨ ਦੁਨੀਆ ’ਚ ਅਲੱਗ-ਥਲੱਗ ਹੋ ਗਿਆ ਹੈ। ਇਸ ਦੇ ਨਾਲ ਹੀ ਚੀਨ ਦਾ ਵਧਦਾ ਪ੍ਰਭਾਵ ਦੋਹਾਂ ਦੇਸ਼ਾਂ ਦਰਮਿਆਨ ਮੁਕਾਬਲਾ ਵਧਾ ਰਿਹਾ ਹੈ। ਹੁਣ ਹੋਰ ਦੇਸ਼ ਵੀ ਆਪਣੇ ਫਾਇਦੇ ਲਈ ਆਪਣੀ ਸ਼ਕਤੀ ਤੇ ਪ੍ਰਭਾਵ ਦੀ ਵਰਤੋਂ ਕਰ ਰਹੇ ਹਨ। ਜੈਸ਼ੰਕਰ ਨੇ 5 ਦਿਨ ਪਹਿਲਾਂ 29 ਸਤੰਬਰ ਨੂੰ ਨਿਊਯਾਰਕ ਦੇ ਏਸ਼ੀਆ ਸੋਸਾਇਟੀ ਪਾਲਿਸੀ ਇੰਸਟੀਚਿਊਟ ’ਚ ਅਮਰੀਕਾ ਬਾਰੇ ਬਿਆਨ ਦਿੱਤਾ ਸੀ। ਉਸ ਸਮਾਗਮ ’ਚ ਭਾਰਤ-ਅਮਰੀਕਾ ਸਬੰਧਾਂ ਬਾਰੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ ਦੀਆਂ ਸਭ ਤੋਂ ਵੱਡੀਆਂ ਚਿੰਤਾਵਾਂ ’ਚੋਂ ਇਕ ਪਾਕਿਸਤਾਨ ਤੋਂ ਪੈਦਾ ਹੋਣ ਵਾਲਾ ਅੱਤਵਾਦ ਹੈ। ਜੇ ਅਮਰੀਕਾ ਇਸ ਚਿੰਤਾ ਨੂੰ ਪੂਰੀ ਤਰ੍ਹਾਂ ਸਮਝਣ ’ਚ ਅਸਫਲ ਰਹਿੰਦਾ ਹੈ ਤਾਂ ਭਾਰਤ-ਅਮਰੀਕਾ ਸਬੰਧ ਪ੍ਰਭਾਵਤ ਹੋਣਗੇ। ਉਨ੍ਹਾਂ ਯੂਕ੍ਰੇਨ ਜੰਗ ’ਤੇ ਭਾਰਤ ਦੇ ਪਿਛਲੇ ਰੁਖ਼ ਨੂੰ ਦੁਹਰਾਇਆ ਤੇ ਕਿਹਾ ਕਿ ਟਕਰਾਅ ਨੂੰ ਖਤਮ ਕਰਨ ਲਈ ਗੱਲਬਾਤ, ਕੂਟਨੀਤੀ ਤੇ ਸੁਲ੍ਹਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ ; ਹਵਾ ਵਿਚਾਲੇ 'ਗ਼ਾਇਬ' ਹੋ ਗਿਆ ਜਹਾਜ਼ ! ਹਾਲੇ ਤੱਕ ਨਹੀਂ ਲੱਗੀ ਕੋਈ ਉੱਘ-ਸੁੱਘ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
