ਨਸ਼ੇ ''ਚ ਲੜ ਪਏ ਸ਼ਰਾਬੀ, ਡੰਡੇ ਮਾਰ-ਮਾਰ ਕਰ ''ਤਾ ਨੌਜਵਾਨ ਦਾ ਕਤਲ, 2 ਲੋਕ ਗ੍ਰਿਫਤਾਰ

Thursday, Oct 10, 2024 - 08:12 PM (IST)

ਨਸ਼ੇ ''ਚ ਲੜ ਪਏ ਸ਼ਰਾਬੀ, ਡੰਡੇ ਮਾਰ-ਮਾਰ ਕਰ ''ਤਾ ਨੌਜਵਾਨ ਦਾ ਕਤਲ, 2 ਲੋਕ ਗ੍ਰਿਫਤਾਰ

ਬਲੀਆ : ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਵਿੱਚ ਸ਼ਰਾਬ ਪੀਣ ਨੂੰ ਲੈ ਕੇ ਹੋਏ ਝਗੜੇ ਵਿੱਚ ਇੱਕ ਨੌਜਵਾਨ ਦਾ ਡੰਡੇ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਪੁਲਸ ਨੇ ਦੱਸਿਆ ਕਿ ਰੇਵਤੀ ਥਾਣਾ ਖੇਤਰ ਦੇ ਮੂਨ ਛਪਰਾ ਪਿੰਡ 'ਚ ਵਾਪਰੀ ਇਸ ਘਟਨਾ 'ਚ ਦੋ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਵੀਰਵਾਰ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਮੁਤਾਬਕ ਬੁੱਧਵਾਰ ਸ਼ਾਮ ਨੂੰ ਬਲੀਰਾਮ ਪਾਂਡੇ ਅਤੇ ਕਮਲੇਸ਼ ਗੋਂਡ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸਨ, ਜਦੋਂ ਉਨ੍ਹਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਦੋਹਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਪੁਲਸ ਨੇ ਦੱਸਿਆ ਕਿ ਲੜਾਈ 'ਚ ਕਮਲੇਸ਼ ਗੋਂਡ ਨੇ ਆਪਣੇ ਬੇਟੇ ਸ਼ੈਲੇਂਦਰ ਗੌਂਡ ਨਾਲ ਮਿਲ ਕੇ ਬਲੀਰਾਮ ਪਾਂਡੇ (30 ਸਾਲ) 'ਤੇ ਡੰਡਿਆਂ ਨਾਲ ਕਈ ਵਾਰ ਕੀਤੇ, ਜਿਸ 'ਚ ਉਹ ਗੰਭੀਰ ਜ਼ਖਮੀ ਹੋ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਗੰਭੀਰ ਜ਼ਖਮੀ ਬਲੀਰਾਮ ਪਾਂਡੇ ਨੂੰ ਇਲਾਜ ਲਈ ਜ਼ਿਲਾ ਹਸਪਤਾਲ ਲਿਜਾਇਆ ਗਿਆ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਪੁਲਸ ਸੁਪਰਡੈਂਟ ਵਿਕਰਾਂਤ ਵੀਰ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮ੍ਰਿਤਕ ਦੀ ਮਾਂ ਪੁਸ਼ਪਾ ਪਾਂਡੇ ਦੀ ਸ਼ਿਕਾਇਤ 'ਤੇ ਕਮਲੇਸ਼ ਗੌਂਡ ਅਤੇ ਸ਼ੈਲੇਂਦਰ ਗੋਂਡ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


author

Baljit Singh

Content Editor

Related News