19 ਸਾਲ ਦੇ ਨੌਜਵਾਨ ''ਤੇ ਗੋਲੀਆਂ ਦੀ ਬੌਛਾਰ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

Sunday, Nov 01, 2020 - 07:00 PM (IST)

ਝੱਜਰ— ਹਰਿਆਣਾ ਦੇ ਝੱਜਰ ਦੇ ਪਿੰਡ 'ਚ ਕੁੱਤੇ ਨੂੰ ਲੈ ਕੇ ਹੋਏ ਵਿਵਾਦ 'ਚ ਗੋਲੀਆਂ ਚੱਲ ਗਈਆਂ, ਇਸ ਦੌਰਾਨ 19 ਸਾਲ ਦੇ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲਸ ਨੇ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ 4 ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਇਹ ਮਾਮਲਾ ਇਕ ਮਹੀਨਾ ਪੁਰਾਣਾ ਹੈ ਪਰ ਹਮਲਾਵਰਾਂ ਦੀ ਗੋਲੀ ਦਾ ਸ਼ਿਕਾਰ ਹੋਏ ਨੌਜਵਾਨ ਨੇ ਬੀਤੀ ਰਾਤ ਦਮ ਤੋੜ ਦਿੱਤਾ ਹੈ, ਜਿਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਪਰਿਵਾਰ ਦੀ ਸ਼ਿਕਾਇਤ 'ਤੇ 8 ਲੋਕਾਂ ਖ਼ਿਲਾਫ ਮਾਮਲਾ ਦਰਜ ਕਰ ਕੇ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ: ਬਰਫ਼ਬਾਰੀ ਨੇ ਪਹਾੜਾਂ ਦੀ ਖੂਬਸੂਰਤੀ ਨੂੰ ਲਾਏ ਚਾਰ ਚੰਨ, ਵੇਖੋ ਹਿਮਾਚਲ ਦੀਆਂ ਤਸਵੀਰਾਂ

ਜਾਣਕਾਰੀ ਮੁਤਾਬਕ ਝੱਜਰ ਦੇ ਪਿੰਡ ਖੁੰਗਾਈ ਦੇ ਰਹਿਣ ਵਾਲੇ ਰਵੀ ਪੁੱਤਰ ਰਮੇਸ਼ ਨੇ ਪਿੰਡ ਬਿਰਧਾਨਾ ਦੇ ਇਕ ਪਰਿਵਾਰ ਤੋਂ ਕੁੱਤਾ ਖਰੀਦਿਆ ਸੀ। ਕੁਝ ਦਿਨਾਂ ਤੱਕ ਆਪਣੇ ਘਰ ਰੱਖਣ ਮਗਰੋਂ ਰਵੀ ਇਸ ਕੁੱਤੇ ਨੂੰ ਲੈ ਕੇ ਵਾਪਸ ਪਿੰਡ ਬਿਰਧਾਨਾ ਪਹੁੰਚਿਆ ਸੀ। ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਖਰੀਦਦਾਰ ਅਤੇ ਕੁੱਤਾ ਵਿਕ੍ਰੇਤਾ ਵਿਚਾਲੇ ਬਹਿਸ ਹੋ ਗਈ। ਵੇਖਦੇ ਹੀ ਵੇਖਦੇ ਬਹਿਸ ਨੇ ਵੱਡਾ ਰੂਪ ਧਾਰਨ ਕਰ ਲਿਆ ਅਤੇ ਦੂਜੇ ਪੱਖ ਦੇ ਲੋਕਾਂ ਨੇ ਰਵੀ 'ਤੇ ਗੋਲੀਆਂ ਵਰ੍ਹਾ ਦਿੱਤੀਆਂ। ਘਟਨਾ ਦੌਰਾਨ ਰਵੀ ਨੂੰ ਦੋ ਗੋਲੀਆਂ ਲੱਗੀਆਂ, ਇਕ ਗੋਲੀ ਉਸ ਦੇ ਹੱਥ ਦੇ ਅੰਗੂਠੇ ਅਤੇ ਦੂਜੀ ਗੋਲੀ ਢਿੱਡ 'ਚ ਲੱਗੀ। ਰਵੀ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਰੋਹਤਕ ਪੀ. ਜੀ. ਆਈ. ਰੈਫਰ ਕੀਤਾ ਗਿਆ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਸੀ। ਪੁਲਸ ਵਲੋਂ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਆਗਾਮੀ ਕਾਰਵਾਈ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ: 'ਬੁੰਦੇਲੀ ਸਮਾਜ ਸੰਗਠਨ' ਨੇ ਪੀ. ਐੱਮ. ਮੋਦੀ ਨੂੰ ਖੂਨ ਨਾਲ ਲਿਖੀ ਚਿੱਠੀ, ਇਹ ਸੀ ਵਜ੍ਹਾ

ਮਿਲੀ ਜਾਣਕਾਰੀ ਮੁਤਾਬਕ ਇਕ ਮਹੀਨੇ ਇਲਾਜ ਮਗਰੋਂ ਰਵੀ ਨੇ ਬੀਤੇ ਦਿਨੀਂ ਦਮ ਤੋੜ ਦਿੱਤਾ। ਐਤਵਾਰ ਨੂੰ ਝੱਜਰ ਦੇ ਨਾਗਰਿਕ ਹਸਪਤਾਲ ਵਿਚ ਰਵੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਏ ਜਾਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਪੁਲਸ ਨੇ ਮਾਮਲੇ 'ਚ ਹੋਰ ਬਚੇ ਦੋਸ਼ੀਆਂ ਦੀ ਛੇਤੀ ਹੀ ਗ੍ਰਿਫ਼ਤਾਰੀ ਕੀਤੇ ਜਾਣ ਦੀ ਗੱਲ ਆਖੀ ਹੈ।


Tanu

Content Editor

Related News