ਐਕਸ਼ਨ 'ਚ CM ਯੋਗੀ- ਹੜ੍ਹ ਰਾਹਤ 'ਚ ਢਿੱਲ ਵਰਤਣ ਦੇ ਦੋਸ਼ 'ਚ 5 ADM ਅਤੇ 3 SDM ਤੋਂ ਜਵਾਬ ਤਲਬ

Tuesday, Jul 23, 2024 - 10:29 PM (IST)

ਐਕਸ਼ਨ 'ਚ CM ਯੋਗੀ- ਹੜ੍ਹ ਰਾਹਤ 'ਚ ਢਿੱਲ ਵਰਤਣ ਦੇ ਦੋਸ਼ 'ਚ 5 ADM ਅਤੇ 3 SDM ਤੋਂ ਜਵਾਬ ਤਲਬ

ਲਖਨਊ : ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੂਬੇ ਵਿਚ ਵੱਖ-ਵੱਖ ਆਫ਼ਤਾਂ ਵਿਚ ਗਈਆਂ ਜਾਨਾਂ ਅਤੇ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਵਿਚ ਲਾਪਰਵਾਹੀ ਵਰਤਣ ਵਾਲੇ ਅੱਧੀ ਦਰਜਨ ਤੋਂ ਵੱਧ ਅਧਿਕਾਰੀਆਂ ਤੋਂ ਜਵਾਬ ਤਲਬ ਕੀਤਾ ਹੈ। ਇਸ ਵਿਚ ਪੰਜ ਜ਼ਿਲ੍ਹਿਆਂ ਦੇ ਏਡੀਐੱਮ ਐੱਫਆਰ ਨੂੰ ਪ੍ਰਤੀਕੂਲ ਐਂਟਰੀਆਂ ਦਿੱਤੀਆਂ ਗਈਆਂ ਹਨ, ਜਦੋਂਕਿ ਤਿੰਨ ਐੱਸਡੀਐੱਮ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ, ਜਦੋਂਕਿ ਕਾਨਪੁਰ ਦਿਹਾਤ ਦੇ ਆਫ਼ਤ ਮਾਹਰ ਨੂੰ ਹੜ੍ਹਾਂ ਨਾਲ ਸਬੰਧਤ ਕੰਮਾਂ ਵਿਚ ਲਾਪਰਵਾਹੀ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਲਾਪਰਵਾਹੀ ਵਰਤਣ ਵਾਲੇ ਸਾਰੇ ਅਧਿਕਾਰੀਆਂ ਨੂੰ ਦੋ ਦਿਨਾਂ ਦੇ ਅੰਦਰ-ਅੰਦਰ ਸਰਕਾਰ ਨੂੰ ਸਪੱਸ਼ਟੀਕਰਨ ਦੇਣ ਦੇ ਨਿਰਦੇਸ਼ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਜੇਕਰ ਜਵਾਬ ਤਸੱਲੀਬਖਸ਼ ਨਾ ਹੋਇਆ ਤਾਂ ਯੋਗੀ ਸਖਤ ਕਾਰਵਾਈ ਕਰ ਸਕਦੇ ਹਨ। 

ਇਹ ਵੀ ਪੜ੍ਹੋ : ਸ਼੍ਰੀ ਕ੍ਰਿਸ਼ਨ ਜਨਮ ਅਸਥਾਨ ਦੀ ਸੁਰੱਖਿਆ ਲਈ ਤਾਇਨਾਤ ਪੀਏਸੀ ਜਵਾਨ ਨੇ ਕੀਤੀ ਖੁਦਕੁਸ਼ੀ

ਧਿਆਨਯੋਗ ਹੈ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਆਫ਼ਤ ਕਾਰਨ ਹੋਏ ਜਾਨੀ ਨੁਕਸਾਨ ਦਾ ਮੁਆਵਜ਼ਾ 24 ਘੰਟਿਆਂ ਦੇ ਅੰਦਰ ਦਿੱਤਾ ਜਾਵੇ। ਰਾਹਤ ਕਮਿਸ਼ਨਰ ਜੀਐੱਸ ਨਵੀਨ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਇਰਾਦੇ ਅਨੁਸਾਰ ਸੂਬੇ ਭਰ ਵਿਚ ਇਸ ਆਫ਼ਤ ਕਾਰਨ ਹੋਏ ਜਾਨੀ ਨੁਕਸਾਨ ਦਾ ਸਰਵੇਖਣ ਪੂਰਾ ਕਰਕੇ 24 ਘੰਟਿਆਂ ਵਿਚ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਵਿਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀਆਂ ਹਦਾਇਤਾਂ 'ਤੇ ਸੂਬੇ ਵਿਚ ਵੱਖ-ਵੱਖ ਆਫ਼ਤਾਂ ਦੌਰਾਨ ਜਾਨੀ ਨੁਕਸਾਨ ਅਤੇ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਵਿਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।

ਇਨ੍ਹਾਂ ਵਿਚ ਬਾਂਦਾ, ਚਿੱਤਰਕੂਟ, ਸਿਧਾਰਥਨਗਰ, ਸੁਲਤਾਨਪੁਰ ਅਤੇ ਮੁਜ਼ੱਫਰਨਗਰ ਦੇ ਏਡੀਐੱਮ ਕ੍ਰਮਵਾਰ ਸੰਤੋਸ਼ ਸਿੰਘ, ਉਮੇਸ਼ ਚੰਦਰ ਨਿਗਮ, ਉਮਾ ਸ਼ੰਕਰ, ਐੱਸ ਸੁਧਾਕਰਨ ਅਤੇ ਗਜੇਂਦਰ ਕੁਮਾਰ ਨੂੰ ਪ੍ਰਤੀਕੂਲ ਐਂਟਰੀਆਂ ਸੌਂਪੀਆਂ ਗਈਆਂ ਹਨ। ਇਸ ਦੇ ਨਾਲ ਹੀ ਲਾਪਰਵਾਹੀ 'ਤੇ ਸਿਧਾਰਥਨਗਰ ਦੀ ਸਦਰ ਤਹਿਸੀਲ ਦੇ ਐੱਸਡੀਐੱਮ ਲਲਿਤ ਕੁਮਾਰ ਮਿਸ਼ਰਾ, ਹਾਥਰਸ ਦੀ ਸ਼ਾਦਾਬਾਦ ਤਹਿਸੀਲ ਦੇ ਐੱਸਡੀਐੱਮ ਸੰਜੇ ਕੁਮਾਰ ਸਿੰਘ ਅਤੇ ਅਲੀਗੜ੍ਹ ਦੀ ਅਤਰੌਲੀ ਤਹਿਸੀਲ ਦੇ ਐੱਸਡੀਐੱਮ ਅਨਿਲ ਕੁਮਾਰ ਕਟਿਆਰ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News