ਦਲਿਤ ਮਹਿਲਾ ਮਜ਼ਦੂਰ ਬਣੀ ਖੇਤਰ ਪੰਚਾਇਤ ਮੁਖੀ, ਯੋਗੀ ਬੋਲੇ- ਇਹੀ ਹੈ ਲੋਕਤੰਤਰ ਦੀ ਸੁੰਦਰਤਾ
Monday, Jul 12, 2021 - 05:28 PM (IST)
ਲਖਨਊ- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲੇ ਦੇ ਪਯਾਗਪੁਰ ਵਿਕਾਸਖੰਡ ਤੋਂ ਬਿਨਾਂ ਵਿਰੋਧ ਖੇਤਰ ਪੰਚਾਇਤ ਮੁਖੀ ਚੁਣੀ ਗਈ ਇਕ ਦਲਿਤ ਮਜ਼ਦੂਰ ਮਹਿਲਾ ਨੂੰ ਸੋਮਵਾਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਵਧਾਈ ਦਿੱਤੀ। ਯੋਗੀ ਨੇ ਮਹਿਲਾ ਮਜ਼ਦੂਰ ਦੇਖੇਤਰ ਪੰਚਾਇਤ ਮੁਖੀ ਬਣਨ ਦੀ ਖ਼ਬਰ ਟੈਗ ਕਰਦੇ ਹੋਏ ਟਵੀਟ ਕੀਤਾ,''ਨਵੇਂ ਉੱਤਰ ਪ੍ਰਦੇਸ਼ 'ਚ ਮਾਂ ਸ਼ਕਤੀ ਦਾ ਸਸ਼ਕਤੀਕਰਣ।'' ਉਨ੍ਹਾਂ ਅੱਗੇ ਲਿਖਿਆ,''ਇਕ ਮਨਰੇਗਾ ਮਜ਼ਦੂਰ ਦੀ ਪਤਨੀ 'ਖੇਤਰ ਪੰਚਾਇਤ ਪ੍ਰਧਾਨ' ਚੁਣੀ ਗਈ, ਇਹੀ ਹੈ ਲੋਕਤੰਤਰ ਦੀ ਸੁੰਦਰਤਾ। ਰੋਜ਼ੀ-ਰੋਟੀ ਲਈ ਖੇਤੀ ਅਤੇ ਮਜ਼ਦੂਰੀ 'ਤੇ ਨਿਰਭਰ ਗੀਤਾ ਜੀ ਪਹਿਲੀ ਵਾਰ ਖੇਤਰ ਪੰਚਾਇਤ ਮੈਂਬਰ ਬਣੀ ਹੈ। ਇਹ ਹੈ ਨਵੇਂ ਭਾਰਤ ਦਾ ਨਵਾਂ ਉੱਤਰ ਪ੍ਰਦੇਸ਼।'' ਮੁੱਖ ਮੰਤਰੀ ਨੇ ਲੜੀਵਾਰ ਟਵੀਟ 'ਚ ਕਿਹਾ,''ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ, ਮਾਣਯੋਗ ਪ੍ਰਧਾਨ ਮੰਤਰੀ ਜੀ ਦੇ ਮੰਤਰ 'ਸਬ ਕਾ ਸਾਥ-ਸਬ ਕਾ ਵਿਕਾਸ-ਸਭ ਕਾ ਵਿਸ਼ਵਾਸ' ਨੂੰ ਲਗਾਤਾਰ ਸਾਬਿਤ ਕਰ ਰਹੀ ਹੈ। ਗੀਤਾ ਜੀ ਦਾ ਖੇਤਰ ਪੰਚਾਇਤ ਪ੍ਰਧਾਨ ਬਣਨਾ ਪ੍ਰਦੇਸ਼ ਦੀ ਭਾਜਪਾ ਸਰਕਾਰ ਦੀ ਵਾਂਝੇ ਵਰਗ ਦੇ ਸਸ਼ਕਤੀਕਰਣ ਪ੍ਰਤੀ ਵਚਨਬੱਧਤਾ ਦਾ ਨਤੀਜਾ ਹੈ।''
ਉੱਥੇ ਹੀ ਬਹਿਰਾਈਚ ਤੋਂ ਮਿਲੀ ਰਿਪੋਰਟ ਅਨੁਸਾਰ,''ਬੇਲਵਾ ਪਦੁਮ ਵਾਸੀ ਗੀਤਾ ਦੇਵੀ ਸ਼ਨੀਵਾਰ ਨੂੰ ਬਿਨਾਂ ਵਿਰੋਧ ਖੇਤਰ ਪੰਚਾਇਤ ਮੁਖੀ ਚੁਣੀ ਗਈ। ਉਨ੍ਹਾਂ ਦੇ ਪਤੀ ਪਵਨ ਕੁਮਾਰ ਮਨਰੇਗਾ ਜੌਬ ਕਾਰਡ ਧਾਰਕ ਹਨ ਅਤੇ ਪਿੰਡ 'ਚ ਮਜ਼ਦੂਰ ਦੇ ਰੂਪ 'ਚ ਕੰਮ ਕਰਦੇ ਹਨ। ਪਿੰਡ 'ਚ ਉਨ੍ਹਾਂ ਕੋਲ ਚਾਰ ਵੀਘਾ ਖੇਤੀ ਭੂਮੀ ਅਤੇ ਇਕ ਕਮਰੇ ਵਾਲਾ ਘਰ ਹੈ। ਗੀਤਾ 12ਵੀਂ ਪਾਸ ਹੈ ਅਤੇ ਰੋਜ਼ੀ-ਰੋਟੀ ਕਮਾਉਣ ਤੋਂ ਬਾਅਦ ਬਚੇ ਸਮੇਂ 'ਚ ਸਮਾਜਿਕ ਕੰਮ ਕਰਦੀ ਹੈ ਅਤੇ ਕੋਰੋਨਾ ਮਹਾਮਾਰੀ ਦੌਰਾਨ ਜਾਨਲੇਵਾ ਲਈ ਕੀਤੇ ਗਏ ਕੰਮਾਂ ਲਈ ਪ੍ਰਸਿੱਧ ਹੈ। ਗੀਤਾ ਨੂੰ ਖੇਤਰ ਪੰਚਾਇਤ ਮੈਂਬਰ ਦੇ ਰੂਪ 'ਚ ਬਿਨਾਂ ਵਿਰੋਧ ਚੁਣਿਆ ਗਿਆ ਅਤੇ ਬਾਅਦ 'ਚ ਬਿਨਾਂ ਵਿਰੋਧ ਖੇਤਰ ਪੰਚਾਇਤ ਪ੍ਰਧਾਨ ਚੁਣਿਆ ਗਿਆ। ਗੀਤਾ ਨੇ ਕਿਹਾ,''ਮੈਂ ਆਪਣੇ ਖੇਤਰ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰਾਂਗੀ। ਮੈਂ ਸਾਰੇ ਪਿੰਡਾਂ 'ਚ ਸੜਕ ਬਣਵਾਉਣ ਦੀ ਕੋਸ਼ਿਸ਼ ਕਰਾਂਗੀ।''