ਪਿਛਲੇ ਕੁਝ ਸਾਲਾਂ ’ਚ ਯੋਗਾ ਨੇ ਦੁਨੀਆ ’ਚ ਅਦਭੁੱਤ ਪ੍ਰਸਿੱਧੀ ਹਾਸਲ ਕੀਤੀ: PM ਮੋਦੀ

06/13/2022 12:44:02 PM

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਜੂਨ ਨੂੰ 8ਵੇਂ ਕੌਮਾਂਤਰੀ ਯੋਗਾ ਦਿਵਸ ਤੋਂ ਪਹਿਲਾਂ ਲੋਕਾਂ ਨੂੰ ਇਸ ਦਾ ਹਿੱਸਾ ਬਣਨ ਦੀ ਅਪੀਲ ਕਰਨ ਦੇ ਇਕ ਦਿਨ ਬਾਅਦ ਸੋਮਵਾਰ ਨੂੰ ਕਿਹਾ ਕਿ ਪਿਛਲੇ ਕੁਝ ਸਾਲਾਂ ’ਚ ਯੋਗਾ ਨੂੰ ਦੁਨੀਆ ਭਰ ’ਚ ਅਦਭੁੱਤ ਪ੍ਰਸਿੱਧੀ ਮਿਲੀ ਹੈ। ਉਨ੍ਹਾਂ ਨੇ ਇਕ ਟਵੀਟ ’ਚ ਕਿਹਾ, ‘‘ਬੀਤੇ ਕੁਝ ਸਾਲਾਂ ’ਚ ਯੋਗਾ ਨੂੰ ਦੁਨੀਆ ’ਚ ਅਦਭੁਤ ਪ੍ਰਸਿੱਧੀ ਹਾਸਲ ਕੀਤੀ ਹੈ। ਨੇਤਾਵਾਂ, CEO, ਖਿਡਾਰੀਆਂ ਅਤੇ ਕਲਾਕਾਰਾਂ ਸਮੇਤ ਕਈ ਖੇਤਰਾਂ ਦੇ ਲੋਕ ਨਿਯਮਿਤ ਤੌਰ 'ਤੇ ਯੋਗਾ ਦਾ ਅਭਿਆਸ ਕਰਦੇ ਹਨ। ਉਹ ਅਕਸਰ ਇਹ ਵੀ ਦੱਸਦੇ ਹਨ ਕਿ ਉਨ੍ਹਾਂ ਨੂੰ ਇਸ ਤੋਂ ਕਿਵੇਂ ਲਾਭ ਹੋਇਆ ਹੈ। 

PunjabKesari

ਮੋਦੀ ਨੇ ਇਕ ਵੀਡੀਓ ਵੀ ਸਾਂਝਾ ਕੀਤਾ, ਜਿਸ ਵਿਚ ਯੋਗਾ ਅਭਿਆਸ ਦੇ ਵੱਖ-ਵੱਖ ਲਾਭਾਂ ਬਾਰੇ ਦੱਸਿਆ ਗਿਆ ਹੈ। ਇਸ ’ਚ 2014 ਵਿਚ ਸੰਯੁਕਤ ਰਾਸ਼ਟਰ ਮਹਾਸਭਾ ’ਚ ਮੋਦੀ ਦੇ ਸੰਬੋਧਨ ਦੇ ਅੰਸ਼ ਵੀ ਸ਼ਾਮਲ ਹਨ। ਇਸ ਸੰਬੋਧਨ ’ਚ ਉਨ੍ਹਾਂ ਨੇ ਯੋਗਾ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ ਸੀ। ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਇਸ ਸਬੰਧ ਵਿਚ ਇਕ ਮਤਾ ਲਿਆ ਕੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ। 

ਪ੍ਰਧਾਨ ਮੰਤਰੀ ਨੇ ਇਹ ਟਵੀਟ ਹਿੰਦੀ, ਅੰਗਰੇਜ਼ੀ, ਬੰਗਾਲੀ, ਅਸਾਮੀ ਅਤੇ ਮਰਾਠੀ ਸਮੇਤ ਵੱਖ-ਵੱਖ ਭਾਸ਼ਾਵਾਂ ਵਿਚ ਵੀ ਕੀਤਾ। 21 ਜੂਨ ਨੂੰ ਮਨਾਏ ਜਾ ਰਹੇ ਯੋਗਾ ਦਿਵਸ ਦਾ ਜ਼ਿਕਰ ਕਰਦੇ ਹੋਏ, ਮੋਦੀ ਨੇ ਦੇਸ਼ ਵਾਸੀਆਂ ਨੂੰ ਯੋਗਾ ਦਿਵਸ ਦਾ ਹਿੱਸਾ ਬਣਨ ਅਤੇ ਆਪਣੀ ਰੋਜ਼ਾਨਾ ਦੀ ਰੁਟੀਨ ਵਿਚ ਯੋਗਾ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਇਕ ਟਵੀਟ ’ਚ ਕਿਹਾ ਸੀ, “ਇਸਦੇ ਇਕ ਨਹੀਂ, ਸਗੋਂ ਕਈ ਫਾਇਦੇ ਹਨ।” ਪਹਿਲਾ ਕੌਮਾਂਤਰੀ ਯੋਗਾ ਦਿਵਸ 21 ਜੂਨ 2015 ਨੂੰ ਮਨਾਇਆ ਗਿਆ ਸੀ।
 


Tanu

Content Editor

Related News