ਯਾਸੀਨ ਮਲਿਕ ਨੇ ਕੀਤਾ ਸੀ ਹਵਾਈ ਫ਼ੌਜ ਦੇ 4 ਜਵਾਨਾਂ ਦਾ ਕਤਲ, ਚਸ਼ਮਦੀਦ ਗਵਾਹ ਨੇ ਕੀਤੀ ਪਛਾਣ

Friday, Jan 19, 2024 - 10:40 AM (IST)

ਯਾਸੀਨ ਮਲਿਕ ਨੇ ਕੀਤਾ ਸੀ ਹਵਾਈ ਫ਼ੌਜ ਦੇ 4 ਜਵਾਨਾਂ ਦਾ ਕਤਲ, ਚਸ਼ਮਦੀਦ ਗਵਾਹ ਨੇ ਕੀਤੀ ਪਛਾਣ

ਜੰਮੂ (ਉਦੈ)- ਸਾਲ 1990 ’ਚ ਸ਼੍ਰੀਨਗਰ ਸ਼ਹਿਰ ’ਚ ਭਾਰਤੀ ਹਵਾਈ ਫ਼ੌਜ ਦੇ ਜਵਾਨਾਂ ’ਤੇ ਕੀਤੀ ਗਈ ਗੋਲੀਬਾਰੀ ’ਚ ਇਕ ਸਕੁਵਾਡਰਨ ਲੀਡਰ ਸਮੇਤ 4 ਹਵਾਈ ਜਵਾਨ ਸ਼ਹੀਦ ਹੋ ਗਏ ਸਨ । ਇਸ ਮਾਮਲੇ ਸਬੰਧੀ ਅਦਾਲਤ ’ਚ ਚੱਲ ਰਹੀ ਕਾਰਵਾਈ ਦੌਰਾਨ ਇਕ ਚਸ਼ਮਦੀਦ ਗਵਾਹ ਨੇ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਮੁਖੀ ਯਾਸੀਨ ਮਲਿਕ ਦੀ ਪਛਾਣ ਕਰਦਿਆਂ ਕਿਹਾ ਕਿ ਉਸ ਨੇ ਹੀ ਹਵਾਈ ਫ਼ੌਜ ਦੇ ਜਵਾਨਾਂ ’ਤੇ ਗੋਲੀਆਂ ਚਲਾਈਆਂ ਸਨ। ਸੀ. ਬੀ. ਆਈ. ਅਦਾਲਤ ’ਚ ਚੱਲ ਰਹੀ ਕਾਰਵਾਈ ’ਚ ਜਦੋਂ ਯਾਸੀਨ ਮਲਿਕ ਨੂੰ ਪੇਸ਼ ਕੀਤਾ ਗਿਆ ਤਾਂ ਚਸ਼ਮਦੀਦ ਗਵਾਹ ਸਾਬਕਾ ਏਅਰਫੋਰਸ ਕਰਮੀ ਰਾਜਵਰ ਉਮੇਸ਼ਵਰ ਸਿੰਘ ਨੇ ਯਾਸੀਨ ਮਲਿਕ ਦੀ ਪਛਾਣ ਕੀਤੀ। ਉਨ੍ਹਾਂ ਕਿਹਾ ਕਿ ਯਾਸੀਨ ਮਲਿਕ ਹੀ ਮੁੱਖ ਸ਼ੂਟਰ ਸੀ ਜਿਸ ਨੇ 22 ਜਨਵਰੀ 1990 ਨੂੰ ਬੱਸ ਦੀ ਉਡੀਕ ਕਰ ਰਹੇ ਆਈ. ਏ. ਐੱਫ. ਮੁਲਾਜ਼ਮਾਂ ’ਤੇ ਗੋਲੀਬਾਰੀ ਕੀਤੀ ਸੀ। ਇਸ ਹਮਲੇ ’ਚ ਹਵਾਈ ਫੌਜ ਦੇ 4 ਜਵਾਨ ਸ਼ਹੀਦ ਹੋ ਗਏ ਸਨ ਜਦਕਿ 22 ਹੋਰ ਜ਼ਖਮੀ ਹੋ ਗਏ ਸਨ।

ਇਹ ਵੀ ਪੜ੍ਹੋ : ਕਸ਼ਮੀਰ ਦੀ ਮੁਸਲਿਮ ਕੁੜੀ ਨੇ ਗਾਇਆ ਰਾਮ 'ਭਜਨ', ਵੀਡੀਓ ਹੋਇਆ ਵਾਇਰਲ

ਯਾਸੀਨ ਮਲਿਕ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਗਿਆ। ਸੀ. ਬੀ. ਆਈ. ਵਕੀਲ ਮੋਨਿਕਾ ਕੋਹਲੀ ਨੇ ਦੱਸਿਆ ਕਿ ਚਸ਼ਮਦੀਦ ਗਵਾਹ ਨੇ ਯਾਸੀਨ ਮਲਿਕ ਦੀ ਪਛਾਣ ਕੀਤੀ ਹੈ। ਜ਼ਿਕਰਯੋਗ ਹੈ ਕਿ ਯਾਸੀਨ ਮਲਿਕ ਅੱਤਵਾਦੀ ਫੰਡਿੰਗ ਮਾਮਲੇ ’ਚ ਤਿਹਾੜ ਜੇਲ ’ਚ ਬੰਦ ਹੈ ਅਤੇ ਅਦਾਲਤ ਨੇ ਉਸ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ। ਸੁਰੱਖਿਆ ਕਾਰਨਾਂ ਕਰ ਕੇ, ਉਨ੍ਹਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਕਾਫੀ ਸਮੇਂ ਬਾਅਦ ਇਸ ਕੇਸ ਦੀ ਕਾਰਵਾਈ ਮੁੜ ਸ਼ੁਰੂ ਹੋਈ ਅਤੇ ਚਸ਼ਮਦੀਦ ਗਵਾਹ ਵੱਲੋਂ ਕੀਤੀ ਗਈ ਸ਼ਨਾਖਤ ਅਹਿਮ ਘਟਨਾਚੱਕਰ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News