ਖਤਰੇ ਦੇ ਨਿਸ਼ਾਨ ਤੋਂ ਉੱਪਰ ਯਮੁਨਾ, ਹੇਠਲੇ ਇਲਾਕਿਆਂ ''ਚ ਰਹਿਣ ਵਾਲਿਆਂ ਨੂੰ ਸੁਰੱਖਿਅਤ ਸਥਾਨ ''ਤੇ ਪਹੁੰਚਾਇਆ

Tuesday, Jul 31, 2018 - 10:37 AM (IST)

ਨਵੀਂ ਦਿੱਲੀ— ਹਰਿਆਣਾ ਦੇ ਹਥਨੀ ਕੁੰਡ ਬੈਰਾਜ ਨਾਲ ਲਗਾਤਾਰ ਪਾਣੀ ਛੱਡੇ ਜਾਣ ਨਾਲ ਦਿੱਲੀ 'ਚ ਯਮੁਨਾ ਦੇ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਹੈ ਅਤੇ ਹਾੜ੍ਹ ਦਾ ਸੰਕਟ ਚੌਥੇ ਦਿਨ ਵੀ ਬਣਿਆ ਹੈ। ਅੱਜ ਯਮੁਨਾ ਦਾ ਪੱਧਰ 206 ਮੀਟਰ ਪਹੁੰਚ ਗਿਆ ਹੈ, ਜੋ ਕਿ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਹੇਠਲੇ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਜਗ੍ਹਾਂ 'ਤੇ ਪਹੁੰਚਾਇਆ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਦੁਪਹਿਰ ਨੂੰ ਨਦੀ ਦਾ ਪਾਣੀ 205.27 ਮੀਟਰ 'ਤੇ ਪਹੁੰਚ ਗਿਆ ਸੀ। 
ਜਾਣਕਾਰੀ ਮੁਤਾਬਕ ਯਮੁਨਾ ਨਦੀ 'ਤੇ ਲੋਹੇ ਦੇ ਪੁਲ 'ਤੇ ਖਤਰੇ ਦਾ ਨਿਸ਼ਾਨ 204.83 ਮੀਟਰ ਹੈ, ਜਿਸ ਦੀ ਤੁਲਨਾ 'ਚ ਪਾਣੀ ਦਾ ਪੱਧਰ ਫਿਲਹਾਲ 0.87 ਮੀਟਰ ਜ਼ਿਆਦਾ ਹੈ। ਉੱਤਰ ਰੇਲਵੇ ਨੇ ਸਾਵਧਾਨੀ ਦੇ ਤੌਰ 'ਤੇ ਪੁਲ ਨਾਲ ਰੇਲ ਗੱਡੀਆਂ ਦਾ ਟ੍ਰੈਫਿਕ ਐਤਵਾਰ ਸ਼ਾਮ ਨੂੰ ਰੋਕ ਦਿੱਤਾ ਸੀ, ਜੋ ਸੋਮਵਾਰ ਦੁਪਹਿਰ 12.20 ਵਜੇ ਫਿਰ ਸ਼ੁਰੂ ਕਰ ਦਿੱਤਾ ਗਿਆ।


Related News