ਯਮੁਨਾ ਨਦੀ ਦਾ ਘਟਦਾ ਪਾਣੀ ਦਿੱਲੀ ਦੇ ਹਸਪਤਾਲਾਂ ਲਈ ਬਣ ਸਕਦੈ ਨਵੀਂ ਮੁਸੀਬਤ : ਰਾਘਵ ਚੱਢਾ

Saturday, May 01, 2021 - 04:49 PM (IST)

ਯਮੁਨਾ ਨਦੀ ਦਾ ਘਟਦਾ ਪਾਣੀ ਦਿੱਲੀ ਦੇ ਹਸਪਤਾਲਾਂ ਲਈ ਬਣ ਸਕਦੈ ਨਵੀਂ ਮੁਸੀਬਤ : ਰਾਘਵ ਚੱਢਾ

ਨਵੀਂ ਦਿੱਲੀ- ਦਿੱਲੀ ਜਲ ਬੋਰਡ (ਡੀ.ਜੀ.ਬੀ.) ਦੇ ਉੱਪ ਮੁਖੀ ਰਾਘਵ ਚੱਢਾ ਨੇ ਸ਼ਨੀਵਾਰ ਨੂੰ ਕਿਹਾ ਕਿ ਯਮੁਨਾ ਨਦੀ 'ਚ ਘੱਟਦਾ ਪਾਣੀ ਦਾ ਪੱਧਰ ਸ਼ਹਿਰ ਦੇ ਕਈ ਹਿੱਸਿਆਂ 'ਚ ਪੀਣ ਵਾਲੇ ਪਾਣੀ ਦੀ ਘਾਟ ਦਾ ਕਾਰਨ ਬਣ ਰਿਹਾ ਹੈ ਅਤੇ ਇਹ ਆਉਣ ਵਾਲੇ ਦਿਨਾਂ 'ਚ ਦਿੱਲੀ ਦੇ ਹਸਪਤਾਲਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੋਂ ਯਮੁਨਾ 'ਚ ਹੋਰ ਪਾਣੀ ਛੱਡਣ ਦੀ ਅਪੀਲ ਕੀਤੀ ਹੈ ਤਾਂ ਕਿ ਰਾਸ਼ਟਰੀ ਰਾਜਧਾਨੀ 'ਚ ਪੀਣ ਵਾਲਾ ਪਾਣੀ ਪੂਰੀ ਮਾਤਰਾ 'ਚ ਉਪਲੱਬਧ ਹੋ ਸਕੇ। ਚੱਢਾ ਨੇ ਕਿਹਾ ਕਿ ਵਜੀਰਾਬਾਦ ਤਾਲਾਬ 'ਚ ਪਾਣੀ ਦਾ ਪੱਧਰ ਆਮ ਪੱਧਰ 674.5 ਫੁੱਟ ਤੋਂ ਡਿੱਗ ਕੇ 667.20 ਫੁੱਟ 'ਤੇ ਆ ਗਿਆ ਹੈ, ਕਿਉਂਕਿ ਹਰਿਆਣਾ ਨਦੀ 'ਚ ਘੱਟ ਪਾਣੀ (ਜ਼ਮੀਨੀ, ਮੀਂਹ ਦਾ, ਖੂਹ ਦਾ ਪਾਣੀ) ਛੱਡ ਰਿਹਾ ਹੈ। ਵਜੀਰਾਬਾਦ ਕੁੰਡ ਤੋਂ ਪਾਣੀ ਨੂੰ ਸੋਧ ਲਈ ਵਜੀਰਾਬਾਦ, ਓਖਲਾ ਅਤੇ ਚੰਦਰਾਵਲ ਜਲ ਸੋਧ ਪਲਾਂਟਾਂ 'ਚ ਲਿਜਾਇਆ ਜਾਂਦਾ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਲ ਦੀ ਦਰਦਨਾਕ ਤਸਵੀਰ: ਇਕ-ਇਕ ਸਾਹ ਲਈ ਤੜਫ਼ਦੀ ਰਹੀ ਜਨਾਨੀ, ਹਸਪਤਾਲ ਦੇ ਬਾਹਰ ਤੋੜਿਆ ਦਮ

ਉਨ੍ਹਾਂ ਨੇ ਟਵੀਟ ਕੀਤਾ,''ਯਮੁਨਾ 'ਚ ਘੱਟਦੇ ਪਾਣੀ ਦੇ ਪੱਧਰ ਕਾਰਨ ਤਿੰਨੋਂ ਪਲਾਂਟਾਂ 'ਚ ਪਾਣੀ ਦਾ ਉਤਪਾਦਨ ਘੱਟ ਗਿਆ ਹੈ। ਇਸ ਨਾਲ ਕਈ ਰਿਹਾਇਸ਼ੀ ਇਲਾਕਿਆਂ 'ਚ ਪਾਣੀ ਦੀ ਘਾਟ ਹੋ ਗਈ ਹੈ। ਇਹ ਆਉਣ ਵਾਲੇ ਦਿਨਾਂ 'ਚ ਹਸਪਤਾਲਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਕੋਰੋਨਾ ਵਾਇਰਸ ਦੇ ਸਮੇਂ ਦਿੱਲੀ ਦੀ ਕ੍ਰਿਪਾ ਮਦਦ ਕਰੋ।'' ਦਿੱਲੀ ਜਲ ਬੋਰਡ ਨੇ ਕਿਹਾ ਕਿ ਨਦੀ 'ਚ ਪਾਣੀ ਦੇ ਘੱਟਦੇ ਪੱਧਰ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਮੱਧ ਦਿੱਲੀ, ਉੱਤਰ ਦਿੱਲੀ, ਦੱਖਣ ਦਿੱਲੀ, ਪੱਛਮੀ ਦਿੱਲੀ ਦੇ ਕਈ ਹਿੱਸਿਆਂ 'ਚ ਪ੍ਰਭਾਵਿਤ ਹੋਈ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News