ਯਮੁਨਾ ਐਕਸਪ੍ਰੈੱਸ ਵੇਅ ''ਤੇ ਇਸ ਸਾਲ ਹੋਏ ਹਾਦਸਿਆਂ ''ਚ 154 ਲੋਕਾਂ ਦੀ ਗਈ ਜਾਨ

09/21/2019 5:04:05 PM

ਨੋਇਡਾ (ਉੱਤਰ ਪ੍ਰਦੇਸ਼)— ਉੱਤਰ ਪ੍ਰਦੇਸ਼ ਦੇ ਯਮੁਨਾ ਐਕਸਪ੍ਰੈੱਸ ਵੇਅ 'ਤੇ ਇਸ ਸਾਲ ਹੋਏ ਹਾਦਸਿਆਂ 'ਚ ਹੁਣ ਤੱਕ 154 ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਸਾਲ 2012 'ਚ ਓਪਰੇਟਿੰਗ 'ਚ ਆਉਣ ਦੇ ਬਾਅਦ ਤੋਂ ਕਿਸੇ ਇਕ ਸਾਲ 'ਚ ਮੌਤਾਂ ਦੀ ਇਹ ਸਭ ਤੋਂ ਵਧ ਗਿਣਤੀ ਹੈ। ਅਧਿਕਾਰਤ ਅੰਕੜਿਆਂ ਅਨੁਸਾਰ ਦਿੱਲੀ ਨੂੰ ਆਗਰਾ ਨਾਲ ਜੋੜਨ ਵਾਲੀ ਇਸ 165 ਕਿਲੋਮੀਟਰ ਲੰਬੀ ਸੜਕ 'ਤੇ 31 ਜੁਲਾਈ ਤੱਕ 357 ਹਾਦਸੇ ਹੋਏ, ਜਿਨ੍ਹਾਂ 'ਚ 822 ਲੋਕ ਜ਼ਖਮੀ ਹੋਏ ਅਤੇ 145 ਨੇ ਆਪਣੀ ਜਾਨ ਗਵਾਈ। ਇਹ ਜਾਣਕਾਰੀ ਆਗਰਾ ਦੇ ਵਕੀਲ ਕ੍ਰਿਸ਼ਨ ਚੰਦ ਜੈਨ ਵਲੋਂ ਸੂਚਨਾ ਦੇ ਅਧਿਕਾਰ ਦੇ ਅਧੀਨ ਮੰਗੀ ਗਈ ਜਾਣਕਾਰੀ 'ਚ ਦਿੱਤੀ ਗਈ ਹੈ।

ਅਗਸਤ ਅਤੇ ਸਤੰਬਰ 'ਚ ਗ੍ਰੇਟਰ ਨੋਇਡਾ 'ਚ ਐਕਸਪ੍ਰੈੱਸ ਵੇਅ 'ਤੇ ਤਿੰਨ ਸੜਕ ਹਾਦਸਿਆਂ ਦੀ ਜਾਣਕਾਰੀ ਦਿੱਤੀ ਸੀ, ਜਿਸ 'ਚ 3 ਵਿਦਿਆਰਥੀਆਂ ਸਮੇਤ 9 ਲੋਕਾਂ ਦੀ ਮੌਤ ਹੋਈ ਸੀ। ਇਸ ਤਰ੍ਹਾਂ ਇਸ ਸਾਲ ਹੁਣ ਤੱਕ 154 ਲੋਕਾਂ ਦੀ ਮੌਤ ਹੋਈ ਹੈ। ਯਮੁਨਾ ਐਕਸਪ੍ਰੈੱਸ ਵੇਅ ਉਦਯੋਗਿਕ ਵਿਕਾਸ ਅਥਾਰਟੀ (ਵਾਈ.ਈ.ਆਈ.ਡੀ.ਏ.) ਵਲੋਂ ਦਿੱਤੀ ਗਈ ਸੂਚਨਾ ਅਨੁਸਾਰ ਇਸ ਤੋਂ ਪਹਿਲਾਂ ਸਭ ਤੋਂ ਵਧ ਮੌਤਾਂ ਸਾਲ 2017 'ਚ ਦਰਜ ਕੀਤੀਆਂ ਗਈਆਂ ਸਨ। ਉਦੋਂ ਕੁੱਲ 763 ਹਾਦਸਿਆਂ 'ਚ 146 ਲੋਕਾਂ ਨੇ ਜਾਨ ਗਵਾਈ ਸੀ। ਵਾਈ.ਈ.ਆਈ.ਡੀ.ਏ. ਨੇ ਦੱਸਿਆ ਕਿ ਐਕਸਪ੍ਰੈੱਸ ਵੇਅ 'ਤੇ ਹਾਦਸਿਆਂ ਨੂੰ ਰੋਕਣ ਲਈ ਕਈ ਕਦਮ ਚੁੱਕੇ ਗਏ ਹਨ, ਜਿਸ 'ਚ ਛੋਟੇ ਵਾਹਨਾਂ ਦੀ ਗਤੀ 100 ਕਿਲੋਮੀਟਰ ਪ੍ਰਤੀ ਘੰਟੇ ਅਤੇ ਭਾਰੀ ਵਾਹਨਾਂ ਦੀ ਗਤੀ 60 ਕਿਲੋਮੀਟਰ ਪ੍ਰਤੀ ਘੰਟਾ ਤੈਅ ਕਰਨਾ, ਕਈ ਸਥਾਨਾਂ 'ਤੇ ਬੈਰੀਕੇਡ, ਚਿਤਾਵਨੀ ਦੇਣ ਵਾਲੇ ਬੋਰਡ ਲਗਾਉਣਾ ਆਦਿ ਸ਼ਾਮਲ ਹਨ।


DIsha

Content Editor

Related News