ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਮੈਨੂੰ ਸਿੰਗਾਪੁਰ ਜਾਣ ਦੀ ਮਨਜ਼ੂਰੀ ਨਾ ਦੇਣਾ ਗਲਤ

07/17/2022 3:27:47 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ 'ਵਰਲਡ ਸਿਟੀਜ਼ ਸਮਿਟ' (ਡਬਲਿਊ.ਸੀ.ਐੱਸ.) 'ਚ ਭਾਰਤ ਦਾ ਪ੍ਰਤੀਨਿਧੀਤੱਵ ਕਰਨ ਲਈ ਉਨ੍ਹਾਂ ਨੂੰ ਸਿੰਗਾਪੁਰ ਦੀ ਯਾਤਰਾ ਕਰਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰਨਾ ਗਲਤ ਹੈ। ਇਹ ਕੌਮਾਂਤਰੀ ਸੰਮੇਲਨ ਅਗਲੇ ਮਹੀਨੇ ਹੋਣਾ ਹੈ। ਕੇਜਰੀਵਾਲ ਨੇ ਕਿਹਾ,''ਸੰਮੇਲਨ 'ਚ ਸ਼ਾਮਲ ਹੋਣ ਦੀ ਮਨਜ਼ੂਰੀ ਨਾ ਦੇਣਾ ਗਲਤ ਹੈ। ਇਹ ਗਲੋਬਲ ਮੰਚ 'ਤੇ ਦਿੱਲੀ ਦੀ ਸ਼ਾਸਨ ਪ੍ਰਣਾਲੀ ਦੀ ਝਲਕ ਪੇਸ਼ ਕਰਨ ਦਾ ਇਕ ਮੌਕਾ ਹੈ। ਕਿਸੇ ਮੁੱਖ ਮੰਤਰੀ ਨੂੰ ਇੰਨੇ ਵੱਡੇ ਮੰਚ 'ਤੇ ਜਾਣ ਤੋਂ ਰੋਕਣਾ ਰਾਸ਼ਟਰਹਿੱਤ ਖ਼ਿਲਾਫ਼ ਹੈ।''

PunjabKesari

ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸਿੰਗਾਪੁਰ ਜਾਣ ਦੀ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਤਾਂ ਕਿ ਉਹ ਡਬਲਿਊ.ਸੀ.ਐੱਸ. 'ਚ ਦੇਸ਼ ਦਾ ਪ੍ਰਤੀਨਿਧੀਤੱਵ ਕਰ ਸਕੇ। ਸੂਤਰਾਂ ਅਨੁਸਾਰ, ਦਿੱਲੀ ਦੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੇ ਕੇਜਰੀਵਾਲ ਦੇ ਸਿੰਗਾਪੁਰ ਦੌਰੇ ਨਾਲ ਜੁੜੀ ਫਾਈਲ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਸਿੰਗਾਪੁਰ ਦੇ ਹਾਈ ਕਮਿਸ਼ਨਰ ਸਾਈਮਨ ਵਾਂਗ ਨੇ ਇਕ ਜੂਨ ਨੂੰ ਸੰਪੰਨ ਇਕ ਬੈਠਕ 'ਚ ਕੇਜਰੀਵਾਲ ਨੂੰ ਦੇਸ਼ 'ਚ ਆਯੋਜਿਤ ਹੋਣ ਵਾਲੇ 'ਵਰਲਡ ਸਿਟੀਜ਼ ਸਮਿਟ-2022' 'ਚ ਸੱਦਾ ਦਿੱਤਾ ਸੀ। ਕੇਜਰੀਵਾਲ ਨੇ ਉਦੋਂ ਕਿਹਾ ਸੀ ਕਿ ਉਹ ਇਸ ਸੰਮੇਲਨ 'ਚ ਹਿੱਸਾ ਲੈਣ ਲਈ ਉਤਸੁਕ ਹਨ ਅਤੇ ਜਲਦ ਰਸਮੀ ਮਨਜ਼ੂਰੀ ਭੇਜਣਗੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News