ਸਮੁੰਦਰ ਦੀ ਡੂੰਘਾਈ ’ਚੋਂ ਮਿਲਿਆ 8 ਸਾਲ ਪਹਿਲਾਂ ਹਾਦਸਾਗ੍ਰਸਤ ਜਹਾਜ਼ ਦਾ ਮਲਬਾ, 29 ਲੋਕ ਸਨ ਸਵਾਰ
Saturday, Jan 13, 2024 - 12:00 PM (IST)
ਨਵੀਂ ਦਿੱਲੀ-ਕਰੀਬ 8 ਸਾਲ ਪਹਿਲਾਂ ਬੰਗਾਲ ਦੀ ਖਾੜੀ ਉੱਤੇ ਹਾਦਸਾਗ੍ਰਸਤ ਹੋਏ ਹਵਾਈ ਫੌਜ ਦੇ ਕਾਰਗੋ ਜਹਾਜ਼ ਏ. ਐੱਨ-32 ਦੇ ਮਲਬੇ ਦੇ ਚੇਨਈ ਨਾਲ ਲਗਦੇ ਸਮੁੰਦਰੀ ਖੇਤਰ ਵਿਚ ਲਗਭਗ ਸਾਢੇ 3 ਕਿਲੋਮੀਟਰ ਹੇਠਾਂ ਸਮੁੰਦਰ ਦੀ ਸਤ੍ਹਾ ’ਤੇ ਪਏ ਹੋਣ ਦੇ ਠੋਸ ਸੰਕੇਤ ਮਿਲੇ ਹਨ। ਰੱਖਿਆ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ 22 ਜੁਲਾਈ, 2016 ਨੂੰ ਹਾਦਸੇ ਕਾਰਨ ਇਹ ਜਹਾਜ਼ ਲਾਪਤਾ ਹੋ ਗਿਆ ਸੀ ਅਤੇ ਉਸ ਸਮੇਂ ਜਹਾਜ਼ ਵਿਚ 29 ਲੋਕ ਸਵਾਰ ਸਨ।
ਇਸ ਜਹਾਜ਼ ਅਤੇ ਇਸ ਵਿਚ ਸਵਾਰ ਲੋਕਾਂ ਦਾ ਪਤਾ ਲਗਾਉਣ ਲਈ ਹਵਾਈ ਫੌਜ ਦੇ ਜਹਾਜ਼ਾਂ ਅਤੇ ਸਮੁੰਦਰੀ ਜਹਾਜ਼ਾਂ ਵੱਲੋਂ ਵੱਡੇ ਪੱਧਰ ’ਤੇ ਖੋਜ ਅਤੇ ਬਚਾਅ ਮੁਹਿੰਮ ਚਲਾਈ ਗਈ ਸੀ, ਪਰ ਕੁਝ ਵੀ ਪਤਾ ਨਹੀਂ ਲੱਗਾ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਹੁਣ ਇਸ ਗੱਲ ਦੇ ਠੋਸ ਸੰਕੇਤ ਮਿਲੇ ਹਨ ਕਿ ਇਸ ਜਹਾਜ਼ ਦਾ ਮਲਬਾ ਚੇਨਈ ਤੱਟ ਤੋਂ 310 ਕਿਲੋਮੀਟਰ ਦੂਰ ਸਮੁੰਦਰ ਵਿਚ 3.4 ਕਿਲੋਮੀਟਰ ਦੀ ਡੂੰਘਾਈ ਵਿਚ ਪਿਆ ਹੈ।
ਧਰਤੀ ਵਿਗਿਆਨ ਮੰਤਰਾਲਾ ਦੀ ਅਗਵਾਈ ਹੇਠ ਕੰਮ ਕਰਨ ਵਾਲੇ ਨੈਸ਼ਨਲ ਇੰਸਟੀਚਿਊਟ ਆਫ ਓਸ਼ਨ ਟੈਕਨਾਲੋਜੀ ਨੇ ਹਾਲ ਹੀ ਵਿਚ ਇਕ ਆਟੋਨੋਮਸ ਅੰਡਰਵਾਟਰ ਵਾਹਨ ਰਾਹੀਂ ਆਪਣੀ ਖੋਜ ਸ਼ੁਰੂ ਕੀਤੀ ਸੀ। ਇਹ ਖੋਜ ਸੋਨਾਰ ਰਾਹੀਂ 3400 ਮੀਟਰ ਦੀ ਡੂੰਘਾਈ ਤੱਕ ਕੀਤੀ ਗਈ। ਇਸਦੇ ਰਾਹੀਂ ਭੇਜੀ ਗਈ ਫੋਟੋ ਦੇ ਵਿਸ਼ਲੇਸ਼ਣ ਵਿਚ ਏ. ਐੱਨ-32 ਜਹਾਜ਼ ਦਾ ਮਲਬਾ 3.4 ਕਿਲੋਮੀਟਰ ਹੇਠਾਂ ਸਮੁੰਦਰ ਦੀ ਸਤ੍ਹਾ ’ਤੇ ਪਿਆ ਦਿਖਾਈ ਦੇ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।