ਕਪਿਲ ਸਿੱਬਲ ਨੇ ਵਿੱਤ ਮੰਤਰੀ ਸੀਤਾਰਮਨ ''ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਬੇਰੁਜ਼ਗਾਰੀ ''ਤੇ ਚਿੰਤਾ ਕਰੋ
Saturday, Dec 23, 2023 - 03:50 PM (IST)
ਨਵੀਂ ਦਿੱਲੀ (ਭਾਸ਼ਾ)- ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਮੀਂਹ ਕਾਰਨ ਤਬਾਹੀ ਦਰਮਿਆਨ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦੇ ਵਿਰੋਧੀ ਧਿਰ 'ਇੰਡੀਅਨ ਨੈਸ਼ਨਲ ਡੈਵਲਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) ਦੀ ਬੈਠਕ 'ਚ ਸ਼ਾਮਲ ਹੋਣ ਲਈ ਉਨ੍ਹਾਂ ਦੀ ਆਲਚੋਨਾ ਕਰਨ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ 'ਤੇ ਨਿਸ਼ਾਨਾ ਵਿੰਨ੍ਹਿਆ। ਸਿੱਬਲ ਨੇ ਕਿਹਾ ਕਿ ਸੀਤਾਰਮਨ ਨੂੰ ਬੇਰੁਜ਼ਗਾਰੀ ਅਤੇ ਦੇਸ਼ 'ਤੇ ਵਧਦੇ ਕਰਜ਼ ਵਰਗੇ ਮੁੱਦਿਆਂ 'ਤੇ ਚਿੰਤਾ ਕਰਨੀ ਚਾਹੀਦੀ ਹੈ।
ਵਿੱਤ ਮੰਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਤਾਮਿਲਨਾਡੂ ਜਦੋਂ ਇਸ ਵੱਡੀ ਆਫ਼ਤ ਨਾਲ ਜੂਝ ਰਿਹਾ ਸੀ ਤਾਂ ਰਾਜ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਰਾਜ ਦੇ ਲੋਕਾਂ ਦਰਮਿਆਨ ਹੋਣ ਦੀ ਬਜਾਏ 19 ਦਸੰਬਰ ਨੂੰ ਵਿਰੋਧੀ ਧਿਰ 'ਇੰਡੀਆ' ਦੇ ਘਟਕ ਦਲਾਂ ਦੇ ਨੇਤਾਵਾਂ ਨਾਲ ਦਿੱਲੀ 'ਚ ਸਨ। ਸਿੱਬਲ ਨੇ 'ਐਕਸ' 'ਤੇ ਕਿਹਾ,''ਜਦੋਂ ਤਾਮਿਲਨਾਡੂ ਮੀਂਹ, ਹੜ੍ਹ ਨਾਲ ਜੂਝ ਰਿਹਾ ਸੀ, ਉਸ ਸਮੇਂ ਸਟਾਲਿਨ ਦੇ 'ਇੰਡੀਆ' ਦੀ ਬੈਠਕ 'ਚ ਸ਼ਾਮਲ ਹੋਣ 'ਤੇ ਸੀਤਾਰਮਨ ਨੇ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਿਆ ਸੀ। ਇਸ ਦੀ ਬਜਾਏ ਜੇਕਰ ਤੁਹਾਡੇ ਕੋਲ ਸਮਾਂ ਹੋਵੇ ਤਾਂ ਇਨ੍ਹਾਂ 'ਤੇ ਚਿੰਤਾ ਕਰੋ : 1) ਘੱਟ ਰੁਜ਼ਗਾਰ, 2) ਬੇਰੁਜ਼ਗਾਰੀ, 3) ਭਾਰਤ 'ਤੇ ਵਧਦਾ ਕਰਜ਼, 4) ਕੁਪੋਸ਼ਿਤ ਬੱਚੇ, 5) ਭੁੱਖ, ਗਰੀਬੀ ਅਤੇ ਹਾਂ ਮਹਿਲਾ ਪਹਿਲਵਾਨਾਂ 'ਤੇ ਵੀ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8