ਹਿਮਾਚਲ ਦੇ ਸਰਕਾਰੀ ਸਕੂਲ ’ਚ ਦੁਨੀਆ ਦਾ ਸਭ ਤੋਂ ਵੱਡਾ ਡਿਜੀਟਲ ‘ਇੰਕ ਪੈਨ’ ਸਥਾਪਤ, ਜਾਣੋ ਖ਼ਾਸੀਅਤ

Sunday, Sep 04, 2022 - 10:31 AM (IST)

ਹਿਮਾਚਲ ਦੇ ਸਰਕਾਰੀ ਸਕੂਲ ’ਚ ਦੁਨੀਆ ਦਾ ਸਭ ਤੋਂ ਵੱਡਾ ਡਿਜੀਟਲ ‘ਇੰਕ ਪੈਨ’ ਸਥਾਪਤ, ਜਾਣੋ ਖ਼ਾਸੀਅਤ

ਨਾਹਨ (ਦਲੀਪ)- ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਦੇ ਸਰਕਾਰੀ ਸਕੂਲ ਨੌਰੰਗਾਬਾਦ ’ਚ  20 ਫੁੱਟ ਲੰਬਾ ਅਤੇ 48 ਕਿਲੋ ਭਾਰਾ ਇਕ ਇੰਕ ਪੈੱਨ ਬਣਾਇਆ ਗਿਆ ਹੈ। ਸਕੂਲ ਦੇ ਮੁੱਖ ਅਧਿਆਪਕ ਸੰਜੀਵ ਅੱਤਰੀ ਵਲੋਂ ਸਥਾਪਤ ਕੀਤੇ ਗਏ ਇਕ ਇੰਕ ਪੈੱਨ ਦੀ ਸ਼ੁਰੂਆਤ ਸ਼ਨੀਵਾਰ ਨੂੰ ਸਕੂਲ ਦੇ ਕੰਪਲੈਕਸ ਵਿਚ ਕੀਤੀ ਗਈ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਇੰਕ ਪੈੱਨ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਦੇਸ਼ ਵਿਚ 38 ਕਿਲੋ ਭਾਰੇ ਅਤੇ 18 ਫੁੱਟ ਲੰਬਾ ਬਾਲ ਪੈੱਨ ਤਿਆਰ ਕੀਤਾ ਗਿਆ ਹੈ।

PunjabKesari

ਕੀ ਹੈ ਪੈੱਨ ਦੀ ਖ਼ਾਸੀਅਤ-

ਟੀਚਿੰਗ ਅਤੇ ਲਰਨਿੰਗ ਕਰਵਾਉਣ ਵਾਲੇ ਇੰਕ ਪੈੱਨ ਦੀ ਖਾਸੀਅਤ ਇਹ ਵੀ ਰਹੇਗੀ ਕਿ ਇਹ ਸਾਊਂਡ ਸੈਂਸਰ ਨਾਲ ਲੈਸ ਹੈ। ਜੇਕਰ ਕੋਈ ਅਧਿਆਪਕ ਅਗਲੇ ਦਿਨ ਛੁੱਟੀ ਕਰਨ ਵਾਲਾ ਹੈ ਤਾਂ ਸਬੰਧਤ ਅਧਿਆਪਕ ਆਪਣਾ ਲੈਕਚਰ ਰਿਕਾਰਡ ਕਰ ਕੇ ਮੋਬਾਈਲ ਰਾਹੀਂ ਇਸ ਸਕੂਲ ਦੀ ਮੈਨੇਜਮੈਂਟ ਕੋਲ ਭੇਜੇਗਾ। ਉਸ ਤੋਂ ਬਾਅਦ ਸਾਊਂਡ ਸੈਂਸਰ ਦੀ ਮਦਦ ਨਾਲ ਸਬੰਧਤ ਰਿਕਾਰਡ ਲੈਕਚਰ ਨੂੰ ਪੈੱਨ ਵਿਚ ਸੈਂਡ ਕਰ ਦਿੱਤਾ ਜਾਏਗਾ ਅਤੇ ਅਗਲੇ ਦਿਨ ਬੱਚਿਆਂ ਨੂੰ ਪੈੱਨ ਦੇ ਨੇੜੇ ਬਿਠਾ ਕੇ ਛੁੱਟੀ ’ਤੇ ਗਏ ਅਧਿਆਪਕ ਦੀ ਆਵਾਜ਼ ਵਿਚ ਪੜ੍ਹ ਕੇ ਸੁਣਾਇਆ ਜਾਏਗਾ।

PunjabKesari

ਇਸ ਨਾਲ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਨਹੀਂ ਹੋਵੇਗੀ। ਪੈੱਨ ਦੇ ਸ਼ੁੱਭ ਆਰੰਭ ’ਤੇ ਵਿਧਾਇਕ ਡਾ. ਰਾਜੀਵ ਬਿੰਦਲ ਨੇ ਕਿਹਾ ਕਿ ਇਲਾਕੇ ਦੇ ਸਭ ਤੋਂ ਪਿਛੜੇ ਪਿੰਡ ਨੌਰੰਗਾਬਾਦ ਵਿਚ ਅੱਜ ਉਹ ਨਾਯਾਬ ਪੈੱਨ ਸਥਾਪਤ ਹੋਇਆ ਹੈ ਜੋ ਆਉਣ ਵਾਲੇ ਸਮੇਂ ਵਿਚ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣੇਗਾ।

ਸਕੂਲ ਵਿਚ ਅਧਿਆਪਕਾਂ ਦੀ ਕਮੀ ਹੋਣ ਨਾਲ ਆਇਆ ਆਈਡੀਆ

PunjabKesari

ਮੁੱਖ ਅਧਿਆਪਕ ਸੰਜੀਵ ਅੱਤਰੀ ਨੇ ਦੱਸਿਆ ਕਿ ਪੈੱਨ ਨੂੰ ਬਣਾਉਣ ਦਾ ਕਾਰਨ ਅਧਿਆਪਕਾਂ ਦੀ ਕਮੀ ਰਿਹਾ ਹੈ। ਸਕੂਲ ਵਿਚ ਅਧਿਆਪਕਾਂ ਦੀ ਕਮੀ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਸੀ। ਇਸਨੂੰ ਲੈ ਕੇ ਆਈਡੀਆ ਆਇਆ ਕਿ ਕਿਉਂ ਨਾ ਅਜਿਹੀ ਚੀਜ਼ ਬਣਾਈ ਜਾਵੇ ਜੋ ਅਧਿਆਪਕ ਦੇ ਨਾ ਹੋਣ ’ਤੇ ਪੜ੍ਹਾਈ ਵਿਚ ਸਹਿਯੋਗ ਕਰ ਸਕੇ। ਉਸ ਤੋਂ ਬਾਅਦ ਡਿਜੀਟਲ ਪੈੱਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਪੈੱਨ ਬਣਾਉਣ ਵਿਚ ਅਧਿਆਪਕ ਸ਼ਿਵਾਨੀ ਸ਼ਰਮਾ, ਸ਼ਾਲਿਨੀ ਵਰਮਾ, ਰਜਨੀ ਮਦਾਨ, ਬੀਨਾ ਜੈਨ ਅਤੇ ਵਿਜੇ ਕੁਮਾਰ ਦਾ ਸਹਿਯੋਗ ਰਿਹਾ।


author

Tanu

Content Editor

Related News