ਦੁਨੀਆ ਦੀ ਸਭ ਤੋਂ ਛੋਟੀ ਬੱਕਰੀ; ਕੱਦ ਸਿਰਫ਼ 1.3 ਫੁੱਟ, ਗਿਨੀਜ਼ ਬੁੱਕ ''ਚ ਸ਼ਾਮਲ ਹੋਇਆ ਨਾਂ
Monday, Mar 24, 2025 - 12:01 PM (IST)

ਤਿਰੁਵਨੰਤਪੁਰਮ- ਦੁਨੀਆ ਦੀ ਸਭ ਤੋਂ ਛੋਟੀ ਬੱਕਰੀ ਦਾ ਨਾਂ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਦਰਜ ਕੀਤਾ ਗਿਆ ਹੈ। ਕੇਰਲ ਦੇ ਇਕ ਕਿਸਾਨ ਦੀ ਇਸ ਨੂੰ ਬੱਕਰੀ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਦੁਨੀਆ ਦੀ ਸਭ ਤੋਂ ਛੋਟੀ ਜ਼ਿੰਦਾ ਬੱਕਰੀ ਵਜੋਂ ਮਾਨਤਾ ਮਿਲੀ ਹੈ। ਇਸ ਦੇ ਮਾਲਕ ਪੀਟਰ ਲੇਨੂ ਨੂੰ ਪਤਾ ਸੀ ਕਿ ਉਸ ਦੀ ਬੱਕਰੀ 'ਕਰੂਮਬੀ' ਕਾਫ਼ੀ ਛੋਟੀ ਹੈ। ਗਿਨੀਜ਼ ਬੁੱਕ ਅਨੁਸਾਰ ਬੱਕਰੀ ਦਾ ਜਨਮ 2021 'ਚ ਹੋਇਆ ਸੀ। ਉਸ ਦਾ ਕੱਦ 1 ਫੁੱਟ 3 ਇੰਚ ਹੈ। ਬੱਕਰੀ ਕੈਨੇਡੀਅਨ ਪਿਗਮੀ ਪ੍ਰਜਾਤੀ ਦੀ ਹੈ, ਜੋ ਬੌਨੇਪਨ ਨੂੰ ਲੈ ਕੇ ਪਛਾਣੀ ਜਾਂਦੀ ਹੈ। ਇਨ੍ਹਾਂ ਬੱਕਰੀਆਂ ਦੇ ਪੈਰ ਆਮ ਤੌਰ 'ਤੇ 21 ਇੰਚ ਤੋਂ ਜ਼ਿਆਦਾ ਨਹੀਂ ਵਧਦੇ। ਪੀਟਰ ਨੂੰ ਲੋਕਾਂ ਨੇ ਬੱਕਰੀ ਦਾ ਨਾਂ ਗਿਨੀਜ਼ ਬੁੱਕ 'ਚ ਦਰਜ ਕਰਵਾਉਣ ਦੀ ਸਲਾਹ ਦਿੱਤੀ ਤਾਂ ਉਹ ਇਸ ਨੂੰ ਜਾਨਵਰਾਂ ਦੇ ਡਾਕਟਰ ਕੋਲ ਲੈ ਗਿਆ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਨਰਸ ਦੀ ਅਸ਼ਲੀਲ ਵੀਡੀਓ
ਕਰੂਮਬੀ ਦੀ ਉੱਚਾਈ ਅਤੇ ਸਿਹਤ ਦੀ ਜਾਂਚ ਕੀਤੀ ਗਈ। ਉਦੋਂ ਪੁਸ਼ਟੀ ਹੋ ਗਈ ਕਿ ਉਹ ਪੂਰੀ ਤਰ੍ਹਾਂ ਨਾਲ ਵਿਕਸਿਤ ਹੈ ਤਾਂ ਉਸ ਨੇ ਗਿਨੀਜ਼ ਬੁੱਕ ਦੇ ਪ੍ਰਤੀਨਿਧੀਆਂ ਨਾਲ ਸੰਪਰਕ ਕੀਤਾ। ਪੀਟਰ ਲੇਨੂ ਦੀ ਇਹ ਬੱਕਰੀ ਗਰਭਵਤੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਉਸ ਦੇ ਬੱਚੇ ਵੀ ਉਸ ਦੀ ਤਰ੍ਹਾਂ ਹੋਣਗੇ। ਇਹ ਵੀ ਨਵਾਂ ਰਿਕਾਰਡ ਬਣਾ ਸਕਦੇ ਹਨ। ਪੀਟਰ ਨੇ ਦੱਸਿਆ ਕਿ ਕਰੂਮਬੀ ਕਾਫ਼ੀ ਮਿਲਨਸਾਰ ਹੈ। ਉਹ ਤਿੰਨ ਬੱਕਰਿਆਂ, 9 ਬੱਕਰੀਆਂ ਅਤੇ 10 ਛੋਟੇ ਬੱਚਿਆਂ ਨਾਲ ਰਹਿੰਦੀ ਹੈ।
ਇਹ ਵੀ ਪੜ੍ਹੋ : 9 ਔਰਤਾਂ ਦਾ ਇਕਲੌਤਾ ਪਤੀ, ਪਹਿਲਾਂ ਲਵ ਮੈਰਿਜ ਤੇ ਫਿਰ...
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8