ਹਾਜੀ ਅਲੀ ਦਰਗਾਹ ’ਚ ਦੁਨੀਆ ਦਾ ਸਭ ਤੋਂ ਉੱਚਾ ਰਾਸ਼ਟਰੀ ਝੰਡਾ ਲਾਉਣ ਦੀ ਤਜਵੀਜ਼

Monday, Mar 09, 2026 - 10:57 AM (IST)

ਹਾਜੀ ਅਲੀ ਦਰਗਾਹ ’ਚ ਦੁਨੀਆ ਦਾ ਸਭ ਤੋਂ ਉੱਚਾ ਰਾਸ਼ਟਰੀ ਝੰਡਾ ਲਾਉਣ ਦੀ ਤਜਵੀਜ਼

ਮੁੰਬਈ (ਯੂ. ਐੱਨ. ਆਈ.) - ਮੁੰਬਈ ਦੇ ਵਰਲੀ ਤੱਟ ਦੇ ਕੋਲ ਅਰਬ ਸਾਗਰ ’ਚ ਸਥਿਤ ਇਤਿਹਾਸਕ ਹਾਜੀ ਅਲੀ ਦਰਗਾਹ ’ਚ ਦੁਨੀਆ ਦਾ ਸਭ ਤੋਂ ਉੱਚਾ ਰਾਸ਼ਟਰੀ ਝੰਡਾ ਸਥਾਪਤ ਕਰਨ ਦੀ ਤਜਵੀਜ਼ ਰੱਖੀ ਗਈ ਹੈ। ਇਹ ਐਲਾਨ ਰਮਜ਼ਾਨ ਦੇ ਪਵਿੱਤਰ ਮਹੀਨੇ ਮੌਕੇ ਕੀਤਾ ਗਿਆ। ਹਾਜੀ ਅਲੀ ਦਰਗਾਹ, ਜੋ ਮਹਾਨ ਸੂਫੀ ਸੰਤ ਪੀਰ ਹਾਜੀ ਅਲੀ ਸ਼ਾਹ ਬੁਖਾਰੀ ਦਾ ਮਕਬਰਾ ਹੈ, ਸਦੀਆਂ ਤੋਂ ਧਾਰਮਿਕ ਸਦਭਾਵਨਾ ਅਤੇ ਆਪਸੀ ਸਤਿਕਾਰ ਦਾ ਪ੍ਰਤੀਕ ਰਹੀ ਹੈ। ਇੱਥੇ ਹਰ ਧਰਮ, ਆਸਥਾ ਅਤੇ ਸੱਭਿਆਚਾਰ ਨਾਲ ਜੁੜੇ ਲੋਕ ਆਉਂਦੇ ਹਨ ਅਤੇ ਆਪਣੀ ਸ਼ਰਧਾ ਪ੍ਰਗਟਾਉਂਦੇ ਹਨ।

15ਵੀਂ ਸਦੀ ਦਾ ਇਹ ਇਤਿਹਾਸਕ ਮਕਬਰਾ ਵਰਲੀ ਤੱਟ ਤੋਂ ਲੱਗਭਗ 500 ਗਜ਼ ਦੀ ਦੂਰੀ ’ਤੇ ਅਰਬ ਸਾਗਰ ਵਿਚ ਇਕ ਛੋਟੇ ਜਿਹੇ ਟਾਪੂ ’ਤੇ ਸਥਾਪਤ ਹੈ। ਹਾਜੀ ਅਲੀ ਦਰਗਾਹ ਟਰੱਸਟ ਅਤੇ ਮਾਹਿਮ ਮਖਦੂਮ ਸ਼ਾਹ ਬਾਬਾ ਦਰਗਾਹ ਟਰੱਸਟ ਦੇ ਟਰੱਸਟੀ ਸੋਹੇਲ ਖੰਡਵਾਨੀ ਨੇ ਕਿਹਾ ਕਿ ਟਰੱਸਟ ਨੇ ਮਹਾਰਾਸ਼ਟਰ ਸਰਕਾਰ ਨੂੰ ਇਸ ਦਰਗਾਹ ਦੇ ਕੋਲ ਸਥਿਤ ਟਾਪੂ ’ਤੇ ਦੁਨੀਆ ਦਾ ਸਭ ਤੋਂ ਉੱਚਾ ਰਾਸ਼ਟਰੀ ਝੰਡਾ ਲਾਉਣ ਦੀ ਰਸਮੀ ਤਜਵੀਜ਼ ਦਿੱਤੀ ਹੈ। ਉਨ੍ਹਾਂ ਅਨੁਸਾਰ ਇਹ ਪ੍ਰਾਜੈਕਟ ਦੇਸ਼ ਭਗਤੀ, ਰਾਸ਼ਟਰੀ ਏਕਤਾ ਅਤੇ ਸਾਂਝੀ ਪਛਾਣ ਦਾ ਪ੍ਰਤੀਕ ਬਣੇਗਾ।


author

rajwinder kaur

Content Editor

Related News