14,000 ਤੋਂ ਸਿਰਫ਼ 2,300 ! ਟਰੰਪ ਦੀਆਂ ਨੀਤੀਆਂ ਦਾ ਅਸਰ ; ਭਾਰਤੀ ਵਿਦਿਆਰਥੀਆਂ ਦਾ ਅਮਰੀਕਾ ਤੋਂ ਮੋਹ ਭੰਗ
Saturday, Mar 07, 2026 - 09:12 AM (IST)
ਨਵੀਂ ਦਿੱਲੀ : ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਭਾਰਤੀ ਨਾਗਰਿਕਾਂ ਨੂੰ ਜਾਰੀ ਕੀਤੇ ਜਾਣ ਵਾਲੇ ਸਟੂਡੈਂਟ ਵੀਜ਼ਾ (F-1) ਦੀ ਗਿਣਤੀ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਘਟ ਰਹੀ ਹੈ, ਪਰ ਪਿਛਲੇ ਦੋ ਸਾਲਾਂ ਵਿੱਚ ਇਸ ਵਿੱਚ ਬਹੁਤ ਤੇਜ਼ੀ ਨਾਲ ਗਿਰਾਵਟ ਆਈ ਹੈ। ਪਿਛਲੇ ਸਾਲ ਅਗਸਤ ਮਹੀਨੇ ਸਿਰਫ਼ 2,389 ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਵੀਜ਼ਾ ਜਾਰੀ ਕੀਤਾ ਗਿਆ, ਜੋ ਕਿ ਸਾਲ 2023 'ਚ 12,800 ਤੇ 2022 'ਚ 14,700 ਤੋਂ ਵੀ ਵੱਧ ਸੀ।
ਅਗਸਤ ਮਹੀਨੇ ਵਿੱਚ ਵੀਜ਼ਾ ਗਿਣਤੀ ਵਿੱਚ ਇਹ ਗਿਰਾਵਟ ਇਸ ਗੱਲ ਦਾ ਸੰਕੇਤ ਹੈ ਕਿ ਭਾਰਤੀ ਵਿਦਿਆਰਥੀਆਂ ਦਾ ਰੁਝਾਨ ਬਦਲ ਰਿਹਾ ਹੈ। ਸਿੱਖਿਆ ਮਾਹਿਰਾਂ ਅਨੁਸਾਰ ਹੈਦਰਾਬਾਦ, ਅਹਿਮਦਾਬਾਦ ਅਤੇ ਜਲੰਧਰ ਵਰਗੇ ਸ਼ਹਿਰਾਂ ਵਿੱਚ ਅਰਜ਼ੀਆਂ ਦੀ ਗਿਣਤੀ ਵਿੱਚ ਕਾਫ਼ੀ ਕਮੀ ਆਈ ਹੈ। ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਜਿੱਥੇ ਘਟੀ ਹੈ, ਉੱਥੇ ਹੀ ਚੀਨ ਵਿੱਚ ਪਿਛਲੇ ਸਾਲ ਦੀ ਗਿਰਾਵਟ ਤੋਂ ਬਾਅਦ ਥੋੜ੍ਹਾ ਸੁਧਾਰ ਦੇਖਿਆ ਗਿਆ ਹੈ। ਵੀਅਤਨਾਮ ਅਤੇ ਨਾਈਜੀਰੀਆ ਵਰਗੇ ਦੇਸ਼ਾਂ ਵਿੱਚ ਵੀ ਵੀਜ਼ਾ ਗਿਣਤੀ ਘਟੀ ਹੈ।
ਇਹ ਵੀ ਪੜ੍ਹੋ- ਨਹੀਂ ਹੋਣ ਦੇਵਾਂਗੇ ਤੇਲ ਦੀ ਕਮੀ..! ਔਖ਼ੇ ਸਮੇਂ ਭਾਰਤ ਦੇ 'ਦੋਸਤ' ਨੇ ਵਧਾਇਆ ਮਦਦ ਦਾ ਹੱਥ
ਡੋਨਾਲਡ ਟਰੰਪ ਦੇ ਰਾਸ਼ਟਰਪਤੀ ਕਾਲ ਦੌਰਾਨ ਇਮੀਗ੍ਰੇਸ਼ਨ ਨੀਤੀਆਂ ਵਿੱਚ ਹੋਏ ਬਦਲਾਅ ਅਤੇ ਸਖ਼ਤੀ ਨੂੰ ਵੀ ਇਸ ਗਿਰਾਵਟ ਦਾ ਇੱਕ ਕਾਰਨ ਮੰਨਿਆ ਜਾ ਰਿਹਾ ਹੈ। F-1 ਵੀਜ਼ਾ ਅਮਰੀਕੀ ਯੂਨੀਵਰਸਿਟੀਆਂ ਅਤੇ ਟੈਕਨਾਲੋਜੀ ਕੰਪਨੀਆਂ ਲਈ ਗਲੋਬਲ ਟੈਲੇਂਟ ਨੂੰ ਖਿੱਚਣ ਦਾ ਇੱਕ ਵੱਡਾ ਜ਼ਰੀਆ ਰਿਹਾ ਹੈ। ਵੀਜ਼ਾ ਵਿੱਚ ਇਸ ਗਿਰਾਵਟ ਨਾਲ ਅਮਰੀਕੀ ਸਿੱਖਿਆ ਖੇਤਰ 'ਤੇ ਵੀ ਅਸਰ ਪੈ ਸਕਦਾ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਭਾਰਤੀ ਨੌਜਵਾਨ ਹੁਣ ਸ਼ਾਇਦ ਅਮਰੀਕਾ ਤੋਂ ਇਲਾਵਾ ਹੋਰ ਵਿਕਲਪਾਂ ਵੱਲ ਦੇਖ ਰਹੇ ਹਨ ਜਾਂ ਵੀਜ਼ਾ ਨਿਯਮਾਂ ਦੀ ਸਖ਼ਤੀ ਕਾਰਨ ਅਰਜ਼ੀਆਂ ਘੱਟ ਰਹੇ ਹਨ।
ਇਹ ਵੀ ਪੜ੍ਹੋ- ਇਰਾਨ ਨੇ ਇਕ ਵਾਰ ਫ਼ਿਰ ਕੀਤੇ ਹਮਲੇ ! ਦੋਹਾ 'ਚ ਜ਼ਬਰਦਸਤ ਧਮਾਕਿਆਂ ਮਗਰੋਂ ਅਲਰਟ 'ਤੇ ਕਤਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
