ਵਰਕਰਾਂ ਨੇ ਸਾਬਕਾ ਮੁੱਖ ਮੰਤਰੀ ਹੁੱਡਾ ਦੀ ਜਾਨ ਖਤਰੇ 'ਚ ਪਾਈ

04/24/2019 1:28:43 PM

ਸੋਨੀਪਤ-ਹਰਿਆਣਾ 'ਚ ਕਾਂਗਰਸ ਪਾਰਟੀ ਵਰਕਰਾਂ ਨੇ ਮੰਗਲਵਾਰ ਨੂੰ ਸੂਬੇ ਦੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ,ਉਨ੍ਹਾਂ ਦੀ ਪਤਨੀ ਆਸ਼ਾ ਅਤੇ ਸੰਸਦ ਮੈਂਬਰ ਦੀਪੇਂਦਰ ਹੁੱਡਾ (ਭੁਪੇਂਦਰ ਹੁੱਡਾ ਦਾ ਬੇਟਾ) ਦੀ ਜਾਨ ਖਤਰੇ 'ਚ ਪਾ ਦਿੱਤੀ। ਰਿਪੋਰਟ ਮੁਤਾਬਕ ਸਾਬਕਾ ਮੁੱਖ ਮੰਤਰੀ ਭੁਪੇਂਦਰ ਹੁੱਡਾ ਆਪਣੀ ਪਤਨੀ ਅਤੇ ਬੇਟੇ ਨਾਲ ਹੈਲੀਕਾਪਟਰ ਰਾਹੀਂ ਸੋਨੀਪਤ ਲੋਕ ਸਭਾ ਸੀਟ 'ਤੇ ਨਾਮਜ਼ਦਗੀ ਪੱਤਰ ਭਰਨ ਲਈ ਜਦੋਂ ਪੁਲਸ ਲਾਈਨ ਪਹੁੰਚੇ। ਜਦੋਂ ਹੈਲੀਕਾਪਟਰ ਉਤਾਰਿਆ, ਤਾਂ ਲੋਕਾਂ ਨੇ ਹੱਥਾਂ 'ਚ ਝੰਡੇ ਲੈ ਕੇ ਸਾਬਕਾ ਸੀ. ਐੱਮ. ਦੇ ਸਵਾਗਤ ਲਈ ਦੌੜ ਪਏ, ਜੋ ਹੈਲੀਕਾਪਟਰ ਦੇ ਖੰਭ ਨਾਲ ਟਕਰਾ ਗਏ। ਗਨੀਮਤ ਨਾਲ ਝੰਡੇ ਨਾਲ ਲੱਗੇ ਡੰਡੇ ਹਲਕੇ ਸੀ ਅਤੇ ਉਹ ਖੰਭਾਂ ਦੀ ਚਪੇਟ 'ਚ ਆਉਂਦੇ ਹੀ ਟੁੱਟ ਗਏ। ਇਸ ਨਾਲ ਹੈਲੀਕਾਪਟਰ ਦਾ ਸੰਤੁਲਨ ਨਹੀਂ ਵਿਗੜਿਆ ਅਤੇ ਬਚਾਅ ਹੋ ਗਿਆ। ਨਿੱਜੀ ਸੁਰੱਖਿਆ ਕਰਮਚਾਰੀਆਂ ਨੇ ਕਾਫੀ ਮੁਸ਼ਕਿਲ ਨਾਲ ਭੀੜ ਨੂੰ ਪਿੱਛੇ ਹਟਾਇਆ। ਮੌਕੇ 'ਤੇ ਕਿਸੇ ਪੁਲਸ ਕਰਮਚਾਰੀ ਦੀ ਤਾਇਨਾਤੀ ਨਹੀਂ ਕੀਤੀ ਗਈ ਸੀ।

ਦੱਸਣਯੋਗ ਹੈ ਕਿ ਸੋਨੀਪਤ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਭਰਨ ਲਈ ਸਾਬਕਾ ਸੀ. ਐੱਮ. ਭੁਪੇਂਦਰ ਸਿੰਘ ਹੁੱਡਾ ਨੇ 10 ਵਜੇ ਪਹੁੰਚਣਾ ਸੀ। ਉਨ੍ਹਾਂ ਦਾ ਹੈਲੀਕਾਪਟਰ ਪੁਲਸ ਲਾਈਨ ਉਤਰਨਾ ਸੀ। ਇਸ ਲਈ ਹੈਲੀਪੈਡ ਤੋਂ ਲੈ ਕੇ ਛੋਟੇ ਸਕੱਤਰੇਤ ਤੱਕ ਭੀੜ ਇਕੱਠੀ ਹੋ ਗਈ ਸੀ। ਭੁਪੇਂਦਰ ਹੁੱਡਾ, ਉਨ੍ਹਾਂ ਦੀ ਪਤਨੀ ਆਸ਼ਾ ਹੁੱਡਾ ਅਤੇ ਬੇਟਾ ਦੁਪੇਂਦਰ ਹੁੱਡਾ ਤੈਅ ਪ੍ਰੋਗਰਾਮ ਮੁਤਾਬਕ ਦੋ ਘੰਟੇ ਦੇਰੀ ਨਾਲ ਪਹੁੰਚੇ ਸੀ। ਇਸ ਦੌਰਾਨ ਪਾਰਟੀ ਦੇ ਕਾਫੀ ਵਰਕਰ ਉਨ੍ਹਾਂ ਇੰਤਜ਼ਾਰ ਕਰ ਰਹੇ ਸੀ।


Iqbalkaur

Content Editor

Related News