ਲਾਕਡਾਊਨ 'ਚ ਫਸੇ ਮਜ਼ਦੂਰ-ਵਿਦਿਆਰਥੀ ਜਾ ਸਕਣਗੇ ਘਰ, ਜਾਰੀ ਹੋਈ ਨਵੀਂ ਗਾਇਡਲਾਈਨ
Wednesday, Apr 29, 2020 - 06:55 PM (IST)

ਨਵੀਂ ਦਿੱਲੀ - ਕੋਰੋਨਾ ਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਦੇਸ਼ 'ਚ ਲਾਕਡਾਊਨ ਲਾਗੂ ਹੈ। ਲਾਕਡਾਊਨ ਕਾਰਨ ਦੇਸ਼ 'ਚ ਕਈ ਲੋਕ ਆਪਣੇ ਘਰ ਤੋਂ ਦੂਰ ਦੂਜੀ ਥਾਂ 'ਤੇ ਫੱਸ ਗਏ ਹੈ। ਇਨ੍ਹਾਂ 'ਚ ਪ੍ਰਵਾਸੀ ਮਜ਼ਦੂਰ, ਤੀਰਥ ਯਾਤਰੀ, ਸੈਲਾਨੀ ਅਤੇ ਵਿਦਿਆਰਥੀ ਸ਼ਾਮਿਲ ਹਨ। ਉਥੇ ਹੀ ਗ੍ਰਹਿ ਮੰਤਰਾਲਾ ਨੇ ਫਸੇ ਹੋਏ ਲੋਕਾਂ ਲਈ ਨਵੀਂ ਗਾਇਡਲਾਈਨ ਜਾਰੀ ਕੀਤੀ ਹੈ। ਨਵੀਂ ਗਾਇਡਲਾਈਨ ਦੇ ਤਹਿਤ ਫਸੇ ਹੋਏ ਲੋਕ ਆਪਣੇ ਘਰ ਜਾ ਸਕਣਗੇ।
ਬਿਹਾਰ, ਝਾਰਖੰਡ, ਮਹਾਰਾਸ਼ਟਰ ਵਰਗੇ ਕੁੱਝ ਰਾਜਾਂ ਦੀ ਮੰਗ ਤੋਂ ਬਾਅਦ ਗ੍ਰਹਿ ਮੰਤਰਾਲਾ ਨੇ ਵੱਖ-ਵੱਖ ਸਥਾਨਾਂ 'ਤੇ ਫਸੇ ਹੋਏ ਪ੍ਰਵਾਸੀ ਮਜ਼ਦੂਰਾਂ, ਤੀਰਥ ਯਾਤਰੀਆਂ, ਸੈਲਾਨੀਆਂ ਅਤੇ ਵਿਦਿਆਰਥੀਆਂ ਦੀ ਆਵਾਜਾਈ ਲਈ ਨਵੀਂ ਗਾਇਡਲਾਈਨ ਤਿਆਰ ਕੀਤੀ ਹੈ। ਨਵੀਂ ਗਾਇਡਲਾਈਨ ਦੇ ਤਹਿਤ ਫਸੇ ਹੋਏ ਲੋਕਾਂ ਨੂੰ ਇੱਕ ਰਾਜ ਤੋਂ ਦੂੱਜੇ ਰਾਜ 'ਚ ਭੇਜਿਆ ਜਾ ਸਕੇਗਾ।
ਨਵੀਂ ਗਾਇਡਲਾਈਨ ਮੁਤਾਬਕ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਪਣੇ ਨੋਡਲ ਅਧਿਕਾਰੀ ਨਿਯੁਕਤ ਕਰਣ ਅਤੇ ਅਜਿਹੇ ਫਸੇ ਹੋਏ ਵਿਅਕਤੀਆਂ ਨੂੰ ਵਾਪਸ ਭੇਜਣ ਅਤੇ ਲੈਣ ਲਈ ਇੱਕ ਐਸ.ਓ.ਪੀ. ਦੀ ਨਿਯੁਕਤੀ ਕਰਨੀ ਹੋਵੇਗੀ। ਨਵੀਂ ਗਾਇਡਲਾਈਨ ਦੇ ਤਹਿਤ ਇੱਕ ਰਾਜ ਤੋਂ ਦੂੱਜੇ ਰਾਜ 'ਚ ਜਾਣ ਦੇ ਚਾਹਵਾਨ ਲੋਕਾਂ ਲਈ ਰਾਜਾਂ ਨੂੰ ਆਪਸ 'ਚ ਗੱਲ ਕਰਨੀ ਹੋਵੇਗੀ।
ਉਥੇ ਹੀ ਇੱਕ ਰਾਜ ਤੋਂ ਦੂੱਜੇ ਰਾਜ 'ਚ ਭੇਜੇ ਜਾ ਰਹੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ। ਜਾਂਚ ਤੋਂ ਬਾਅਦ ਹੀ ਲੋਕਾਂ ਨੂੰ ਅੱਗੇ ਭੇਜਿਆ ਜਾਵੇਗਾ। ਆਪਣੇ ਮੰਜ਼ਿਲ 'ਤੇ ਪੁੱਜਣ 'ਤੇ ਅਜਿਹੇ ਲੋਕਾਂ ਨੂੰ ਸਥਾਨਕ ਸਿਹਤ ਅਧਿਕਾਰੀਆਂ ਦੇ ਜ਼ਰੀਏ ਕੁਆਰੰਟੀਨ ਕੀਤਾ ਜਾਵੇਗਾ। ਨਾਲ ਹੀ ਇਨ੍ਹਾਂ ਸਾਰੇ ਲੋਕਾਂ ਨੂੰ ਆਰੋਗਯ ਸੇਤੂ ਐਪ ਦੀ ਵਰਤੋ ਲਈ ਉਤਸ਼ਾਹਤ ਕੀਤਾ ਜਾਵੇਗਾ।