100-200-500 ਦੇ ਨੋਟਾਂ ਨੂੰ ਲੈ ਕੇ ਵੱਡਾ ਅਪਡੇਟ, RBI ਨੇ ਤਿਆਰ ਕੀਤਾ ਮਾਸਟਰ ਪਲਾਨ
Tuesday, Apr 07, 2026 - 04:57 PM (IST)
ਬਿਜ਼ਨੈੱਸ ਡੈਸਕ : ਅਕਸਰ ਕਿਹਾ ਜਾਂਦਾ ਹੈ ਕਿ ਪੈਸਾ ਹੱਥਾਂ ਦੀ ਮੈਲ ਹੈ, ਪਰ ਹੁਣ ਇਹੀ ਪੈਸਾ ਤੁਹਾਡੇ ਘਰ ਨੂੰ ਸਜਾਉਣ ਦੇ ਕੰਮ ਆਵੇਗਾ। ਭਾਰਤੀ ਰਿਜ਼ਰਵ ਬੈਂਕ (RBI) ਇੱਕ ਅਜਿਹੀ ਵਿਲੱਖਣ ਯੋਜਨਾ 'ਤੇ ਕੰਮ ਕਰ ਰਿਹਾ ਹੈ ਜਿਸ ਦੇ ਤਹਿਤ ਚਲਨ ਤੋਂ ਬਾਹਰ ਹੋ ਚੁੱਕੇ, ਫਟੇ-ਪੁਰਾਣੇ ਅਤੇ ਸੜੇ ਹੋਏ ਨੋਟਾਂ ਨੂੰ ਸੁੱਟਣ ਜਾਂ ਜਲਾਉਣ ਦੀ ਬਜਾਏ, ਉਨ੍ਹਾਂ ਤੋਂ ਮਜ਼ਬੂਤ ਅਤੇ ਟਿਕਾਊ ਫਰਨੀਚਰ ਤਿਆਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ
ਸਰਕਾਰ ਨੇ ਇਸ ਕਾਰਨ ਲਿਆ ਇਹ ਫ਼ੈਸਲਾ
ਦਰਅਸਲ, ਹਰ ਸਾਲ ਆਰ.ਬੀ.ਆਈ. ਕੋਲ ਲਗਭਗ 15,000 ਟਨ ਵਜ਼ਨ ਦੇ ਅਜਿਹੇ ਨੋਟ ਜਮ੍ਹਾਂ ਹੁੰਦੇ ਹਨ ਜੋ ਵਰਤੋਂ ਦੇ ਯੋਗ ਨਹੀਂ ਰਹਿੰਦੇ। ਹੁਣ ਤੱਕ ਇਨ੍ਹਾਂ ਨੋਟਾਂ ਨੂੰ ਮਸ਼ੀਨਾਂ ਰਾਹੀਂ ਬਾਰੀਕ ਕੱਟ ਕੇ ਸਾੜ ਦਿੱਤਾ ਜਾਂਦਾ ਸੀ ਅਤੇ ਉਨ੍ਹਾਂ ਦੀ ਸੁਆਹ ਨੂੰ ਜ਼ਮੀਨ ਵਿੱਚ ਦਬਾ ਦਿੱਤਾ ਜਾਂਦਾ ਸੀ। ਪਰ ਨੋਟਾਂ ਵਿੱਚ ਵਰਤੀ ਜਾਣ ਵਾਲੀ ਸਿਆਹੀ ਅਤੇ ਰਸਾਇਣਾਂ ਕਾਰਨ ਇਹ ਤਰੀਕਾ ਵਾਤਾਵਰਣ ਲਈ ਵੱਡਾ ਖ਼ਤਰਾ ਬਣਿਆ ਹੋਇਆ ਸੀ ਅਤੇ ਇਸ ਪ੍ਰਕਿਰਿਆ 'ਤੇ ਬੈਂਕ ਦਾ ਕਾਫੀ ਖਰਚਾ ਵੀ ਹੁੰਦਾ ਸੀ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ
ਕੂੜੇ ਤੋਂ ਇੰਝ ਬਣੇਗੀ 'ਲੱਕੜ'
ਵਾਤਾਵਰਣ ਨੂੰ ਬਚਾਉਣ ਲਈ RBI ਨੇ 'ਵੁਡਨ ਸਾਇੰਸ ਐਂਡ ਟੈਕਨੀਕਲ ਇੰਸਟੀਚਿਊਟ' (Wooden Science and Technical Institute) ਨਾਲ ਹੱਥ ਮਿਲਾਇਆ ਹੈ। ਇਸ ਸੰਸਥਾ ਨੇ ਆਪਣੀ ਖੋਜ ਰਾਹੀਂ ਰੱਦੀ ਨੋਟਾਂ ਨੂੰ ਰੀਸਾਈਕਲ ਕਰਕੇ ਅਜਿਹੇ ਪਲਾਈਬੋਰਡ ਤਿਆਰ ਕੀਤੇ ਹਨ, ਜੋ ਮਜ਼ਬੂਤੀ ਦੇ ਹਰ ਟੈਸਟ ਵਿੱਚ ਪਾਸ ਹੋ ਚੁੱਕੇ ਹਨ। ਇਹ ਬੋਰਡ ਨਾ ਸਿਰਫ਼ ਆਮ ਪਲਾਈ ਵਾਂਗ ਮਜ਼ਬੂਤ ਹਨ, ਸਗੋਂ ਕਾਫੀ ਕਿਫਾਇਤੀ ਵੀ ਹੋਣਗੇ।
ਇਹ ਵੀ ਪੜ੍ਹੋ : ਮਹੀਨੇ ਦੇ ਪਹਿਲੇ ਦਿਨ ਲੱਗ ਗਏ ਝਟਕੇ , ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ
ਆਮ ਜਨਤਾ ਲਈ ਕੀ ਹੋਵੇਗਾ ਖਾਸ?
ਜੇਕਰ ਤੁਸੀਂ ਵੀ ਆਪਣੇ ਘਰ ਲਈ ਨਵਾਂ ਸੋਫਾ, ਬੈੱਡ ਜਾਂ ਅਲਮਾਰੀ ਬਣਵਾਉਣ ਬਾਰੇ ਸੋਚ ਰਹੇ ਹੋ, ਤਾਂ ਜਲਦੀ ਹੀ ਬਾਜ਼ਾਰ ਵਿੱਚ ਨੋਟਾਂ ਤੋਂ ਬਣੀ ਪਲਾਈ ਦੇਖਣ ਨੂੰ ਮਿਲ ਸਕਦੀ ਹੈ। ਇਹ ਤਕਨੀਕ ਨਾ ਸਿਰਫ਼ ਜੰਗਲਾਂ ਨੂੰ ਕੱਟਣ ਤੋਂ ਬਚਾਏਗੀ, ਸਗੋਂ ਬੇਕਾਰ ਹੋ ਚੁੱਕੇ ਕਾਗਜ਼ੀ ਨੋਟਾਂ ਨੂੰ ਇੱਕ ਨਵਾਂ ਜੀਵਨ ਵੀ ਦੇਵੇਗੀ।
ਇਹ ਵੀ ਪੜ੍ਹੋ : ਈਰਾਨ ਜੰਗ ਦੇ ਵਿਚਕਾਰ ਮਿਲੀ ਵੱਡੀ ਸਫਲਤਾ ; ਭਾਰਤ ਦੇ ਰੇਗਿਸਤਾਨ ਨੇ ਉਗਲਿਆ 'ਕਾਲਾ ਸੋਨਾ'
ਖਰਾਬ ਨੋਟਾਂ ਦਾ ਕੀ ਕਰਦਾ ਹੈ ਬੈਂਕ?
ਨਿਯਮਾਂ ਅਨੁਸਾਰ, ਜੇਕਰ ਤੁਹਾਡੇ ਕੋਲ ਫਟੇ ਜਾਂ ਸੜੇ ਹੋਏ ਨੋਟ ਹਨ, ਤਾਂ ਤੁਸੀਂ ਉਨ੍ਹਾਂ ਨੂੰ ਕਿਸੇ ਵੀ ਬੈਂਕ ਵਿੱਚ ਜਾ ਕੇ ਬਦਲ ਸਕਦੇ ਹੋ।
ਬੈਂਕ ਇਨ੍ਹਾਂ ਨੋਟਾਂ ਨੂੰ ਆਰ.ਬੀ.ਆਈ. ਦੇ ਜਾਂਚ ਕੇਂਦਰਾਂ 'ਤੇ ਭੇਜਦੇ ਹਨ।
ਉੱਥੇ ਮਸ਼ੀਨਾਂ ਰਾਹੀਂ ਤੈਅ ਕੀਤਾ ਜਾਂਦਾ ਹੈ ਕਿ ਕਿਹੜਾ ਨੋਟ ਦੁਬਾਰਾ ਬਾਜ਼ਾਰ ਵਿੱਚ ਜਾ ਸਕਦਾ ਹੈ ਅਤੇ ਕਿਸ ਨੂੰ ਰੱਦੀ ਘੋਸ਼ਿਤ ਕਰਨਾ ਹੈ।
ਜੋ ਨੋਟ 50 ਫੀਸਦੀ ਤੋਂ ਜ਼ਿਆਦਾ ਖਰਾਬ ਹੁੰਦੇ ਹਨ, ਹੁਣ ਉਨ੍ਹਾਂ ਤੋਂ ਹੀ ਇਹ ਖਾਸ ਫਰਨੀਚਰ ਤਿਆਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਜਾਣੋ 1 ਲੱਖ ਦੀ ਚਾਂਦੀ 'ਤੇ ਕਿੰਨਾ ਮਿਲ ਸਕਦੈ Loan , ਕੀ ਹਨ ਸ਼ਰਤਾਂ ਤੇ ਨਿਯਮ
ਇਹ ਵੀ ਪੜ੍ਹੋ : Gold-Platinum ਨੂੰ ਲੈ ਕੇ ਸਰਕਾਰ ਨੇ ਲਾਗੂ ਕੀਤੇ ਸਖ਼ਤ ਨਿਯਮ; ਕੀਮਤਾਂ 'ਚ ਆ ਸਕਦਾ ਹੈ ਭਾਰੀ ਉਛਾਲ!
ਇਹ ਵੀ ਪੜ੍ਹੋ : ਸੋਨਾ ਖ਼ਰੀਦਣ ਵਾਲਿਆਂ ਲਈ ਵੱਡੀ ਖ਼ਬਰ: ਗਾਹਕ ਖ਼ੁਦ ਕਰ ਸਕਣਗੇ ਅਸਲੀ ਗਹਿਣੇ ਦੀ ਪਰਖ਼, ਜਾਣੋ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
