Big Breaking: UPI Payments ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ

Tuesday, Oct 13, 2026 - 01:58 PM (IST)

Big Breaking: UPI Payments ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ

ਬਿਜ਼ਨੈੱਸ ਡੈਸਕ: ਸਰਕਾਰ ਨੇ UPI ਲੈਣ-ਦੇਣ 'ਤੇ ਲਾਗੂ ਹੋਣ ਵਾਲੇ MDR ਨੂੰ ਫ਼ਿਲਹਾਲ ਟਾਲਣ ਦਾ ਫ਼ੈਸਲਾ ਕੀਤਾ ਹੈ। ਹੁਣ ਇਹ 15 ਅਕਤੂਬਰ ਨੂੰ ਲਾਗੂ ਨਹੀਂ ਹੋਵੇਗਾ, ਸਗੋਂ ਇਸ ਨੂੰ ਦੀਵਾਲੀ ਤਕ ਲਈ ਟਾਲ਼ ਦਿੱਤਾ ਗਿਆ ਹੈ। ਇਹ ਫ਼ੈਸਲਾ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਲਿਆ ਗਿਆ ਹੈ। MDR ਲਾਗੂ ਹੋਣ ਦੀ ਅਗਲੀ ਤਾਰੀਖ਼ ਦਾ ਐਲਾਨ ਕੁਝ ਦੇਰ ਬਾਅਦ ਕੀਤਾ ਜਾਵੇਗਾ, ਪਰ ਫ਼ਿਲਹਾਲ ਇੰਨਾ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਇਹ ਫ਼ੈਸਲਾ 15 ਅਕਤੂਬਰ ਨੂੰ ਲਾਗੂ ਨਹੀਂ ਹੋਵੇਗਾ ਤੇ ਦੀਵਾਲੀ ਤੋਂ ਬਾਅਦ ਦੀ ਕੋਈ ਤਾਰੀਖ਼ 'ਤੇ ਇਸ ਨੂੰ ਲਾਗੂ ਕੀਤਾ ਜਾਵੇਗਾ। 

UPI ਅਤੇ ਸੇਵਾਵਾਂ ਸੰਚਾਲਨ ਕਮੇਟੀ ਨੇ ਅੱਜ ਫੈਸਲਾ ਕੀਤਾ ਹੈ ਕਿ, ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ, ਚੋਣਵੇਂ ਵਿਅਕਤੀ-ਤੋਂ-ਵਪਾਰੀ (P2M) UPI ਲੈਣ-ਦੇਣ 'ਤੇ MDR ਦੀਵਾਲੀ ਤੋਂ ਬਾਅਦ ਲਾਗੂ ਕੀਤਾ ਜਾਵੇਗਾ। ਲਾਗੂ ਕਰਨ ਦੀ ਮਿਤੀ ਦਾ ਐਲਾਨ ਵੱਖਰੇ ਤੌਰ 'ਤੇ ਕੀਤਾ ਜਾਵੇਗਾ।


author

Anmol Tagra

Content Editor

Related News