ਟਾਟਾ ਸੰਜ਼ ਦੀ ਲਿਸਟਿੰਗ ਨੂੰ ਲੈ ਕੇ RBI ਨੇ ਮੰਗਿਆ ਰੋਡਮੈਪ

Tuesday, Sep 29, 2026 - 11:22 AM (IST)

ਟਾਟਾ ਸੰਜ਼ ਦੀ ਲਿਸਟਿੰਗ ਨੂੰ ਲੈ ਕੇ RBI ਨੇ ਮੰਗਿਆ ਰੋਡਮੈਪ

ਬਿਜ਼ਨੈੱਸ ਡੈਸਕ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਟਾਟਾ ਸਮੂਹ ਦੀ ਹੋਲਡਿੰਗ ਕੰਪਨੀ ਟਾਟਾ ਸੰਜ਼ ਤੋਂ ਲਾਜ਼ਮੀ ਲਿਸਟਿੰਗ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਯੋਜਨਾ ’ਤੇ ਅਪਡੇਟ ਮੰਗਿਆ ਹੈ। ਸੂਤਰਾਂ ਅਨੁਸਾਰ ਆਰ. ਬੀ. ਆਈ. ਨੇ 11 ਸਤੰਬਰ ਤੋਂ ਬਾਅਦ ਦੋ ਵਾਰ ਟਾਟਾ ਸੰਜ਼ ਨੂੰ ਪੱਤਰ ਲਿਖ ਕੇ ਲਿਸਟਿੰਗ ਦੀ ਪ੍ਰਕਿਰਿਆ ਅਤੇ ਸਮਾਂ ਹੱਦ ਦੀ ਜਾਣਕਾਰੀ ਮੰਗੀ ਹੈ।

ਇਹ ਵੀ ਪੜ੍ਹੋ :  SBI ਨੇ ATM ਨਿਯਮਾਂ ਵਿੱਚ ਬਦਲਾਅ ਕੀਤਾ, ਨਕਦੀ ਕਢਵਾਉਣ 'ਤੇ ਲੱਗੇਗਾ ਚਾਰਜ ਲੱਗੇ, ਮੁਫ਼ਤ ਲੈਣ-ਦੇਣ ਦੀ ਸੀਮਾ ਘਟਾਈ

ਸੂਤਰਾਂ ਅਨੁਸਾਰ ਕੰਪਨੀ ਫਿਲਹਾਲ ਆਪਣਾ ਜਵਾਬ ਤਿਆਰ ਕਰ ਰਹੀ ਹੈ ਅਤੇ ਉਸ ਨੇ ਕੇਂਦਰੀ ਬੈਂਕ ਨੂੰ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਦਾ ਭਰੋਸਾ ਦਿੱਤਾ ਹੈ। 17 ਸਤੰਬਰ ਨੂੰ ਟਾਟਾ ਸੰਜ਼ ਦੇ ਬੋਰਡ ਨੇ ਹੋਲਡਿੰਗ ਕੰਪਨੀ ਦੀ ਲਿਸਟਿੰਗ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਹੁਣ ਬੋਰਡ ਦੀ ਅਗਲੀ ਬੈਠਕ ’ਚ ਆਰ. ਬੀ. ਆਈ. ਨੂੰ ਦਿੱਤੇ ਜਾਣ ਵਾਲੇ ਜਵਾਬ ਅਤੇ ਸੰਭਾਵਿਤ ਸਮਾਂ ਹੱਦ ਨੂੰ ਅੰਤਿਮ ਰੂਪ ਦਿੱਤੇ ਜਾਣ ਦੀ ਉਮੀਦ ਹੈ।

ਇਹ ਫੈਸਲਾ ਆਰ. ਬੀ. ਆਈ. ਵੱਲੋਂ 11 ਸਤੰਬਰ ਨੂੰ ਟਾਟਾ ਸੰਜ਼ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ (ਸੀ. ਓ. ਆਰ.) ਵਾਪਸ ਕਰਨ ਦੀ ਅਰਜ਼ੀ ਖਾਰਿਜ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ। ਕੇਂਦਰੀ ਬੈਂਕ ਨੇ ਕੰਪਨੀ ਨੂੰ ਅਪਰ ਲੇਅਰ ਨਾਨ-ਬੈਂਕਿੰਗ ਫਾਇਨਾਂਸ਼ੀਅਲ ਕੰਪਨੀ (ਐੱਨ. ਬੀ. ਐੱਫ. ਸੀ.-ਯੂ. ਐੱਲ.) ਲਈ ਲਾਗੂ ਨਿਯਮਾਂ ਦੀ ਪਾਲਣਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਹਾਲਾਂਕਿ ਟਾਟਾ ਟਰੱਸਟਸ ਦਾ ਰੁਖ਼ ਅਲੱਗ ਹੈ। ਟਾਟਾ ਟਰੱਸਟਸ ਦੇ ਚੇਅਰਮੈਨ ਅਤੇ ਟਾਟਾ ਸੰਜ਼ ਦੇ ਨਾਮਜ਼ਦ ਨਿਰਦੇਸ਼ਕ ਨੋਏਲ ਟਾਟਾ ਨੇ 17 ਸਤੰਬਰ ਦੀ ਬੈਠਕ ’ਚ ਦੁਹਰਾਇਆ ਕਿ ਹੋਲਡਿੰਗ ਕੰਪਨੀ ਨਿੱਜੀ ਬਣੀ ਰਹਿਣੀ ਚਾਹੀਦੀ ਹੈ। ਟਾਟਾ ਟਰੱਸਟਸ ਕੋਲ ਟਾਟਾ ਸੰਜ਼ ’ਚ ਕਰੀਬ 66 ਫੀਸਦੀ ਹਿੱਸੇਦਾਰੀ ਹੈ।

ਇਹ ਵੀ ਪੜ੍ਹੋ : Gold ਦੀ Hallmark ਫ਼ੀਸ 'ਚ ਹੋ ਗਿਆ ਭਾਰੀ ਵਾਧਾ, ਜਾਣੋ ਗਾਹਕਾਂ 'ਤੇ ਕਿੰਨਾ ਪਵੇਗਾ ਬੋਝ

ਉਥੇ ਹੀ ਸ਼ਾਪੂਰਜੀ ਪਾਲੋਨਜੀ ਸਮੂਹ, ਜਿਸ ਦੀ 18.37 ਫੀਸਦੀ ਹਿੱਸੇਦਾਰੀ ਹੈ, ਲਿਸਟਿੰਗ ਨੂੰ ਆਪਣੀ ਹਿੱਸੇਦਾਰੀ ਤੋਂ ਮੁੱਲ ਹਾਸਲ ਕਰਨ ਅਤੇ ਫੰਡ ਜੁਟਾਉਣ ਦੇ ਸੰਭਾਵਿਤ ਮਾਧਿਅਮ ਵਜੋਂ ਦੇਖਦਾ ਹੈ। ਟਾਟਾ ਸੰਜ਼ ਨੂੰ ਸਤੰਬਰ 2022 ’ਚ ਐੱਨ. ਬੀ. ਐੱਫ. ਸੀ.-ਯੂ. ਐੱਲ. ਵਰਗ ’ਚ ਰੱਖਿਆ ਗਿਆ ਸੀ। ਕੰਪਨੀ ਦੀ ਤਿੰਨ ਸਾਲ ਦੀ ਲਿਸਟਿੰਗ ਸਮਾਂ-ਹੱਦ ਸਤੰਬਰ 2025 ’ਚ ਖਤਮ ਹੋ ਚੁੱਕੀ ਹੈ। 31 ਮਾਰਚ 2026 ਤੱਕ ਕੰਪਨੀ ਦੀ ਕੁੱਲ ਜਾਇਦਾਦ 2.01 ਲੱਖ ਕਰੋੜ ਰੁਪਏ ਸੀ।

ਇਹ ਵੀ ਪੜ੍ਹੋ : Kitty party ਦੇ ਨਾਂ 'ਤੇ 200 ਔਰਤਾਂ ਨਾਲ 50 ਕਰੋੜ ਠੱਗੀ, ਮਾਮਲਾ ਜਾਣ ਉੱਡਣਗੇ ਹੋਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News