ਬਲਾਤਕਾਰ ਤੋਂ ਬਾਅਦ ਕਰ ਦਿੱਤਾ ਔਰਤ ਦਾ ਕਤਲ, ਮੂੰਹ ''ਚੋਂ ਨਿਕਲ ਰਹੀ ਸੀ ਝੱਗ
Tuesday, Jan 24, 2017 - 12:00 PM (IST)
ਨਵੀਂ ਦਿੱਲੀ— ਉੱਤਰੀ ਦਿੱਲੀ ਦੇ ਤਿਮਾਰਪੁਰ ਇਲਾਕੇ ''ਚ ਮੇਅਰ ਹਾਊਸ ਕੋਲ ਇਕ ਔਰਤ ਦੀ ਸ਼ੱਕੀ ਹਾਲਤ ''ਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਔਰਤ ਦੇ ਮੂੰਹ ''ਚੋਂ ਝੱਗ ਨਿਕਲ ਰਹੀ ਸੀ। ਉਸ ਦੇ ਸਰੀਰ ''ਤੇ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਉੱਥੇ ਹੀ ਕੱਪੜੇ ਵੀ ਪੁੱਠੇ ਪਾਏ ਗਏ ਹਨ। ਜਿਸ ਨਾਲ ਬਲਾਤਕਾਰ ਤੋਂ ਬਾਅਦ ਕਤਲ ਦਾ ਸ਼ੱਕ ਵੀ ਜ਼ਾਹਰ ਕੀਤਾ ਜਾ ਰਿਹਾ ਹੈ। ਹਾਲਾਂਕਿ ਪੁਲਸ ਬਲਾਤਕਾਰ ਤੋਂ ਬਾਅਦ ਕਤਲ ਦੇ ਸ਼ੱਕ ਤੋਂ ਇਨਕਾਰ ਕਰ ਰਹੀ ਹੈ। ਮਰਨ ਵਾਲੀ ਔਰਤ ਦੀ ਉਮਰ ਕਰੀਬ 30 ਸਾਲ ਦੱਸੀ ਜਾ ਰਹੀ ਹੈ। ਫਿਲਹਾਲ ਉਸ ਦੀ ਪਛਾਣ ਨਹੀਂ ਹੋ ਸਕਦੀ ਹੈ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਖੁਲਾਸਾ ਹੋ ਸਕੇਗਾ।
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਦੀ ਸਵੇਰ 6.30 ਵਜੇ ਪੁਲਸ ਨੂੰ ਤਿਮਾਰਪੁਰ ਸਥਿਤ ਮੇਅਰ ਹਾਊਸ ਨੇੜੇ ਵਿਰੇਂਦਰ ਪਬਲਿਕ ਸਕੂਲ ਕੋਲ ਸੜਕ ਕਿਨਾਰੇ ਇਕ ਔਰਤ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ। ਮੌਕੇ ''ਤੇ ਪੁੱਜੀ ਪੁਲਸ ਨੇ ਔਰਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਔਰਤ ਦੇ ਮੂੰਹ ''ਚੋਂ ਝੱਗ ਨਿਕਲ ਰਿਹਾ ਸੀ। ਉਸ ਦੇ ਕੱਪੜੇ ਹੀ ਬਿਖਰੇ ਅਤੇ ਪੁੱਠੇ ਸਨ। ਉਸ ਦੇ ਕੱਪੜਿਆਂ ''ਤੇ ਕੁਝ ਖੂਬ ਦੇ ਨਿਸ਼ਾਨ ਵੀ ਮਿਲੇ ਹਨ। ਪੁਲਸ ਅਨੁਸਾਰ ਔਰਤ ਦੇ ਸਰੀਰ ''ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਹੈ ਪਰ ਜਿਸ ਤਰ੍ਹਾਂ ਨਾਲ ਉਸ ਨੇ ਕੱਪੜੇ ਪਾਏ ਹੋਏ ਸਨ, ਉਸ ਕਾਰਨ ਉਸ ਨਾਲ ਬਲਾਤਕਾਰ ਹੋਣ ਦੇ ਸ਼ੱਕ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਮੇਅਰ ਹਾਊਸ ਦੇ ਨੇੜੇ-ਤੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੇ ਫੁਟੇਜ ਨਾਲ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
