ਵਿਆਹ ਤੋਂ ਪਹਿਲਾਂ ਲਾੜੇ ਦੀ ਮੌਤ, ਲਾੜੀ ਨੇ ਪਾ ਲਿਆ ਪੈਟਰੋਲ, ਜਨਾਨੀਆਂ ਨੇ ਲਾਹ ਦਿੱਤੇ ਸਾਰੇ ਕੱਪੜੇ

Wednesday, Jul 17, 2024 - 11:16 PM (IST)

ਗੁਨਾ- ਚੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਇਕ ਮੁਲਜ਼ਮ ਦੀ ਵਿਆਹ ਵਾਲੇ ਦਿਨ ਪੁਲਸ ਹਿਰਾਸਤ ’ਚ ਹੋਈ ਮੌਤ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਦਾ ਗੁੱਸਾ ਰੁਕ ਨਹੀਂ ਰਿਹਾ। ਮ੍ਰਿਤਕ ਦੇ ਪਰਿਵਾਰ ਦੀਆਂ ਔਰਤਾਂ ਨੇ ਇਨਸਾਫ ਦੀ ਮੰਗ ਨੂੰ ਲੈ ਕੇ ਮੰਗਲਵਾਰ ਕੁਲੈਕਟਰੇਟ ਕੰਪਲੈਕਸ ’ਚ ਹੰਗਾਮਾ ਕੀਤਾ। ਗੁੱਸੇ ’ਚ ਆਈਆਂ ਔਰਤਾਂ ਨੇ ਅਫਸਰਾਂ ਦੇ ਸਾਹਮਣੇ ਆਪਣੇ ਕੱਪੜੇ ਵੀ ਲਾਹ ਦਿੱਤੇ। ਕਿਸੇ ਤਰ੍ਹਾਂ ਉਨ੍ਹਾਂ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ ਗਿਆ। ਕੁਲੈਕਟਰ ਸਤਿੰਦਰ ਸਿੰਘ ਨੇ ਉਨ੍ਹਾਂ ਨੂੰ ਜਾਂਚ ਕਰ ਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। 

ਇਹ ਵੀ ਪੜ੍ਹੋ- ਕੂਲਰ ਦੀ ਹਵਾ ਨੇ ਵਿਆਹ 'ਚ ਪਾ'ਤਾ ਪੁਆੜਾ, ਲਾੜੀ ਨੇ ਬਰੰਗ ਲਿਫਾਫੇ ਵਾਂਗ ਮੋੜ'ਤੀ ਬਾਰਾਤ

ਇਹ ਹੈ ਪੂਰਾ ਮਾਮਲਾ

ਦਰਅਸਲ, ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਦੇ ਇਲਾਕੇ 'ਚ ਪਾਰਦੀ ਸਮਾਜ ਦੇ ਲੋਕ ਰਹਿੰਦੇ ਹਨ। ਇਸੇ ਸਮਾਜ ਨਾਲ ਸੰਬੰਧਿਤ ਨੌਜਵਾਨ ਦਾ ਨਾਂ ਦੇਵਾ ਪਾਰਦੀ ਹੈ। ਦੇਵਾ 'ਤੇ ਮੱਧ ਪ੍ਰਦੇਸ਼ ਤੋਂ ਇਲਾਵਾ ਹੋਰ ਸੂਬਿਆਂ 'ਚ ਵੀ ਕੇਸ ਦਰਜ ਹਨ। ਉਹ ਵੱਡੀਆਂ ਚੋਰੀਆਂ ਅਤੇ ਡਕੈਤੀ ਦੀਆਂ ਘਟਨਾਵਾਂ 'ਚ ਸ਼ਾਮਲ ਰਿਹਾ ਹੈ। ਪੁਲਸ ਜਦੋਂ ਉਸ ਦੇ ਪਿੰਡ 'ਚ ਗ੍ਰਿਫਤਾਰ ਕਰਨ ਜਾਂਦੀ ਸੀ ਤਾਂ ਉਸ ਦੇ ਲੋਕ ਕਵਚ ਬਣ ਜਾਂਦੇ ਹਨ। ਅਜਿਹੇ 'ਚ ਪੁਲਸ ਨੇ ਦੇਵਾ ਪਾਰਦੀ ਦੀ ਗ੍ਰਿਫਤਾਰੀ ਦਾ ਪਲਾਨ ਬਣਾਇਆ। ਉਸ ਦਾ ਘਰ ਧਰਨਾਵਦਾ ਥਾਣਾ ਖੇਤਰ ਦੇ ਬੀਲਾਖੇੜੀ 'ਚ ਹੈ। ਐਤਵਾਰ ਨੂੰ ਜਦੋਂ ਬਾਰਾਦ ਨਿਕਲੀ ਤਾਂ ਪੁਲਸ ਨੇ ਉਸ ਨੂੰ ਪਿੰਡ ਤੋਂ ਦੋ ਕਿਲੋਮੀਟਰ ਦੂਰ ਗ੍ਰਿਫਤਾਰ ਕਰ ਲਿਆ। ਨਾਲ ਉਸ ਦਾ ਚਾਚਾ ਗੋਕੁਲ ਸਿੰਘ ਚੱਕ ਵੀ ਸੀ।

ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ 'ਚ ਫੈਲ ਗਿਆ ਮਲੇਰੀਆ, 187 ਤੋ ਵੱਧ ਵਿਦਿਆਰਥੀ ਪੀੜਤ

ਦੋਵਾਂ ਤੋਂ ਪੁੱਛਗਿੱਛ ਤੋਂ ਬਾਅਦ ਪੁਲਸ ਸਾਮਾਨ ਦੀ ਰਿਕਵਰੀ ਲਈ ਇਨ੍ਹਾਂ ਨੂੰ ਲੈ ਕੇ ਜਾ ਰਹੀ ਸੀ। ਪੁਲਸ ਦੀ ਥਿਓਰੀ ਹੈ ਕਿ ਇਸੇ ਦੌਰਾਨ ਦੇਵਾ ਦੀ ਸਿਹਤ ਵਿਗੜ ਗਈ। ਉਸ ਨੂੰ ਇਲਾਜ ਲਈ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਜ਼ਿਲ੍ਹਾ ਹਸਪਤਾਲ 'ਚ ਹੰਗਾਮਾ ਸ਼ੁਰੂ ਹੋ ਗਿਆ। ਉਸ ਦੀ ਦੁਲਹਨ ਨੇ ਖ਼ੁਦ 'ਤੇ ਪੈਟਰੋਲ ਪਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਸ ਨੂੰ ਬਚਾਅ ਲਿਆ।

ਅਗਲੇ ਦਿਨ ਪਾਰਦੀ ਸਮਾਜ ਦੀਆਂ ਔਰਤਾਂ ਨੇ ਕੁਲੈਕਟਰੇਟ 'ਚ ਪਹੁੰਚ ਕੇ ਘਟਨਾ ਦੇ ਵਿਰੋਧ 'ਚ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪੁਲਸ ਜਦੋਂ ਪਹੁੰਚੀ ਤਾਂ ਔਰਤਾਂ ਉਨ੍ਹਾਂ ਦੇ ਸਾਹਮਣੇ ਹੀ ਕੱਪੜੇ ਉਤਾਰਨ ਲੱਗੀਆਂ। ਇਸ ਨਾਲ ਪੁਲਸ ਦੀ ਟੀਮ ਘਬਰਾ ਗਈ। ਇਸ ਤੋਂ ਬਾਅਦ ਬੜੀ ਮੁਸ਼ਕਿਲ ਨਾਲ ਪੂਰੇ ਮਾਮਲੇ ਨੂੰ ਸੰਭਾਲਿਆ ਗਿਆ। ਇਸ ਮਾਮਲੇ 'ਚ ਪੁਲਸ ਨੇ 24 ਔਰਤਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ- ਕਦੇ ਸੋਚਿਆ, ਮਰਨ ਤੋਂ ਬਾਅਦ ਤੁਹਾਡੇ ਗੂਗਲ ਤੇ ਫੇਸਬੁੱਕ ਅਕਾਊਂਟ ਦਾ ਕੀ ਹੁੰਦੈ, ਜਾਣੋ ਡਿਜੀਟਲ ਵਸੀਅਤ ਬਾਰੇ


Rakesh

Content Editor

Related News