ਦਿੱਲੀ ਚੋਣ ਤੋਂ ਪਹਿਲਾਂ ਮਹਿਲਾ ਸਬ ਇੰਸਪੈਕਟਰ ਦੀ ਗੋਲੀ ਮਾਰ ਕੇ ਕਤਲ

Saturday, Feb 08, 2020 - 02:39 AM (IST)

ਦਿੱਲੀ ਚੋਣ ਤੋਂ ਪਹਿਲਾਂ ਮਹਿਲਾ ਸਬ ਇੰਸਪੈਕਟਰ ਦੀ ਗੋਲੀ ਮਾਰ ਕੇ ਕਤਲ

ਨਵੀਂ ਦਿੱਲੀ — ਦਿੱਲੀ 'ਚ ਅਗਲੀ ਸਵੇਰੇ ਚੋਣਾਂ ਲਈ ਵੋਟਿੰਗ ਹੋਣੀ ਹੈ। ਉਸ ਤੋਂ ਪਹਿਲਾਂ ਰੋਹਿਣੀ ਇਲਾਕੇ 'ਚ ਇਕ ਮਹਿਲਾ ਸਬ ਇੰਸਪੈਕਟਰ ਦੀ ਗੋਲੀ  ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਵਾਰਦਾਤ ਸ਼ੁੱਕਰਵਾਰ ਰਾਤ 9.30 ਵਜੇ ਦੀ ਹੈ। ਸਬ ਇੰਸਪੈਕਟਰ ਦਾ ਨਾਂ ਪ੍ਰੀਤੀ ਅਹਲਾਵਤ ਹੈ। 2018 ਬੈਚ ਦੀ ਐੱਸ.ਆਈ. ਪ੍ਰੀਤੀ ਅਹਲਾਵਤ ਪੂਰਬੀ ਦਿੱਲੀ ਦੇ ਪਟਪਡਗੰਜ ਥਾਣੇ 'ਚ ਤਾਇਨਾਤ ਸੀ। ਸਬ ਇੰਸਪੈਕਟਰ ਪ੍ਰੀਤੀ ਨੂੰ ਸਿਰ 'ਚ ਗੋਲੀ ਮਾਰੀ ਗਈ ਸੀ। ਮੌਕੇ ਤੋਂ ਤਿੰਨ ਕਾਰਤੂਸ ਦੇ ਖੋਲ ਬਰਾਮਦ ਹੋਏ ਹਨ।
ਜਾਣਕਾਰੀ ਮੁਤਾਬਕ ਪ੍ਰੀਤੀ ਈਸਟ ਮੈਟਰੋ ਸਟੇਸ਼ਨ 'ਤੇ ਰਾਤ 9.30 ਵਜੇ ਪਹੁੰਚੀ। ਮੈਟਰੋ ਤੋਂ ਉਤਰ ਕੇ ਉਹ ਨਾਲ ਵਾਲੇ ਲੇਨ ਤੋਂ ਪੈਦਲ ਜਾ ਰਹੀ ਸੀ। ਉਦੋਂ ਹੀ ਇਕ ਨੌਜਵਾਨ ਪਿੱਛੇ ਤੋਂ ਆਇਆ ਅਤੇ ਇਕਦਮ ਕਰੀਬ ਤੋਂ ਸਿਰ 'ਚ ਗੋਲੀ ਮਾਰ ਕੇ ਭੱਜ ਗਿਆ। ਫਿਲਹਾਲ ਹੱਤਿਆ ਦੀ ਵਜ੍ਹਾ ਹਾਲੇ ਤਕ ਸਾਹਮਣੇ ਨਹੀਂ ਆਈ ਹੈ।


author

Inder Prajapati

Content Editor

Related News