''ਛੇਤੀ ਨਿਕਲੋ, ਤੁਸੀਂ ਰਾਹ ਬੰਦ ਕੀਤੇ ਹੋਏ ਆ..!'' ਮੰਤਰੀ ਦੀ ਰੈਲੀ ਕਾਰਨ ਜਾਮ ''ਚ ਫਸੀ ਔਰਤ ਨੇ ਪਾ''ਤਾ ਰੌਲ਼ਾ
Wednesday, Apr 22, 2026 - 10:37 AM (IST)
ਮੁੰਬਈ (ਏਜੰਸੀ)- ਮੁੰਬਈ ਦੇ ਵਰਲੀ ਇਲਾਕੇ 'ਚ ਮੰਗਲਵਾਰ ਨੂੰ ਮਹਿਲਾ ਰਾਖਵਾਂਕਰਨ ਨਾਲ ਸੰਬੰਧਤ ਸੰਵਿਧਾਨ ਸੋਧ ਬਿੱਲ ਦੇ ਵਿਰੋਧ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਦਰਸ਼ ਦੌਰਾਨ ਆਵਾਜਾਈ ਜਾਮ ਤੋਂ ਨਾਰਾਜ਼ ਇਕ ਔਰਤ ਨੇ ਮਹਾਰਾਸ਼ਟਰ ਸਰਕਾਰ 'ਚ ਮੰਤਰੀ ਗਿਰੀਸ਼ ਮਹਾਜਨ ਨੂੰ ਫਟਕਾਰ ਲਗਾਈ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਮਹਾਜਨ ਵਿਰੋਧ ਦੌਰਾਨ ਵਿਰੋਧੀ ਦਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਰੈਲੀ 'ਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਬਿੱਲ ਦਾ ਮਕਸਦ ਵਿਧਾਨ ਸਭਾਵਾਂ 'ਚ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਨੂੰ ਜਲਦ ਤੋਂ ਜਲਦ ਲਾਗੂ ਕਰਨਾ ਸੀ। ਇਸ ਦੌਰਾਨ ਇਕ ਔਰਤ ਨੇ ਸੜਕਾਂ ਰੋਕਣ ਅਤੇ ਯਾਤਰੀਆਂ ਲਈ ਅਸੁਵਿਧਾ ਪੈਦਾ ਕਰਨ ਕਰਨ ਲਈ ਮੰਤਰੀ 'ਤੇ ਗੁੱਸਾ ਕੀਤਾ।
ਔਰਤ ਨੇ ਮਹਾਜਨ ਨੂੰ ਕਿਹਾ,''ਇੱਥੋਂ ਚਲੇ ਜਾਓ। ਤੁਸੀਂ ਜਾਮ ਲਗਾ ਰਹੇ ਹੋ।'' ਔਰਤ ਨੇ ਪੁੱਛਿਆ ਕਿ ਵਾਹਨਾਂ ਦੀ ਆਵਾਜਾਈ ਰੋਕਣ ਦੀ ਬਜਾਏ ਰੈਲੀ ਕੋਲ ਦੇ ਕਿਸੇ ਖੁੱਲ੍ਹੇ ਮੈਦਾਨ 'ਚ ਕਿਉਂ ਨਹੀਂ ਕੀਤੀ ਜਾ ਸਕਦੀ। ਜਦੋਂ ਮਹਾਜਨ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਉਦੋਂ ਵੀ ਔਰਤ ਨੇ ਆਪਣਾ ਗੁੱਸਾ ਜਾਰੀ ਰੱਖਦੇ ਹੋਏ ਕਿਹਾ,''ਕੀ ਤੁਹਾਨੂੰ ਸਮਝ ਨਹੀਂ ਆਇਆ? ਤੁਹਾਨੂੰ ਕੀ ਹੋ ਗਿਆ ਹੈ? ਸੈਂਕੜੇ ਲੋਕ ਇੰਤਜ਼ਾਰ ਕਰ ਰਹੇ ਹਨ।'' ਪੁਲਸ ਦੇ ਇਕ ਅਧਿਕਾਰੀ ਨੇ ਜਦੋਂ ਦਖ਼ਲ ਦਿੱਤਾ ਤਾਂ ਉਹ ਭੜਕ ਗਈ ਅਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਕੋਈ ਉਸ ਨਾਲ ਗੱਲ ਨਾ ਕਰੇ। ਘਟਨਾ ਦਾ ਇਕ ਵੀਡੀਓ ਆਨਲਾਈਨ ਪ੍ਰਸਾਰਿਤ ਹੋ ਗਿਆ, ਜਿਸ ਨਾਲ ਭਾਜਪਾ ਦੀ ਵਿਰੋਧ ਪ੍ਰਦਰਸ਼ਨ ਦੀ ਰਣਨੀਤੀ ਦੀ ਆਲੋਚਨਾ ਹੋਰ ਵਧ ਗਈ। ਕਾਂਗਰਸ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਹਰਸ਼ਵਰਧ ਸਪਕਾਲ ਨੇ ਵੀਡੀਓ ਸਾਂਝਾ ਕਰਦੇ ਹੋਏ ਦੋਸ਼ ਲਗਾਇਆ ਕਿ ਸੱਤਾਧਾਰੀ ਪਾਰਟੀ ਦੀ ਮਹਿਲਾ ਰਾਖਵਾਂਕਰਨ ਮੁਹਿੰਮ ਨੇ ਉਸ ਦਾ 'ਅਸਲੀ ਚਿਹਰਾ' ਉਜਾਗਰ ਕਰ ਦਿੱਤਾ ਹੈ। ਉਨ੍ਹਾਂ ਨੇ ਭਾਜਪਾ 'ਤੇ ਰਾਜਨੀਤਕ ਲਾਭ ਲਈ ਔਰਤਾਂ ਨੂੰ ਗੁੰਮਰਾਹ ਕਰਨ ਅਤੇ ਇਸ ਮੁੱਦੇ ਦਾ ਇਸਤੇਮਾਲ 'ਝੂਠੀ ਕਹਾਣੀ' ਫੈਲਾਉਣ ਲਈ ਕਰਨ ਦਾ ਦੋਸ਼ ਲਗਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
