ਡਿਵਾਈਡਰ ਨਾਲ ਕਾਰ ਟਕਰਾਉਣ ਕਾਰਨ ਵਾਪਰਿਆ ਹਾਦਸਾ, ਇਕ ਔਰਤ ਦੀ ਮੌਤ

Wednesday, Apr 15, 2026 - 05:05 PM (IST)

ਡਿਵਾਈਡਰ ਨਾਲ ਕਾਰ ਟਕਰਾਉਣ ਕਾਰਨ ਵਾਪਰਿਆ ਹਾਦਸਾ, ਇਕ ਔਰਤ ਦੀ ਮੌਤ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਹਰਜਿੰਦਰ ਸਿੰਘ ਗੋਰਾਇਆ)- ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਪਿੰਡ ਖਖਾਂ ਨੇੜੇ ਸਵੇਰੇ ਤੜਕਸਾਰ ਹੋਏ ਇਕ ਸੜਕ ਹਾਦਸੇ 'ਚ ਕਾਰ ਸਵਾਰ ਇਕ ਔਰਤ ਦੀ ਮੌਤ ਹੋ ਗਈ ਜਦਕਿ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਹਾਦਸਾ ਸਵੇਰੇ ਕਰੀਬ ਪੌਨੇ 7 ਵਜੇ ਉਸ ਸਮੇਂ ਵਾਪਰਿਆ ਜਦੋਂ ਗੁਰਦਾਸਪੁਰ ਤੋਂ ਇਕ ਪਰਿਵਾਰ ਸਵਿੱਫਟ ਕਾਰ 'ਚ ਸਵਾਰ ਹੋ ਕੇ ਜਲੰਧਰ ਵੱਲ ਜਾ ਰਿਹਾ ਸੀ ਕਿ ਅਚਾਨਕ ਹੀ ਪਿੰਡ ਖਖਾ ਨੇੜੇ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਡਿਵਾਈਡਰ 'ਚ ਟਕਰਾ ਕੇ ਹਾਦਸਾਗ੍ਰਸਤ ਹੋ ਗਈ।

PunjabKesari

ਜਿਸ ਕਾਰਨ ਕਾਰ 'ਚ ਸਵਾਰ ਦਲਜੀਤ ਕੌਰ ਵਾਸੀ ਦੋਰਾਂਗਲਾ ਗੁਰਦਾਸਪੁਰ ਦੀ ਹਸਪਤਾਲ ਲੈ ਜਾਂਦਿਆਂ ਮੌਤ ਹੋ ਗਈ ਜਦਕਿ ਕਾਰ ਚਾਲਕ ਬਲਜਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਪਿੰਡ ਗਾਲੜੀ ਗੁਰਦਾਸਪੁਰ ਅਤੇ ਅਮੀਰ ਮਸੀਹ ਪੁੱਤਰ ਸਲਾਮਤ ਮਸੀਹ ਵਾਸੀ ਦੋਰਾਗਲਾ ਗੰਭੀਰ ਜ਼ਖ਼ਮੀ ਹੋ ਗਏ ਜ਼ਖ਼ਮੀਆਂ ਨੂੰ ਡਿਊਟੀ 'ਤੇ  ਮੌਜੂਦ ਸੁਰੱਖਿਆ ਫੋਰਸ ਦੇ ਸਿਪਾਹੀ ਗੁਰਤੇਜ ਸਿੰਘ ਪੋਸ਼ਣ ਕਾਟਲ ਅਤੇ ਦਵਿੰਦਰ ਸਿੰਘ ਦੀ ਟੀਮ ਨੂੰ ਸਰਕਾਰੀ ਹਸਪਤਾਲ ਟਾਂਡਾ ਦਾਖਲ ਕਰਵਾਇਆ। ਇਸ ਹਾਦਸੇ ਸਬੰਧੀ ਪੁਲਸ ਵੱਲੋਂ ਹੋਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਸਰਹੱਦੀ ਕਸਬਾ ਦੋਰਾਂਗਲਾ ਤੋਂ ਘਰੋਂ ਇਲਾਜ ਕਰਵਾਉਣ ਲਈ ਜਲੰਧਰ ਦੇ ਲਈ ਰਵਾਨਾ ਹੋਈ ਮਹਿਲਾ ਦਲਜੀਤ ਕੌਰ ਦੀ ਸੜਕੀ ਹਾਦਸੇ ਦੇ ਦੌਰਾਨ ਚੌਲਾਂਗ ਟੋਲ ਪਲਾਜ਼ਾ ਨੇੜੇ ਦਰਦਨਾਕ ਮੌਤ ਹੋਈ। 

PunjabKesari

ਇਹ ਵੀ ਪੜ੍ਹੋ: LPG ਖ਼ਪਤਕਾਰ ਦੇਣ ਧਿਆਨ ! ਹਾਲੇ ਵੀ 10-15 ਦਿਨਾਂ ਤੱਕ ਸਿਲੰਡਰ...

ਜਾਣਕਾਰੀ ਮੁਤਾਬਕ ਮਹਿਲਾ ਦਲਜੀਤ ਕੌਰ ਘਰੋਂ ਡਾਇਲਸਿਸ ਕਰਵਾਉਣ ਲਈ ਸਵੇਰੇ ਦੌਰਾਂਗਲਾ ਤੋਂ ਜਲੰਧਰ ਕਿਡਨੀ ਹਸਪਤਾਲ ਲਈ ਰਵਾਨਾ ਹੋਈ ਸੀ। ਚੌਲਾਂਗ ਟੋਲ ਪਲਾਜ਼ਾ 'ਤੇ ਗੱਡੀ ਦਾ ਸੰਤੁਲਨ ਵਿਗੜਨ ਕਰਕੇ ਗੱਡੀ ਡਿਵਾਈਡਰ ਨਾਲ ਟਕਰਾਈ ਅਤੇ ਗੱਡੀ ਦੇ ਪਰਖੱਚੇ ਉੱਡ ਗਏ। ਗੱਡੀ ਦਾ ਏਅਰਬੈਗ ਤੱਕ ਖੁੱਲ੍ਹ ਗਿਆ ਪਰ ਮਹਿਲਾ ਦੀ ਜਾਨ ਨਾ ਬਚ ਸਕੀ। ਗੱਡੀ 'ਚ ਮੌਜੂਦ ਇਕ ਹੋਰ ਨੌਜਵਾਨ ਜੋਕਿ ਘਰੋਂ ਡਿਊਟੀ ਲਈ ਮਹਿਲਾ ਨਾਲ ਹੀ ਗੱਡੀ 'ਚ ਜਾ ਰਿਹਾ ਸੀ ਪਰ ਉਸ ਦੇ ਵੀ ਡੂੰਘੀਆਂ ਸੱਟਾਂ ਲੱਗੀਆਂ ਹਨ ਜੋਕਿ ਇਸ ਵਕਤ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

PunjabKesari

ਡਰਾਈਵਰ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ ਉਹ 3 ਕੁ ਵਜੇ ਦੇ ਕਰੀਬ ਦੌਰਾਂਗਲਾ ਤੋਂ ਜਲੰਧਰ ਲਈ ਨਿਕਲੇ ਸੀ ਅਤੇ ਚੌਲਾਂਗ ਟੋਲ ਪਲਾਜ਼ਾ ਤੋਂ ਪਿੱਛੇ ਹੀ ਗੱਡੀ ਸੰਤੁਲਨ ਵਿਗੜਨ ਕਰਕੇ ਡਿਵਾਈਡਰ ਦੇ ਨਾਲ ਜਾ ਟਕਰਾਈ, ਜਿਸ ਕਰਕੇ ਮੌਕੇ 'ਤੇ ਹੀ ਮਹਿਲਾ ਦੀ ਮੌਤ ਹੋ ਗਈ।
ਡਰਾਈਵਰ ਅਤੇ ਇਕ ਹੋਰ ਨੌਜਵਾਨ ਦੇ ਵੀ ਡੂੰਘੀਆਂ ਸੱਟਾਂ ਲੱਗੀਆਂ ਹਨ ਅਤੇ ਹਸਪਤਾਲ 'ਚ ਜ਼ੇਰੇ ਇਲਾਜ ਹਨ। ਮਹਿਲਾ ਦਾ ਬੇਟਾ ਵਿਦੇਸ਼ ਵਿੱਚ ਹੈ ਅਤੇ ਘਰ 'ਚ ਸਿਰਫ਼ ਆਪਣੇ ਪੋਤਰੇ ਅਤੇ ਨੰਹੂ ਨਾਲ ਰਹਿੰਦੀ ਸੀ ਅਤੇ ਕਈ ਸਮਾਜਿਕ ਕੰਮਾਂ 'ਚ ਲਗਾਤਾਰ ਵੱਧ ਚੜ੍ਹ ਕੇ ਸੇਵਾ ਵੀ ਕਰਦੀ ਸੀ। ਮਹਿਲਾ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਿੰਡ ਵਿਚ ਸੋਗ ਦਾ ਮਾਹੌਲ ਹੈ। 

PunjabKesari
ਇਹ ਵੀ ਪੜ੍ਹੋ: ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦਾ ਅੰਦੂਰਨੀ ਕਲੇਸ਼ ਆਇਆ ਸਾਹਮਣੇ, ਬਦਲ ਸਕਦੇ ਨੇ ਸਮੀਕਰਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News