ਲਾਪਤਾ ਔਰਤ ਦੀ ਲਾਸ਼ ਨਹਿਰ ’ਚੋਂ ਬਰਾਮਦ

Sunday, Apr 12, 2026 - 04:12 PM (IST)

ਲਾਪਤਾ ਔਰਤ ਦੀ ਲਾਸ਼ ਨਹਿਰ ’ਚੋਂ ਬਰਾਮਦ

ਤਲਵਾੜਾ (ਜੋਸ਼ੀ)-ਤਲਵਾੜਾ ਪੁਲਸ ਸਟੇਸ਼ਨ ਆਉਂਦੇ ਪਿੰਡ ਖਟਿੱਗੜ ਨੇੜੇ ਮੁਕੇਰੀਆਂ ਹਾਈਡਲ ਦੀ ਨਹਿਰ ’ਚੋਂ ਇਕ ਲਾਪਤਾ ਔਰਤ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਐੱਸ. ਐੱਚ. ਓ. ਤਲਵਾੜਾ ਸਤਪਾਲ ਸਿੰਘ ਨੇ ਦੱਸਿਆ ਹੈ ਕਿ ਸਾਨੂੰ ਜਿਵੇਂ ਹੀ ਸੂਚਨਾ ਮਿਲੀ ਕਿ ਪਿੰਡ ਖਟਿੱਗੜ ਨੇੜੇ ਮੁਕੇਰੀਆਂ ਹਾਈਡਲ ਦੀ ਨਹਿਰ ’ਚ ਇਕ ਔਰਤ ਦੀ ਲਾਸ਼ ਪਈ ਹੈ ਤਾਂ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਮੌਕੇ ’ਤੇ ਜਾ ਕੇ ਲੋਕਾਂ ਦੇ ਸਹਿਯੋਗ ਨਾਲ ਲਾਸ਼ ਨੂੰ ਬਾਹਰ ਕੱਢਿਆ। 

ਇਹ ਵੀ ਪੜ੍ਹੋ: ਬੱਚਿਆਂ ਨੂੰ ਵਿਖਾਓ ਇਹ ਮਜ਼ੇਦਾਰ ਵੀਡੀਓ, ਜਲਦੀ ਸਿੱਖਣਗੇ ਗਿਣਤੀ

ਮ੍ਰਿਤਕ ਦੀ ਪਛਾਣ ਤਲਵਾੜਾ ਪੁਲਸ ਸਟੇਸ਼ਨ ’ਚ 31 ਮਾਰਚ ਨੂੰ ਪਿੰਡ ਧਰਮਪੁਰ ਦੇਵੀ ਦੀ ਪ੍ਰਵੀਨ ਕੁਮਾਰੀ ਪਤਨੀ ਬਚਿੱਤਰ ਸਿੰਘ ਦੀ ਉਸ ਦੇ ਭਰਾ ਰਾਜਿੰਦਰ ਕੁਮਾਰ ਪੁੱਤਰ ਬਲਦੇਵ ਰਾਜ ਵਾਸੀ ਪਿੰਡ ਬਹਿ ਬਿਧੀਆ ਨੇ ਗੁੰਮਸ਼ੁਦਗੀ ਲਿਖਵਾਈ ਹੋਈ ਸੀ ਵੱਜੋਂ ਹੋਈ ਹੈ, ਜਿਸ ’ਚ ਰਜਿੰਦਰ ਕੁਮਾਰ ਨੇ ਦੱਸਿਆ ਸੀ ਕਿ ਉਸ ਦੀ ਭੈਣ ਪ੍ਰਵੀਨ ਕੁਮਾਰੀ ਜੋ ਕਿ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ, ਜਿਸ ਕਾਰਨ ਉਹ 29 ਮਾਰਚ ਨੂੰ ਬਿਨਾਂ ਦੱਸੇ ਘਰੋਂ ਕਿਧਰੇ ਚਲੀ ਗਈ ਸੀ, ਜਿਸ ਦੀ ਸ਼ਿਨਾਖਤ ਕਰਨ ਉਪਰੰਤ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਤਲਵਾੜਾ ਦੇ ਬੀ. ਬੀ. ਐੱਮ. ਬੀ. ਹਸਪਤਾਲ ’ਚ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਅਨੋਖਾ ਮਾਮਲਾ! 25 ਸਾਲਾਂ ਬਾਅਦ ਜਦ ਘਰ ਪਹੁੰਚਿਆ 'ਮਰ ਚੁੱਕਾ' ਪਤੀ ਤਾਂ ਪਤਨੀ ਨੇ ਕੀਤਾ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News