ਕਰੰਸੀ ਮਾਰਕੀਟ ਨੂੰ ਵੱਡੀ ਰਾਹਤ! RBI ਨੇ ਸੌਖੇ ਕੀਤੇ ਨਿਯਮ, ਵਿਦੇਸ਼ੀ ਨਿਵੇਸ਼ ਦਾ ਰਾਹ ਹੋਇਆ ਪੱਧਰਾ

Tuesday, Apr 21, 2026 - 03:09 PM (IST)

ਕਰੰਸੀ ਮਾਰਕੀਟ ਨੂੰ ਵੱਡੀ ਰਾਹਤ! RBI ਨੇ ਸੌਖੇ ਕੀਤੇ ਨਿਯਮ, ਵਿਦੇਸ਼ੀ ਨਿਵੇਸ਼ ਦਾ ਰਾਹ ਹੋਇਆ ਪੱਧਰਾ

ਬਿਜ਼ਨੈੱਸ ਡੈਸਕ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਰੁਪਏ ਦੇ ਕਾਰੋਬਾਰ ਨੂੰ ਹੋਰ ਜ਼ਿਆਦਾ ਸਰਲ ਬਣਾਉਣ ਲਈ ਕੁਝ ਮੌਜੂਦਾ ਪਾਬੰਦੀਆਂ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਆਰ. ਬੀ. ਆਈ. ਨੇ ਆਫਸ਼ੋਰ ਡੈਰੀਵੇਟਿਵ ਇੰਸਟਰੂਮੈਂਟਸ ’ਤੇ ਲਾਈਆਂ ਗਈਆਂ ਕੁਝ ਸਖ਼ਤ ਪਾਬੰਦੀਆਂ ਨੂੰ ਹਟਾ ਦਿੱਤਾ ਹੈ, ਜਿਸ ਨਾਲ ਵਿਦੇਸ਼ੀ ਨਿਵੇਸ਼ਕਾਂ ਲਈ ਕਾਰੋਬਾਰ ਕਰਨਾ ਸੌਖਾ ਹੋਵੇਗਾ। ਇਨ੍ਹਾਂ ਬਦਲਾਵਾਂ ਦਾ ਮੁੱਖ ਮਕਸਦ ਰੁਪਏ ਦੀ ਤਰਲਤਾ ਵਧਾਉਣਾ ਅਤੇ ਭਾਰਤੀ ਕਰੰਸੀ ਦੇ ਅੰਤਰਰਾਸ਼ਟਰੀਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਹੈ।

ਇਹ ਵੀ ਪੜ੍ਹੋ :   10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ ਖ਼ਬਰ, 14 ਜੂਨ ਤੱਕ ਮਿਲੇਗੀ ਖ਼ਾਸ ਸਹੂਲਤ

ਆਰ. ਬੀ. ਆਈ. ਨੇ ਅੱਜ ਰੁਪਏ ਦੀ ਬੇਭਰੋਸਗੀ ਨੂੰ ਰੋਕਣ ਲਈ ਆਫਸ਼ੋਰ ਨਾਨ-ਡਲਿਵਰੇਬਲ ਫਾਰਵਰਡਸ ਮਾਰਕੀਟ (ਐੱਨ. ਡੀ. ਐੱਫ.) ’ਚ ਪੁਜ਼ੀਸ਼ਨ ਲੈਣ ਵਾਲੇ ਫਾਰੈਕਸ ਡੀਲਰਾਂ ’ਤੇ ਲਾਈਆਂ ਗਈਆਂ ਕੁਝ ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਇਹ ਕਦਮ ਆਰ. ਬੀ. ਆਈ. ਗਵਰਨਰ ਸੰਜੇ ਮਲਹੋਤਰਾ ਦੇ ਉਸ ਬਿਆਨ ਤੋਂ ਕੁਝ ਦਿਨਾਂ ਬਾਅਦ ਚੁੱਕਿਆ ਹੈ, ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਇਹ ਪਾਬੰਦੀਆਂ ਹਮੇਸ਼ਾ ਲਈ ਲਾਗੂ ਨਹੀਂ ਰਹਿਣਗੀਆਂ।

ਇਹ ਵੀ ਪੜ੍ਹੋ :    ਦੁਨੀਆ ਦਾ ਲਗਭਗ ਅੱਧਾ ਸੋਨਾ ਸਿਰਫ਼ ਦੋ ਦੇਸ਼ਾਂ ਕੋਲ, ਉਤਪਾਦਨ ਦੇ ਮਾਮਲੇ 'ਚ ਇਸ ਦੇਸ਼ ਨੇ ਮਾਰੀ ਬਾਜ਼ੀ

ਆਰ. ਬੀ. ਆਈ. ਨੇ ਕਿਹਾ ਕਿ ਹੁਣ ਅਧਿਕਾਰਤ ਡੀਲਰਾਂ ਨੂੰ ਰੁਪਏ ਨਾਲ ਜੁੜੇ ਨਾਨ-ਡਲਿਵਰੇਬਲ ਡੈਰੀਵੇਟਿਵ ਕਾਂਟਰੈਕਟਸ ਦੇ ਆਫਰਜ਼ ਨੂੰ ਨਿਵਾਸੀ ਜਾਂ ਗੈਰ-ਨਿਵਾਸੀ ਯੂਜ਼ਰਜ਼ ਤੱਕ ਸੀਮਤ ਰੱਖਣ ਦੀ ਲੋੜ ਨਹੀਂ ਹੋਵੇਗੀ। ਹੁਣ ਉਹ ਕਿਸੇ ਯੂਜ਼ਰ ਨੂੰ ਰੁਪਏ ਨਾਲ ਜੁੜੇ ਕਿਸੇ ਵੀ ਫਾਰੇਨ ਕਰੰਸੀ ਡੈਰੀਵੇਟਿਵ ਕਾਂਟਰੈਕਟ ਨੂੰ ਦੁਬਾਰਾ ਬੁੱਕ ਕਰਨ ਦੀ ਇਜਾਜ਼ਤ ਵੀ ਦੇ ਸਕਦੇ ਹਨ।

ਹਾਲਾਂਕਿ, ਆਰ. ਬੀ. ਆਈ. ਨੇ ਕਿਹਾ ਕਿ ਰਜਿਸਟਰਡ ਡੀਲਰਾਂ ਨੂੰ ਸਬੰਧਤ ਧਿਰਾਂ ਨਾਲ ਰੁਪਏ ’ਚ ਹੋਣ ਵਾਲੇ ਫਾਰੇਨ ਕਰੰਸੀ ਡੈਰੀਵੇਟਿਵ ਕਾਂਟਰੈਕਟਸ ’ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਛੋਟ ਸਿਰਫ਼ ਮੌਜੂਦਾ ਕਾਂਟਰੈਕਟਸ ਨੂੰ ਕੈਂਸਲ ਕਰਨ ਜਾਂ ਰੋਲਓਵਰ ਕਰਨ ਅਤੇ ਗੈਰ-ਸਬੰਧਤ, ਗੈਰ-ਨਿਵਾਸੀ ਯੂਜ਼ਰਜ਼ ਦੇ ਨਾਲ ਕੀਤੇ ਗਏ ਬੈਕ-ਟੂ-ਬੈਕ ਟ੍ਰਾਂਜ਼ੈਕਸ਼ਨ ਤੱਕ ਹੀ ਸੀਮਤ ਹੈ। ਆਰ. ਬੀ. ਆਈ. ਨੇ ਕਿਹਾ ਕਿ ਇਹ ਉਪਾਅ ਤੁਰੰਤ ਲਾਗੂ ਹੋ ਗਏ ਹਨ।

ਇਹ ਵੀ ਪੜ੍ਹੋ :  ਬੱਚਿਆਂ ਨੂੰ ਨਕਦ ਦੇਣ ਤੋਂ ਮਿਲੇਗਾ ਛੁਟਕਾਰਾ, ਜੇਬਖ਼ਰਚ 'ਤੇ ਵੀ ਰਹੇਗੀ ਨਜ਼ਰ, ਲਾਂਚ ਹੋਇਆ ਨਵਾਂ ਫ਼ੀਚਰ

ਮਾਰਚ ’ਚ ਲਏ ਸਨ ਇਹ ਵੱਡੇ ਫ਼ੈਸਲੇ

ਬੈਂਕਾਂ ਨੂੰ ਹਰ ਕਾਰੋਬਾਰੀ ਦਿਨ ਦੇ ਅੰਤ ’ਚ ਆਨਸ਼ੋਰ ਡਲਿਵਰੇਬਲ ਰੁਪਇਆ ਬਾਜ਼ਾਰ ’ਚ ਆਪਣੀ ਨੈੱਟ ਓਪਨ ਪੁਜ਼ੀਸ਼ਨ ਨੂੰ 100 ਮਿਲੀਅਨ ਡਾਲਰ ਤੱਕ ਸੀਮਤ ਰੱਖਣਾ ਜਾਰੀ ਰੱਖਣਾ ਹੋਵੇਗਾ। ਮਾਰਚ ਦੇ ਅੰਤ ’ਚ ਕੇਂਦਰੀ ਬੈਂਕ ਨੇ ਰੁਪਏ ਦੀ ਲਗਾਤਾਰ ਡਿੱਗਦੀ ਕੀਮਤ ਨੂੰ ਨਵੇਂ ਹੇਠਲੇ ਪੱਧਰ ’ਤੇ ਪਹੁੰਚਣ ਤੋਂ ਰੋਕਣ ਲਈ ਕਈ ਸਖ਼ਤ ਉਪਾਅ ਕੀਤੇ ਸਨ, ਕਿਉਂਕਿ ਅਮਰੀਕਾ-ਈਰਾਨ ਜੰਗ ਦੀ ਸਥਿਤੀ ਵਿਗੜਨ ਕਾਰਨ ਬ੍ਰੇਂਟ ਕਰੂਡ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਟੱਪ ਗਈਆਂ ਸਨ।

ਇਹ ਵੀ ਪੜ੍ਹੋ :  ਵਿਦੇਸ਼ਾਂ ਤੋਂ ਪੈਸਾ ਮੰਗਵਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ, RBI ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ

10 ਅਪ੍ਰੈਲ ਤੱਕ ਬੈਂਕਾਂ ਨੇ ਆਫ਼ਸ਼ੋਰ ਐੱਨ. ਡੀ. ਐੱਫ. ਬਾਜ਼ਾਰ ’ਚ ਲੱਗਭਗ 40 ਬਿਲੀਅਨ ਡਾਲਰ ਦੇ ਸੱਟੇਬਾਜ਼ੀ ਵਾਲੇ ਸੌਦਿਆਂ ਨੂੰ ਖ਼ਤਮ ਕਰ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਡਾਲਰ ਦੇ ਮੁਕਾਬਲੇ ਰੁਪਇਆ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 95.21 ਤੋਂ ਨਿਕਲ ਕੇ ਵਾਪਸ ਉੱਪਰ ਆ ਗਿਆ।

ਰੋਕਣੀ ਪਈ ਸੀ ਸੱਟੇਬਾਜ਼ੀ

ਆਪਣੀ ਪਾਲਿਸੀ ਮੀਟਿੰਗ ’ਚ ਆਰ. ਬੀ. ਆਈ. ਗਵਰਨਰ ਨੇ ਕਿਹਾ ਸੀ ਕਿ ਇਹ ਉਪਾਅ ਆਰਜ਼ੀ ਸਨ, ਕਿਉਂਕਿ ਆਰ. ਬੀ. ਆਈ. ਨੇ ਮਾਰਚ ’ਚ ਆਰਬਿਟਰੇਜ ਮਾਰਕੀਟ ’ਚ ਸੱਟੇਬਾਜ਼ੀ ਵਾਲੀ ਪੁਜ਼ੀਸ਼ਨ ਬਣਦੀ ਹੋਈ ਵੇਖੀ ਸੀ ਅਤੇ ਉਸ ਨੂੰ ਬਹੁਤ ਜ਼ਿਆਦਾ ਬੇਭਰੋਸਗੀ ’ਤੇ ਲਗਾਮ ਲਾਉਣੀ ਪਈ ਸੀ। ਆਰ. ਬੀ. ਆਈ. ਨੇ ਕਿਹਾ ਸੀ ਕਿ ਇਹ ਉਪਾਅ ਬਾਜ਼ਾਰ ’ਚ ਹੋਏ ਕੁਝ ਖ਼ਾਸ ਘਟਨਾਚੱਕਰਾਂ ਦੀ ਪ੍ਰਤੀਕਿਰਿਆ ਸਨ ਅਤੇ ਨਾਲ ਹੀ ਇਹ ਵੀ ਜੋੜਿਆ ਸੀ ਕਿ ਉਹ ਵਿਆਪਕ ਬਾਜ਼ਾਰਾਂ ਦੇ ਅੰਤਰਰਾਸ਼ਟਰੀਕਰਨ ਅਤੇ ਉਨ੍ਹਾਂ ਨੂੰ ਹੋਰ ਜ਼ਿਆਦਾ ਡੂੰਘਾ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਇਹ ਵੀ ਪੜ੍ਹੋ :  LPG ਸੰਕਟ ਦਰਮਿਆਨ ਸਰਕਾਰ ਦਾ ਵੱਡਾ ਐਲਾਨ; ਹੁਣ ਇਨ੍ਹਾਂ ਲੋਕਾਂ ਨੂੰ ਮਿਲਣਗੇ ਡਬਲ ਸਿਲੰਡਰ
ਇਹ ਵੀ ਪੜ੍ਹੋ :    ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
ਇਹ ਵੀ ਪੜ੍ਹੋLenskart 'ਤੇ ਲੱਗੇ ਧਾਰਮਿਕ ਵਿਤਕਰੇ ਦੇ ਇਲਜ਼ਾਮ: ਹਿਜਾਬ ਨੂੰ ਇਜਾਜ਼ਤ ਪਰ ਬਿੰਦੀ-ਤਿਲਕ 'ਤੇ ਪਾਬੰਦੀ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News