ਪੁਲਸ ਵਾਲੀ ਦੇ ਪ੍ਰੇਮ ''ਚ ਕੈਦ ਹੋਇਆ ਕੈਦੀ

06/07/2019 7:28:33 PM

ਸਤਨਾ: ਮੱਧ ਪ੍ਰਦੇਸ਼ ਦੇ ਸਤਨਾ ਕੇਂਦਰੀ ਜੇਲ 'ਚ ਕੁਝ ਠੀਕ ਨਹੀਂ ਹੈ। ਇਥੇ ਕੈਦੀਆਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅਜਿਹਾ ਹੀ ਮਾਮਲਾ ਵੀਰਵਾਰ ਸ਼ਾਮ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਅਨਿਲ ਕੁਸ਼ਵਾਹਾ ਨਾਮੀ ਕੈਦੀ ਨੇ ਵੀਰਵਾਰ ਖੁਦਕੁਸ਼ੀ ਕਰ ਲਈ, ਜੋ ਜੇਲ ਦੇ ਅੰਦਰ ਵਰਦੀਧਾਰੀ ਮਹਿਲਾ ਜੇਲ ਵਾਰਡਨ (ਮਹਿਲਾ ਪੁਲਸ ਮੁਲਾਜ਼ਮ) ਨੂੰ ਦਿਲ ਦੇ ਬੈਠਾ ਸੀ। ਇਕਤਰਫਾ ਪਿਆਰ 'ਚ ਧੋਖਾ ਖਾਣ 'ਤੇ ਉਹ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਾ ਤੇ ਉਸ ਨੇ ਜੇਲ 'ਚ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ। ਜ਼ਿਕਰਯੋਗ ਹੈ ਕਿ ਇਕ ਮਹੀਨੇ ਦੇ ਅੰਦਰ ਜੇਲ 'ਚ ਫਾਂਸੀ ਲਾ ਕੇ ਖੁਦਕੁਸ਼ੀ ਕਰਨ ਦਾ ਇਹ ਦੂਜਾ ਮਾਮਲਾ ਹੈ।


Related News