ਨੂੰਹ ਨੇ ਸਹੁਰੇ ਨੂੰ ਉਤਾਰਿਆ ਮੌਤ ਦੇ ਘਾਟ

07/10/2018 3:59:49 PM

ਸਿਰਮੌਰ— ਨੂੰਹ ਨੇ ਆਪਣੇ ਸਹੁਰੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮਾਮਲਾ ਸਿਰਮੌਰ ਜ਼ਿਲੇ ਦੇ ਨਾਹਨ ਦੇ ਬਨੇਠੀ ਪਿੰਡ ਦਾ ਹੈ। 
ਔਰਤ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਬਨੇਠੀ ਪਿੰਡ ਦੇ ਇਸ ਪਰਿਵਾਰ 'ਚ ਝਗੜਾ ਚੱਲ ਰਿਹਾ ਸੀ। ਇਸ ਕਰਕੇ ਨੂੰਹ ਨੇ ਸਹੁਰੇ ਦਾ ਡੰਡਿਆਂ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਦੋਸ਼ੀ ਔਰਤ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News