ਬੀਬੀਆਂ ਨੂੰ ਸਿਗਨਲ ਅਤੇ ਇੰਜੀਨੀਅਰਿੰਗ ਕੋਰ ’ਚ ਪਹਿਲੀ ਵਾਰ ਮਿਲਿਆ ਕਰਨਲ ਰੈਂਕ

Monday, Aug 23, 2021 - 05:10 PM (IST)

ਨਵੀਂ ਦਿੱਲੀ- ਫ਼ੌਜ ’ਚ ਪੁਰਸ਼ਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਲਗਾਤਾਰ ਅੱਗੇ ਵੱਧ ਰਹੀਆਂ ਅਧਿਕਾਰੀ ਬੀਬੀਆਂ ਨੂੰ ਇਕ ਹੋਰ ਕਾਮਯਾਬੀ ਮਿਲੀ ਹੈ ਅਤੇ ਪਹਿਲੀ ਵਾਰ 5 ਅਧਿਕਾਰੀ ਬੀਬੀਆਂ ਨੂੰ ਫ਼ੌਜ ਦੀ ਸਿਗਨਲ, ਈ.ਐੱਮ.ਈ. ਅਤੇ ਇੰਜੀਨੀਅਰ ਕੋਰ ’ਚ ਟਾਈਮ ਸਕੇਲ ਦੇ ਕੇ ਕਰਨਲ ਰੈਂਕ ਨਾਲ ਨਵਾਜਿਆ ਗਿਆ ਹੈ। ਰੱਖਿਆ ਮੰਤਰਾਲਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਫ਼ੌਜ ਨੇ 26 ਸਾਲ ਤੱਕ ਸੇਵਾ ’ਚ ਸ਼ਾਨਦਾਰ ਯੋਗਦਾਨ ਦੇਣ ਵਾਲੀਆਂ 5 ਅਧਿਕਾਰੀ ਬੀਬੀਆਂ ਨੂੰ ਟਾਈਮ ਸਕੇਲ ਦੇ ਕੇ ਕਰਨਲ ਦੇ ਰੈਂਕ ’ਤੇ ਤਰੱਕੀ (ਪ੍ਰਮੋਟ) ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਅਧਿਕਾਰੀ ਬੀਬੀਆਂ ਨੂੰ ਕਰਨਲ ਬਣਾਉਣ ਦਾ ਮਾਰਗ ਪੱਕਾ ਹੋ ਗਿਆ ਹੈ। ਫ਼ੌਜ ਨੇ ਕਿਹਾ ਕਿ 5 ਅਧਿਕਾਰੀ ਬੀਬੀਆਂ ਨੂੰ ਸਿਗਨਲ ਕੋਰ, ਇਲੈਕਟ੍ਰਾਨਿਕ ਐਂਡ ਮੈਕੇਨਿਕਲ ਇੰਜੀਨੀਅਰਜ਼ ਅਤੇ ਇੰਜੀਨੀਅਰਜ਼ ਕੋਰ ’ਚ ਕਰਨਲ ਦਾ ਰੈਂਕ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਗੋਲਗੱਪੇ ਵੇਚਣ ਵਾਲੇ ਦੀ ਘਿਨੌਣੀ ਹਰਕਤ, ਪਾਣੀ ’ਚ ਮਿਲਾਇਆ ਪਿਸ਼ਾਬ, ਵੀਡੀਓ ਵਾਇਰਲ

ਜਿਨ੍ਹਾਂ 5 ਅਧਿਕਾਰੀ ਬੀਬੀਆਂ ਨੂੰ ਕਰਨਲ ਰੈਂਕ ਲਈ ਚੁਣਿਆ ਗਿਆ ਹੈ, ਉਨ੍ਹਾਂ ’ਚ ਸਿਗਨਲ ਕੋਰ ਦੀ ਲੈਫਟੀਨੈਂਟ ਕਰਨਲ ਨਵਨੀਤ ਦੁੱਗਲ ਅਤੇ ਇੰਜੀਨੀਅਰਜ਼ ਕੋਰ ਦੀ ਲੈਫਟੀਨੈਂਟ ਕਰਨਲ ਰੀਨੂੰ ਖੰਨਾ ਅਤੇ ਲੈਫਟੀਨੈਂਟ ਕਰਨਲ ਰਿਚਾ ਸਾਗਰ ਸ਼ਾਮਲ ਹਨ। ਇਸ ਤੋਂ ਪਹਿਲਾਂ ਅਧਿਕਾਰੀ ਬੀਬੀਆਂ ਨੂੰ ਸਿਰਫ਼ ਫ਼ੌਜ ਮੈਡੀਕਲ ਕੋਰ, ਜੱਜ ਐਡਵੋਕੇਟ ਜਨਰਲ ਅਤੇ ਫ਼ੌਜ ਸਿੱਖਿਆ ਕੋਰ ’ਚ ਹੀ ਕਨਰਲ ਦੇ ਰੈਂਕ ’ਤੇ ਪ੍ਰਮੋਸ਼ਨ ਦਿੱਤੀ ਜਾਂਦੀ ਸੀ। ਫ਼ੌਜ ਦੀਆਂ ਹੋਰ ਸ਼ਾਖਾਵਾਂ ’ਚ ਵੀ ਅਧਿਕਾਰੀ ਬੀਬੀਆ ਨੂੰ ਤਰੱਕੀ ਦੇ ਮੌਕੇ ਮਿਲਣਾ ਇਸ ਗੱਲ ਦਾ ਸੰਕੇਤ ਹਨ ਕਿ ਫ਼ੌਜ ਹੁਣ ਬੀਬੀਆਂ ਨੂੰ ਵੱਧ ਤੋਂ ਵੱਧ ਮੌਕੇ ਦੇ ਰਹੀ ਹੈ। ਫ਼ੌਜ ’ਚ ਬੀਬੀਆਂ ਨੂੰ ਸਥਾਈ ਕਮਿਸ਼ਨ ਦੇਣ ਅਤੇ ਇਸ ਨਾਲ ਸੰਬੰਧਤ ਹੋਰ ਫ਼ੈਸਲਿਆਂ ਦੇ ਆਧਾਰ ’ਤੇ ਭਾਰਤੀ ਫ਼ੌਜ ਆਪਣੇ ਆਪ ਨੂੰ ਜੈਂਡਰ ਦੇ ਆਧਾਰ ’ਤੇ ਨਿਰਪੱਖ ਫ਼ੌਜ ਦੇ ਰੂਪ ’ਚ ਸਥਾਪਤ ਕਰ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News