ਇਨ੍ਹਾਂ ਬੀਬੀਆਂ ਨੇ ਸ਼ਮਸ਼ਾਨ ਘਾਟ ''ਚ ਲਾਸ਼ਾਂ ਸਾੜਨ ਨੂੰ ਬਣਾਇਆ ਰੁਜ਼ਗਾਰ, ਹਿੰਮਤ ਨੂੰ ਸਲਾਮ ਕਰਦੇ ਨੇ ਲੋਕ

08/27/2020 4:33:58 PM

ਜੌਨਪੁਰ- ਦੇਸ਼ 'ਚ ਹਿੰਦੂ ਧਰਮ 'ਚ ਆਮ ਧਾਰਨਾ ਹੈ ਕਿ ਅੰਤਿਮ ਸੰਸਕਾਰ ਦੇ ਸਮੇਂ ਬੀਬੀਆਂ ਸ਼ਮਸ਼ਾਨ ਘਾਟ ਨਹੀਂ ਜਾਂਦੀਆਂ ਪਰ ਉੱਤਰ ਪ੍ਰਦੇਸ਼ ਦੇ ਜੌਨਪੁਰ 'ਚ ਇਕ ਸ਼ਨਸ਼ਾਨ ਘਾਟ ਅਜਿਹਾ ਹੈ, ਜਿੱਥੇ 2 ਬੀਬੀਆਂ ਵੀ ਲਾਸ਼ ਦਾ ਅੰਤਿਮ ਸੰਸਕਾਰ ਕਰ ਰਹੀਆਂ ਹਨ। ਭਾਵੇਂ ਹੀ ਉਨ੍ਹਾਂ ਨੇ ਇਸ ਪੇਸ਼ੇ ਨੂੰ ਢਿੱਡ ਭਰਨ ਦੀ ਮਜ਼ਬੂਰੀ 'ਚ ਚੁਣਿਆ ਸੀ ਪਰ ਹੁਣ ਉਹ ਬੇਫਿਕਰ ਹੋ ਕੇ ਪੂਰੀ ਵਫ਼ਾਦਾਰੀ ਨਾਲ ਆਪਣੇ ਕੰਮ ਨੂੰ ਅੰਜਾਮ ਦੇ ਰਹੀਆਂ ਹਨ। ਸ਼ਮਸ਼ਾਨ ਘਾਟ 'ਤੇ ਬੀਬੀਆਂ ਨੂੰ ਲਾਸ਼ ਸਾੜਦੇ ਦੇਖ ਲੋਕ ਹੈਰਾਨ ਹੋ ਜਾਂਦੇ ਹਨ। ਦੇਖਣ 'ਤੇ ਲੋਕ ਉਨ੍ਹਾਂ ਨੂੰ ਟੋਕਦੇ ਵੀ ਹਨ। ਫਿਰ ਉਨ੍ਹਾਂ ਦੀ ਹਿੰਮਤ ਨੂੰ ਸਲਾਮ ਕਰਦੇ ਹੋਏ ਇਸ ਤਬਦੀਲੀ ਨੂੰ ਸਵੀਕਾਰ ਵੀ ਕਰਦੇ ਹਨ। ਬੀਬੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਕੰਮ 'ਤੇ ਮਾਣ ਹੈ। ਉਹ ਦੂਜਿਆਂ ਦੇ ਅੱਗੇ ਹੱਥ ਨਹੀਂ ਫੈਲਾਉਣਾ ਚਾਹੁੰਦੀਆਂ ਹਨ। 

ਜੌਨਪੁਰ 'ਚ ਆਦਿ ਗੰਗਾ ਗੋਮਤੀ ਦੇ ਕਿਨਾਰੇ ਸਥਿਤ ਖੁਟਹਨ ਦੇ ਪਿਲਕਿਛਾ ਘਾਟ 'ਤੇ ਨੇੜਲੇ ਪਿੰਡਾਂ ਦੇ ਲੋਕਾਂ ਦਾ ਅੰਤਿਮ ਸੰਸਕਾਰ ਕਰਦੇ ਹਨ। ਰੋਜ਼ਾਨਾ ਕਰੀਬ 8 ਤੋਂ 10 ਲਾਸ਼ਾਂ ਇੱਥੇ ਸਾੜੀਆਂ ਜਾਂਦੀਆਂ ਹਨ। ਲਾਸ਼ ਸਾੜਨ ਦੀ ਜ਼ਿੰਮੇਵਾਰੀ 2 ਬੀਬੀਆਂ 'ਤੇ ਹੈ। ਚਿਖਾ 'ਤੇ ਰੱਖੀ ਲਾਸ਼ ਨੂੰ ਅੱਗ ਲਗਾ ਕੇ ਜਦੋਂ ਪਰਿਵਾਰ ਦੇ ਲੋਕ ਕਿਨਾਰੇ ਹੋ ਜਾਂਦੇ ਹਨ, ਉਦੋਂ ਇਹ ਬੀਬੀਆਂ ਹੀ ਲਾਸ਼ ਨੂੰ ਆਖਰੀ ਸਮੇਂ ਤੱਕ ਸਾੜਦੀਆਂ ਹਨ। ਉਹ ਚਿਖਾ ਕੋਲ ਉਦੋਂ ਤੱਕ ਖੜ੍ਹੀਆਂ ਰਹਿੰਦੀਆਂ ਹਨ, ਜਦੋਂ ਤੱਕ ਉਹ ਪੂਰੀ ਤਰ੍ਹਾਂ ਨਾਲ ਸੜ ਜਾਣ। ਕਈ ਸਾਲਾਂ ਤੋਂ ਇਸ ਕੰਮ 'ਚ ਲੱਗੀ ਮਹਰਿਤਾ ਦਾ ਕਹਿਣਾ ਹੈ ਕਿ ਪਹਿਲੇ ਸਹੁਰਾ ਇਹ ਕੰਮ ਕਰਦਾ ਸੀ, ਫਿਰ ਪਤੀ ਅਤੇ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਹ ਖੁਦ ਇਸ ਨੂੰ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪਤੀ ਦੀ ਮੌਤ ਤੋਂ ਬਾਅਦ ਰੋਜ਼ੀ-ਰੋਟੀ ਦਾ ਕੋਈ ਸਹਾਰਾ ਨਹੀਂ ਹੈ। ਬੱਚੇ ਕਾਫ਼ੀ ਛੋਟੇ ਸਨ। ਢਿੱਡ ਭਰਨ ਦੇ 2 ਹੀ ਰਸਤੇ ਸਨ। ਸਹੁਰੇ ਅਤੇ ਪਤੀ ਦਾ ਪੇਸ਼ਾ ਅਪਣਾ ਕੇ ਆਤਮ-ਸਨਮਾਨ ਨਾਲ ਜਿਵਾਂ ਜਾਂ ਦੂਜਿਆਂ ਦੇ ਅੱਗੇ ਹੱਥ ਫੈਲਾ ਕੇ ਬੇਬੱਸ, ਬੇਸਹਾਰਾ ਬਣ ਜਾਵਾਂ। ਮੈਨੂੰ ਆਤਮ-ਸਨਮਾਨ ਨਾਲ ਜਿਊਂਣਾ ਪਸੰਦ ਸੀ। ਇਸ ਲਈ ਇਸ ਪੇਸ਼ੇ ਨੂੰ ਹੀ ਚੁਣਿਆ। ਕੋਈ ਚੰਗਾ ਅਤੇ ਬੁਰਾ ਕਹਿੰਦਾ ਹੈ ਪਰ ਮੈਨੂੰ ਇਸ ਦੀ ਪਰਵਾਹ ਨਹੀਂ। ਮਾਣ ਹੈ ਕਿ ਆਪਣਾ ਕੰਮ ਖੁਦ ਕਰਦੀ ਹਾਂ। 

ਇਸ ਪੇਸ਼ੇ 'ਚ ਲੱਗੀ ਦੂਜੀ ਬੀਬੀ ਸਰਿਤਾ ਦੇ ਭਾਵ ਹੀ ਬਿਲਕੁੱਲ ਇਸੇ ਤਰ੍ਹਾਂ ਹੀ ਹਨ। ਉਨ੍ਹਾਂ ਦਾ 8 ਸਾਲ ਦਾ ਬੱਚਾ ਹੈ, 2 ਧੀਆਂ ਹਨ। ਰੋਜ਼ੀ-ਰੋਟੀ ਦਾ ਕੋਈ ਸਾਧਨ ਨਹੀਂ ਸੀ। ਮਜ਼ਬੂਰੀ 'ਚ ਇਸ ਪੇਸ਼ੇ ਨੂੰ ਚੁਣਿਆ ਸੀ ਪਰ ਹੁਣ ਕੋਈ ਪਛਤਾਵਾ ਨਹੀਂ ਹੈ। ਲੋਕ ਤਾਂ ਕਹਿੰਦੇ ਹੀ ਰਹਿੰਦੇ ਹਨ। ਕੁਝ ਕਰੋ ਤਾਂ ਵੀ ਨਾ ਕਰੋ ਤਾਂ ਵੀ। ਉਨ੍ਹਾਂ ਦੀ ਪਰਵਾਹ ਕਰਦੀ ਤਾਂ ਢਿੱਡ ਕਿਵੇਂ ਭਰਦਾ। ਸ਼ੁਰੂ 'ਚ ਥੋੜ੍ਹੀ ਪਰੇਸ਼ਾਨੀ ਆਈ ਸੀ ਪਰ ਹੁਣ ਸਭ ਆਮ ਢੰਗ ਨਾਲ ਚੱਲ ਰਿਹਾ ਹੈ। ਲੋਕ ਵੀ ਕਾਫ਼ੀ ਸਹਿਯੋਗ ਕਰਦੇ ਹਨ। ਦੋਹਾਂ ਬੀਬੀਆਂ ਨੇ ਦੱਸਿਆ ਕਿ ਇਕ ਲਾਸ਼ ਸਾੜਨ 'ਤੇ 50 ਰੁਪਏ ਤੋਂ ਲੈ ਕੇ 500 ਰੁਪਏ ਤੱਕ ਮਿਲ ਜਾਂਦੇ ਹਨ। 


DIsha

Content Editor

Related News