ਮਰਦਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਬਦਲਦੀਆਂ ਹਨ ਆਪਣੀ ਬੈੱਡਸ਼ੀਟ
Wednesday, May 04, 2022 - 01:08 AM (IST)
ਨਵੀਂ ਦਿੱਲੀ (ਵਿਸ਼ੇਸ਼)-ਆਪਣੀ ਬੈੱਡਸ਼ੀਟ ਬਦਲਣ ਦੇ ਮਾਮਲੇ ਵਿਚ ਔਰਤਾਂ ਦੇ ਮੁਕਾਬਲੇ ਮਰਦ ਜ਼ਿਆਦਾ ਆਲਸੀ ਹੁੰਦੇ ਹਨ। ਇਹ ਇਕ ਅਜਿਹਾ ਵਿਸ਼ਾ ਹੈ ਜੋ ਹਰ ਇਨਸਾਨ ਨੂੰ ਪ੍ਰਭਾਵਿਤ ਕਰਦਾ ਹੈ। ਹਾਲ ਵਿਚ ਬ੍ਰਿਟੇਨ ਦੇ 2250 ਬਾਲਕ ਲੋਕਾਂ ਵਿਚਾਲੇ ਕੀਤੇ ਗਏ ਇਕ ਸਰਵੇਖਣ ਵਿਚ ਪਤਾ ਲੱਗਾ ਕਿ ਇਸ ’ਤੇ ਲੋਕਾਂ ਦੀ ਇਕ ਰਾਏ ਨਹੀਂ ਹੈ। ਦਿਲਚਸਪ ਗੱਲ ਪਤਾ ਲੱਗੀ ਕਿ ਲਗਭਗ ਅੱਧੇ ਕੁੰਆਰੇ ਮਰਦਾਂ ਨੇ ਦੱਸਿਆ ਕਿ ਉਹ ਲਗਭਗ 4 ਮਹੀਨਿਆਂ ਤੱਕ ਆਪਣੀ ਬੈੱਡਸ਼ੀਟ ਨਹੀਂ ਧੋਂਦੇ ਹਨ। ਉਥੇ 12 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਇਸ ਨੂੰ ਤਾਂ ਹੀ ਧੋਂਦੇ ਹਨ ਜਦੋਂ ਉਨ੍ਹਾਂ ਦਾ ਇਸ ’ਤੇ ਧਿਆਨ ਜਾਂਦਾ ਹੈ। ਇਨ੍ਹਾਂ ਮਾਮਲਿਆਂ ਵਿਚ ਸਮੇਂ ਦਾ ਇਹ ਵਕਫਾ ਹੋਰ ਵੀ ਲੰਬਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਸ਼ੱਕੀ ਹਾਲਾਤ 'ਚ ਸਕੂਲੀ ਅਧਿਆਪਕਾ ਨੇ ਕੀਤੀ ਖੁਦਕੁਸ਼ੀ, ਕੰਧ 'ਤੇ ਲਿਖਿਆ ਮਿਲਿਆ ਸੁਸਾਈਡ ਨੋਟ
ਇਕ ਜਾਂ ਦੋ ਹਫਤੇ ਵਿਚ ਬੈੱਡਸ਼ੀਟ ਬਦਲਣੀ ਜ਼ਰੂਰੀ
ਇਕ ਕੰਪਨੀ ਮੁਤਾਬਕ ਇਕੱਲੀਆਂ ਰਹਿਣ ਵਾਲੀਆਂ ਔਰਤਾਂ ਜ਼ਿਆਦਾ ਵਾਰ ਬੈੱਡਸ਼ੀਟ ਬਦਲਦੀਆਂ ਹਨ। ਉਸ ਦੇ ਅੰਕੜਿਆਂ ਮੁਤਾਬਕ 62 ਫੀਸਦੀ ਅਜਿਹੀਆਂ ਔਰਤਾਂ ਹਰ ਦੋ ਹਫਤੇ ਵਿਚ ਆਪਣੀ ਬੈੱਡਸ਼ੀਟ ਧੋਂਦੀਆਂ ਹਨ। ਉਥੇ ਜੋੜਿਆਂ ਦੇ ਮਾਮਲੇ ਵਿਚ ਇਹ ਵਕਫਾ ਤਿੰਨ ਹਫਤਿਆਂ ਦਾ ਹੁੰਦਾ ਹੈ। ਡਾ. ਬ੍ਰਾਉਨਿੰਗ ਮੁਤਾਬਕ ਸਾਨੂੰ ਇਕ ਜਾਂ ਦੋ ਹਫਤੇ ਵਿਚ ਆਪਣੀ ਬੈੱਡਸ਼ੀਟ ਬਦਲ ਲੈਣੀ ਚਾਹੀਦੀ ਹੈ। ਸਾਫ-ਸਫਾਈ ਇਸਦਾ ਮੁੱਖ ਕਾਰਨ ਹੈ। ਹਰ ਇਨਸਾਨ ਦੇ ਸਰੀਰ ਤੋਂ ਪਸੀਨਾ ਨਿਕਲਦਾ ਹੈ, ਜੋ ਬੈੱਡਸ਼ੀਟ ’ਤੇ ਲਗਦਾ ਹੈ। ਗਰਮੀਆਂ ਵਿਚ ਜਦੋਂ ਤੁਸੀਂ ਸੌਂਦੇ ਹੋ ਤਾਂ ਸਰੀਰ ਤੋਂ ਨਿਕਲਣ ਵਾਲੇ ਪਸੀਨੇ ਨਾਲ ਬੈੱਡਸ਼ੀਟ ਭਿੱਜ ਸਕਦੀ ਹੈ।
ਇਹ ਵੀ ਪੜ੍ਹੋ :-UK : ਕਰੋੜਾਂ ਦੇ ਜਾਅਲੀ ਪੌਂਡ ਛਾਪਣ ਵਾਲੇ ਗਿਰੋਹ ਦੇ ਮੈਂਬਰ ਨੂੰ ਹੋਈ ਜੇਲ੍ਹ
ਚੰਗੀ ਨੀਂਦ ਲਈ ਚਾਹੀਦੀ ਹੈ ਠੰਡਕ
ਪੇਸ਼ੇ ਤੋਂ ਮਨੋਵਿਗਿਆਨਕ, ਨਿਊਰੋਸਾਈਂਟਿਸਟ ਅਤੇ ਨੀਂਦ ਮਾਹਿਰ ਡਾ. ਲਿੰਡਸੇ ਬ੍ਰਾਉਨਿੰਗ ਇਕ ਮੀਡੀਆ ਰਿਪੋਰਟ ਵਿਚ ਕਹਿੰਦੀ ਹੈ ਕਿ ਅਸਲ ਵਿਚ ਇਹ ਚੰਗੀ ਆਦਤ ਨਹੀਂ ਹੈ। ਡਾ. ਬ੍ਰਾਉਚਿੰਗ ਦੱਸਦੀ ਹੈ ਕਿ ਪਸੀਨਾ ਬੈੱਡਸ਼ੀਟ ਵਿਚ ਜਦੋਂ ਜਾਂਦਾ ਹੈ, ਤਾਂ ਉਸ ਤੋਂ ਬਦਬੋ ਆਉਂਦੀ ਹੈ। ਉਹ ਕਹਿੰਦੀ ਹੈ ਕਿ ਚੰਗੀ ਨੀਂਦ ਲਈ ਸੌਂਦੇ ਸਮੇਂ ਸਾਨੂੰ ਠੰਡਕ ਮਹਿਸੂਸ ਹੋਣੀ ਚਾਹੀਦੀ ਹੈ, ਜਿਸਦੇ ਲਈ ਹਵਾ ਦੀ ਲੋੜ ਹੁੰਦੀ ਹੈ। ਨੀਂਦ ਦੌਰਾਨ ਸਾਡੇ ਸਰੀਰ ਤੋਂ ਸਿਰਫ ਪਸੀਨਾ ਹੀ ਨਹੀਂ ਸਗੋਂ ਸਾਡੀ ਸਕਿਨ ਦੀਆਂ ਡੈੱਡ ਕੋਸ਼ਿਕਾਵਾਂ ਵੀ ਮੁਕਤ ਹੁੰਦੀਆਂ ਹਨ, ਜਿਸਦੇ ਬਾਰੇ ਸਾਨੂੰ ਸੋਚਨਾ ਚਾਹੀਦਾ ਹੈ।
ਇਹ ਵੀ ਪੜ੍ਹੋ :- IPS ਅਧਿਕਾਰੀ ਸੁਖਚੈਨ ਗਿੱਲ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਸੰਭਾਲਣਗੇ ਇਹ ਅਹੁਦਾ
ਕੀ ਹੈ ਬੈੱਡਸ਼ੀਟ ਨਾ ਬਦਲਣ ਦਾ ਕਾਰਨ?
ਉਹ ਕਹਿੰਦੀ ਹੈ ਕਿ ਜੇਕਰ ਤੁਸੀਂ ਆਪਣੀ ਬੈੱਡਸ਼ੀਟ ਨੂੰ ਵਾਰ-ਵਾਰ ਨਹੀਂ ਧੋਂਦੇ ਹੋ, ਤਾਂ ਤੁਹਾਡੀਆਂ ਡੈੱਡ ਕੋਸ਼ਿਕਾਵਾਂ ਬੈੱਡਸ਼ੀਟ ਵਿਚ ਵਿਕਸਿਤ ਹੁੰਦੀਆਂ ਹਨ। ਉਹ ਕਹਿੰਦੀਆਂ ਹਨ ਕਿ ਅਸਲ ਵਿਚ ਨਿਯਮਿਤ ਤੌਰ ’ਤੇ ਬੈੱਡਸ਼ੀਟ ਧੋਣੀ ਬੇਹੱਦ ਅਹਿਮ ਹੈ, ਕਿਉਂਕਿ ਉਸ ਨਾਲ ਐਲਰਜੀ ਵੀ ਹੋ ਸਕਦੀ ਹੈ। ਪਿਜੁਨਾ ਲਿਨੇਨ ਦੇ ਇਸ ਸਰਵੇ ਵਿਚ ਸ਼ਾਮਲ 67 ਫੀਸਦੀ ਲੋਕਾਂ ਨੇ ਬੈੱਡਸ਼ੀਟ ਨਾ ਬਦਲਣ ਦਾ ਕਾਰਨ ਭੁੱਲ ਜਾਣਾ ਦੱਸਿਆ। ਉਥੇ 35 ਫੀਸਦੀ ਲੋਕਾਂ ਨੇ ਲਾਪਰਵਾਹੀ ਅਤੇ 22 ਫੀਸਦੀ ਨੇ ਕੋਈ ਦੂਸਰੀ ਸਾਫ-ਸੁਥਰੀ ਬੈੱਡਸ਼ੀਟ ਨਾ ਮਿਲਣ ਨੂੰ ਇਸਦਾ ਕਾਰਨ ਦੱਸਿਆ। ਉਥੇ 38 ਫੀਸਦੀ ਕਹਿਣਾ ਸੀ ਕਿ ਉਹ ਨਹੀਂ ਮੰਨਦੇ ਕਿ ਬੈੱਡਸ਼ੀਟ ਨੂੰ ਵਾਰ-ਵਾਰ ਧੋਣ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ :-ਦੋ ਵਹੁਟੀਆਂ ਦੀ ਨੋਕ ਝੋਕ ਨਾਲ ਭਰੀ ਦਿਲਚਸਪ ਫ਼ਿਲਮ ਹੋਵੇਗੀ ‘ਸੌਂਕਣ-ਸੌਂਕਣੇ’
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ