ਖੇਤਾਂ ''ਚ ਕੰਮ ਕਰਦੀ ਔਰਤ ਨੂੰ ਲੈ ਗਿਆ ''ਕਾਲ਼'' ! ਦਰਦਨਾਕ ਢੰਗ ਨਾਲ ਨਿਕਲੀ ਜਾਨ
Thursday, Jul 10, 2025 - 05:06 PM (IST)
 
            
            ਨੈਸ਼ਨਲ ਡੈਸਕ- ਰਾਜਸਥਾਨ ਸੂਬੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਅਲਵਰ ਜ਼ਿਲ੍ਹੇ 'ਚ ਕਠੂਮਰ ਥਾਣਾ ਇਲਾਕੇ 'ਚ ਖੇਤਾਂ 'ਚ ਕੰਮ ਕਰਦੇ ਹੋਏ ਇਕ ਔਰਤ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਨੰਗਲਾ ਪਿੰਡ ਦੀ ਰਹਿਣ ਵਾਲੀ ਵੀਣਾ ਦੇਵੀ ਸੈਣੀ ਆਪਣੇ ਖੇਤਾਂ 'ਚ ਕੰਮ ਕਰਨ ਗਈ ਸੀ। ਇਸੇ ਦੌਰਾਨ ਖੇਤ 'ਚ ਲੱਗੇ ਇਕ ਬਿਜਲੀ ਦੇ ਖੰਭੇ ਤੋਂ ਉਸ ਨੂੰ ਕਰੰਟ ਲੱਗ ਗਿਆ। ਉਸ ਦੇ ਨਾਲ ਹੀ ਕੰਮ ਕਰ ਰਹੀ ਇਕ ਔਰਤ ਨੇ ਉਸ ਨੂੰ ਇਸ ਹਾਲ 'ਚ ਦੇਖਿਆ ਤਾਂ ਉਸ ਨੇ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ- ਇਕ ਹੋਰ ਭਾਰਤੀ ਨੂੰ ਦੇਸ਼ ਨਿਕਾਲਾ ! ਅਸਾਈਲਮ ਦੀ ਸੁਣਵਾਈ ਦੌਰਾਨ ਅਦਾਲਤ ਨੇ ਸੁਣਾਇਆ ਹੁਕਮ
ਔਰਤ ਦੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚ ਕੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਪੁਲਸ ਟੀਮ ਵੀ ਹਸਪਤਾਲ ਪਹੁੰਚੀ, ਜਿਨ੍ਹਾਂ ਨੇ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            