ਪੰਜਾਬੀ ਕਲਚਰਲ ਐੇਸੋਸ਼ੀਏਸ਼ਨ ਵੱਲੋਂ ਦੂਜੀ “ਧੀਆਂ ਦੀ ਲੋਹੜੀ” ਸ਼ਾਨਦਾਰ ਢੰਗ ਨਾਲ ਮਨਾਈ ਗਈ
Tuesday, Mar 10, 2026 - 12:49 PM (IST)
ਬ੍ਰੈਂਟਵੁੱਡ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ- ਪੰਜਾਬੀ ਕਲਚਰਲ ਐੇਸੋਸ਼ੀਏਸ਼ਨ (ਪੀਸੀਏਬ੍ਰੈਂਟਵੁੱਡ) ਵੱਲੋ ਦੂਜੀ “ਧੀਆਂ ਦੀ ਲੋਹੜੀ” ਬੜੇ ਹੀ ਉਤਸ਼ਾਹ ਅਤੇ ਰੌਣਕ ਨਾਲ ਮਨਾਈ ਗਈ। ਇਸ ਸਮਾਗਮ ਵਿੱਚ ਕਮਿਊਨਿਟੀ ਦੇ ਸੈਂਕੜਿਆਂ ਮੈਂਬਰਾਂ ਨੇ ਭਾਗ ਲਿਆ ਅਤੇ ਧੀਆਂ ਦੇ ਸਨਮਾਨ ਵਿੱਚ ਖੁਸ਼ੀ ਅਤੇ ਮਾਣ ਨਾਲ ਲੋਹੜੀ ਦਾਤਿਉਹਾਰ ਮਨਾਇਆ ਗਿਆ। ਕਾਰਜਕ੍ਰਮ ਦੀ ਸੁਚੱਜੀ ਮੇਜ਼ਬਾਨੀ ਸਟੇਜ ਦੀ ਮਲਿਕਾਆਸ਼ਾ ਸ਼ਰਮਾ ਨੇ ਕੀਤੀ। ਪ੍ਰਸਿੱਧ ਸੂਫੀ ਗਾਇਕ ਸੁਖਦੇਵ ਸਾਹਿਲ ਨੇ ਆਪਣੇ ਰੂਹਾਨੀ ਗੀਤਾਂ ਨਾਲ ਦਰਸ਼ਕਾਂ ਨੂੰ ਮੋਹ ਲਿਆ।

ਰੰਗ-ਰੰਗੀਲੇ ਭੰਗੜੇ ਦੀ ਪੇਸ਼ਕਸ਼ ਪੰਜ ਤਾਰਾ ਭੰਗੜਾ ਐਕਡਮੀ ਵੱਲੋਂ ਕੀਤੀ ਗਈ, ਜਿਸ ਨੇ ਮੰਚ ‘ਤੇ ਜੋਸ਼ ਭਰ ਦਿੱਤਾ। ਇਸਦੇ ਨਾਲ ਹੀ ਰੌਣਕ ਪੰਜਾਬ ਦੀ ਗਿੱਧਾ ਟੀਮ ਨੇ ਆਪਣੇ ਰਵਾਇਤੀ ਨਾਚ ਗਿੱਧਾ ਨਾਲ ਸਮਾਗਮ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ। ਸਮਾਗਮ ਦੌਰਾਨ ਭੈਣਜੀ ਆਸ਼ਾ ਸ਼ਰਮਾ ਨੂੰ “ਧੀ ਪੰਜਾਬ ਦੀ” ਐਵਾਰਡ ਨਾਲ ਸਨਮਾਨਿਤ ਕੀਤਾਗਿਆ, ਜਦਕਿ ਪ੍ਰਸਿੱਧ ਸੂਫੀ ਗਾਇਕ ਸੁਖਦੇਵ ਸਾਹਿਲ ਨੂੰ “ਸੁਰਾਂ ਦਾ ਬਾਦਸ਼ਾਹ” ਐਵਾਰਡ ਪ੍ਰਦਾਨ ਕੀਤਾ ਗਿਆ।

ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਭੁਪਿੰਦਰ ਸਿੰਘ ਬਾਜਵਾ , ਚੇਅਰਮੈਨ ਪੀਸੀਏ ਬ੍ਰੈਂਟਵੁੱਡ ਨੇ ਕਿਹਾ ਕਿਇਸ ਸਾਲ ਦੀ “ਧੀਆਂ ਦੀ ਲੋਹੜੀ” ਬੇਹੱਦ ਕਾਮਯਾਬ ਰਹੀ ਅਤੇ ਕਮਿਊਨਿਟੀ ਵੱਲੋਂ ਬੇਮਿਸਾਲ ਸਹਿਯੋਗ ਮਿਲਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੀਸੀਏ ਬ੍ਰੈਂਟਵੁੱਡ ਪਹਿਲਾਂ ਵੀ ਕਮਿਊਨਿਟੀ ਸੇਵਾਤਹਿਤ ਬਲੱਡ ਡਰਾਈਵ ਆਯੋਜਿਤ ਕਰ ਚੁੱਕੀ ਹੈ ਅਤੇ ਇਸ ਸਾਲ ਦੁਬਾਰਾ ਬਲੱਡ ਡੋਨੇਸ਼ਨ ਕੈਂਪ ਲਗਾਉਣ ਦੀ ਯੋਜਨਾ ਹੈ। ਇਸ ਤੋਂ ਇਲਾਵਾ, 4 ਜੁਲਾਈ ਨੂੰ ਅਮਰੀਕਨ ਆਜ਼ਾਦੀ ਪਰੇਡ ਦੌਰਾਨ ਮੁਫ਼ਤ ਪਾਣੀ ਵੰਡਣ ਦਾ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾਵੇਗਾ। ਇਹ ਸਮਾਗਮ ਧੀਆਂ ਦੀ ਅਹਿਮੀਅਤ ਨੂੰ ਉਭਾਰਨ ਅਤੇ ਕਮਿਊਨਿਟੀ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
