35 ਲਾੜਿਆਂ ਨਾਲ ਠੱਗੀ ਕਰਨ ਵਾਲੀ ਮਹਿਲਾ ਨੇ ਕੀਤਾ ਆਤਮ-ਸਮਰਪਣ

Saturday, Jan 06, 2018 - 04:14 PM (IST)

35 ਲਾੜਿਆਂ ਨਾਲ ਠੱਗੀ ਕਰਨ ਵਾਲੀ ਮਹਿਲਾ ਨੇ ਕੀਤਾ ਆਤਮ-ਸਮਰਪਣ

ਸੋਨੀਪਤ — ਵਿਆਹ ਕਰਵਾਉਣ ਦੇ ਨਾਮ 'ਤੇ 35 ਲੋਕਾਂ(ਲਾੜਿਆਂ) ਨਾਲ ਠੱਗੀ ਕਰਨ ਵਾਲੀ ਦੋਸ਼ੀ ਮਹਿਲਾ ਨੇ ਅਦਾਲਤ 'ਚ ਆਤਮ ਸਮਰਪਨ ਕਰ ਦਿੱਤਾ ਹੈ। ਦੋਸ਼ੀ ਮਹਿਲਾ ਦਿੱਲੀ ਦੇ ਨਰੇਲਾ ਖੇਤਰ ਦੇ ਪਿੰਡ ਲਾਮਪੁਰ ਦੀ ਨਿਵਾਸੀ ਅਨੀਤਾ(50) ਹੈ। ਪੁਲਸ ਨੇ ਦੋਸ਼ੀ ਮਹਿਲਾ ਨੂੰ 5 ਦਿਨਾਂ ਦੇ ਰਿਮਾਂਡ 'ਤੇ ਲਿਆ ਹੈ। ਮਹਿਲਾ 'ਤੇ 35 ਲੋਕਾਂ ਤੋਂ ਵਿਆਹ ਕਰਵਾਉਣ ਦੇ ਨਾਂ 'ਤੇ 45 ਤੋਂ 50 ਹਜ਼ਾਰ ਰੁਪਏ ਠੱਗਣ ਦਾ ਦੋਸ਼ ਹੈ। ਖਰਖੌਦਾ ਥਾਣਾ ਸੁਪਰਡੰਟ  ਵਜੀਰ ਸਿੰਘ ਦਾ ਕਹਿਣਾ ਹੈ ਕਿ ਮਹਿਲਾ ਤੋਂ ਪੈਸਿਆਂ ਦੀ ਰਿਕਵਰੀ ਦੇ ਨਾਲ-ਨਾਲ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਉਸਨੇ ਹੋਰ ਕਿੰਨ੍ਹਾ-ਕਿੰਨ੍ਹਾ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ।
ਜ਼ਿਕਰਯੋਗ ਹੈ ਕਿ ਥਾਣਾ ਖਰਖੌਦਾ 'ਚ 27 ਦਸੰਬਰ ਨੂੰ ਲੋਕਾਂ ਨਾਲ ਵਿਆਹ ਦੇ ਨਾਮ 'ਤੇ ਠੱਗੀ ਕੀਤੇ ਜਾਣ ਦੀ ਸ਼ਿਕਾਇਤ ਮਿਲੀ ਸੀ। ਸ਼ਿਕਾਇਤ 'ਚ ਦੱਸਿਆ ਗਿਆ ਸੀ ਕਿ ਖਰਖੌਦਾ ਨਿਵਾਸੀ ਮਹਿਲਾ(ਲਾੜੀ) ਨੇ ਲਾਮਪੁਰ ਦਿੱਲੀ ਨਿਵਾਸੀ ਅਨੀਤਾ ਦੇ ਨਾਲ ਮਿਲ ਕੇ ਵਿਆਹ ਕਰਵਾਉਣ ਦੇ ਨਾਮ 'ਤੇ ਠੱਗੀ ਕੀਤੀ ਹੈ। ਮਹਿਲਾ ਨਾਲ ਇਕ ਵਿਅਕਤੀ ਹੋਰ ਵੀ ਸ਼ਾਮਲ ਹੈ। ਤਿੰਨ ਲੋਕਾਂ ਨੇ ਮਿਲ ਕੇ ਵਿਆਹ ਦੇ ਨਾਮ 'ਤੇ 45 ਤੋਂ 50 ਹਜ਼ਾਰ ਹਰੇਕ ਵਿਅਕਤੀ ਤੋਂ ਲਏ ਸਨ ਅਤੇ 27 ਦਸੰਬਰ ਨੂੰ ਦਿੱਲੀ ਦੇ ਖਰਖੌਦਾ 'ਚ ਵਿਆਹ ਕਰਵਾਉਣ ਦੀ ਗੱਲ ਕੀਤੀ ਸੀ। ਸਾਰੇ ਲਾੜੇ ਬੱਸ ਅੱਡੇ 'ਤੇ ਖੜ੍ਹੇ ਹੋ ਕੇ ਲਾੜੀ ਦਾ ਇੰਤਜ਼ਾਰ ਕਰਦੇ ਰਹੇ ਪਰ ਕੋਈ ਨਹੀਂ ਆਇਆ। ਸਾਰੇ ਸੁਸ਼ੀਲਾ ਦੇ ਘਰ ਪੁੱਜੇ ਪਰ ਉਸਨੇ ਵੀ ਲਾਮਪੁਰ ਆਪਣੀ ਭਾਬੀ ਅਨੀਤਾ ਨਾਲ ਸੰਪਰਕ ਨਾ ਹੋਣ ਦੀ ਗੱਲ ਕਹੀ। ਪੁਲਸ ਨੇ ਕਾਰਵਾਈ ਕਰਦੇ ਹੋਏ ਮਾਮਲੇ 'ਚ ਖਰਖੌਦਾ ਨਿਵਾਸੀ ਸੁਸ਼ੀਲਾ ਅਤੇ ਥਾਣਾ ਕਲਾਂ ਨਿਵਾਸੀ ਸੋਨੂੰ ਨੂੰ ਗ੍ਰਿਫਤਾਰ ਕੀਤਾ ਸੀ।
ਅਨੀਤਾ ਨੇ ਘੜ੍ਹੀ ਸੀ ਸਾਜਿਸ਼
ਪੁਲਸ ਦੀ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਅਨੀਤਾ ਦੇ ਦੋ ਬੱਚੇ ਹਨ, ਜਿਨ੍ਹਾਂ ਦਾ ਵਿਆਹ ਹੋ ਚੁੱਕਾ ਹੈ ਅਤੇ ਪਤੀ ਦੀ ਮੌਤ ਹੋ ਚੁੱਕੀ ਹੈ। ਦੋਸ਼ੀ ਮਹਿਲਾ ਨੇ ਕਬੂਲ ਕੀਤਾ ਹੈ ਕਿ ਉਸਨੇ ਪੈਸੇ ਕਮਾਉਣ ਦੀ ਖਾਤਰ ਵਿਆਹ ਦਾ ਝਾਂਸਾ ਦੇ ਕੇ ਠੱਗਣ ਦੀ ਸਾਜਿਸ਼ ਰਚੀ ਸੀ। ਇਸ ਲਈ ਉਸਨੇ ਖਰਖੌਦਾ ਨਿਵਾਸੀ ਸੁਸ਼ੀਲਾ ਨਾਲ ਸੰਪਰਕ ਕਰਕੇ ਲੋਕਾਂ ਨੂੰ ਵਿਆਹ ਲਈ ਤਿਆਰ ਕਰਵਾਉਣ ਲਈ ਕਿਹਾ। ਖੇਤਰ 'ਚ ਜਿਨ੍ਹਾਂ ਲੋਕਾਂ ਦਾ ਵਿਆਹ ਨਹੀਂ ਹੋ ਰਿਹਾ ਸੀ ਉਨ੍ਹਾਂ ਦੇ ਪਰਿਵਾਰ ਵਾਲੇ ਜਲਦੀ ਹੀ ਦੋਸ਼ੀਆਂ ਦੇ ਝਾਂਸੇ 'ਚ ਆ ਗਏ ਅਤੇ ਬਗੈਰ ਜਾਣਕਾਰੀ ਦੇ ਉਨ੍ਹਾਂ ਨੇ ਹਜ਼ਾਰਾਂ ਰੁਪਏ ਦੇ ਦਿੱਤੇ।


Related News